FacebookTwitterg+Mail

ਮੁੰਬਈ ਤੋਂ ਕਈ ਕਿਲੋਮੀਟਰ ਦੀ ਦੂਰੀ 'ਤੇ ਬਣਾਇਆ ਗਿਆ ਹੈ 'ਸ਼ੇਰੇ ਪੰਜਾਬ...' ਦਾ ਵੱਡਾ ਸੈੱਟ

sher e punjab maharaja ranjit singh
25 June, 2017 09:20:26 AM

ਮੁੰਬਈ— ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਟੀ. ਵੀ. ਸ਼ੋਅ 'ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ' ਜੋ ਕਿ ਲਾਈਫ ਓ ਕੇ 'ਤੇ ਦਿਖਾਇਆ ਜਾਂਦਾ ਹੈ। ਇਸ ਸ਼ੋਅ 'ਚ ਜਿੰਨੇ ਵੱਧ ਕਲਾਕਾਰ ਹਨ, ਓਨਾ ਹੀ ਵੱਡਾ ਇਸ ਦਾ ਸੈੱਟ ਵੀ ਹੈ। ਹਾਲ ਹੀ 'ਚ ਜਗ ਬਾਣੀ ਦੀ ਟੀਮ ਇਸ ਦੇ ਸੈੱਟ 'ਤੇ ਮੁੰਬਈ ਪਹੁੰਚੀ। ਮੁੰਬਈ ਤੋਂ ਕਈ ਕਿਲੋਮੀਟਰ ਦੀ ਦੂਰੀ 'ਤੇ ਇਕ ਆਮ ਪਿੰਡ 'ਚ ਇਸ ਸੈੱਟ ਨੂੰ ਬਣਾਇਆ ਗਿਆ ਹੈ, ਜਿੱਥੇ ਪਹੁੰਚਣ ਲਈ ਮੁੰਬਈ ਤੋਂ 3 ਘੰਟੇ ਲੱਗਦੇ ਹਨ। ਮੁੰਬਈ-ਗੁਜਰਾਤ ਹੱਦ 'ਤੇ ਬਣੇ ਇਸ ਪਿੰਡ 'ਚ ਤੁਹਾਨੂੰ ਦੂਰ-ਦੂਰ ਤਕ ਹਰਿਆਲੀ ਹੀ ਹਰਿਆਲੀ ਨਜ਼ਰ ਆਵੇਗੀ। ਸ਼ੋਅ ਦੇ ਸਾਰੇ ਕਲਾਕਾਰ ਸੈੱਟ ਦੇ ਨੇੜੇ ਹੀ ਬਣੇ ਫਲੈਟਸ 'ਚ  ਰਹਿੰਦੇ ਹਨ। ਇਥੇ ਦਿਨ ਦੇ 12 ਤੋਂ 13 ਘੰਟੇ ਸ਼ੂਟ ਕਰਨ ਤੋਂ ਬਾਅਦ ਇਨ੍ਹਾਂ ਕੋਲ ਮੁੜ ਮੁੰਬਈ ਜਾਣ ਦਾ ਵੀ ਸਮਾਂ ਨਹੀਂ ਬਚਦਾ। ਕਈ ਵਾਰ ਤਾਂ ਸ਼ੂਟ 14 ਤੋਂ 15 ਘੰਟੇ ਤਕ ਵੀ ਚਲਦਾ ਹੈ। 
ਸ਼ੋਅ 'ਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਮਹਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਲੀਨ ਭਨੋਟ ਨੇ ਗੱਲਬਾਤ ਦੌਰਾਨ ਦੱਸਿਆ ਕੇ ਸ਼ੋਅ ਨੂੰ ਬਣਾਉਂਦੇ ਸਮੇਂ ਟੀਮ ਵਲੋਂ ਕੱਪੜਿਆਂ ਤੋਂ ਲੈ ਕੇ ਅਲਫਾਜ਼ਾਂ ਤੱਕ ਹਰ ਇਕ ਚੀਜ਼ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਕੋਈ ਆਮ ਸ਼ੋਅ ਨਹੀਂ ਹੈ ਕਿ ਅਸੀਂ ਕੁਝ ਵੀ ਬੋਲ ਦੇਈਏ, ਕੋਈ ਵੀ ਕੱਪੜੇ ਪਾ ਲਈਏ। ਸ਼ਾਲੀਨ ਨੇ ਮੁੰਬਈ ਤੋਂ ਦੂਰ ਰਹਿਣ ਦੇ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਹੁਣ ਤਾਂ ਇੰਝ ਲੱਗਦਾ ਹੈ ਕੇ ਸ਼ਹਿਰ 'ਚ ਉੱਚੀਆਂ ਇਮਾਰਤਾਂ ਹਨ, ਕਾਫੀ ਸ਼ਾਪਸ ਹਨ, ਪਰ ਇਥੇ ਅਜਿਹਾ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਘਰ ਨੂੰ ਬਹੁਤ ਮਿਸ ਕਰਦਾ ਹਾਂ ਪਰ ਮੈਂ ਇਹੀ ਕਹਾਂਗਾ ਕਿ ਜਦੋਂ ਅਸੀਂ ਇੰਨੇ ਵੱਡੇ ਸ਼ੋਅ ਦਾ ਹਿੱਸਾ ਹੋਈਏ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਾਂ।  


Tags: TV CelebritySher E Punjab Maharaja Ranjit SinghGujaratShaleen Bhanotਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘਗੁਜਰਾਤਸ਼ਾਲੀਨ ਭਨੋਟ