FacebookTwitterg+Mail

ਸ਼ਾਸਕਾਂ ਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀ ਸਿੱਖਿਆ ਦੇ ਰਿਹੈ ਟੀ. ਵੀ. ਸੀਰੀਅਲ 'ਮਹਾਰਾਜਾ ਰਣਜੀਤ ਸਿੰਘ'

sher e punjab maharaja ranjit singh
28 June, 2017 09:15:47 AM

ਜਲੰਧਰ— ਲਾਈਫ ਓ. ਕੇ. ਚੈਨਲ 'ਤੇ ਸੋਮਵਾਰ ਤੋਂ ਸ਼ੁੱਕਰਵਾਰ ਤਕ ਰੋਜ਼ਾਨਾ ਪ੍ਰਸਾਰਿਤ ਹੋ ਰਿਹਾ ਲੜੀਵਾਰ ਮਹਾਰਾਜਾ ਰਣਜੀਤ ਸਿੰਘ ਜਿਥੇ ਹਰ ਵਰਗ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ, ਉਥੇ ਹੀ ਮੌਜੂਦਾ ਸਮੇਂ ਦੇ ਸ਼ਾਸਕਾਂ ਅਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀ ਸਿੱਖਿਆ ਵੀ ਦੇ ਰਿਹਾ ਹੈ। ਇਹ ਲੜੀਵਾਰ ਨਾ ਸਿਰਫ ਦਰਸ਼ਕਾਂ ਨੂੰ ਇਤਿਹਾਸਕ ਪਿਛੋਕੜ ਨਾਲ ਜੋੜ ਰਿਹਾ ਹੈ, ਸਗੋਂ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਮਸ਼ਹੂਰ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ 10 ਸਾਲ ਦੀ ਉਮਰ 'ਚ ਆਪਣੇ ਪਿਤਾ ਮਹਾਰਾਜਾ ਮਹਾ ਸਿੰਘ ਦਾ ਸਾਥ ਦਿੰਦੇ ਹੋਏ, ਜਿਸ ਅਦਭੁੱਤ ਹੌਸਲੇ, ਬਹਾਦਰੀ, ਚਤੁਰਾਈ ਤੇ ਕੂਟਨੀਤੀ ਦਾ ਪ੍ਰਦਰਸ਼ਨ ਕੀਤਾ, ਨੂੰ ਵੀ ਬਾਖੂਬੀ ਪੇਸ਼ ਕਰ ਰਿਹਾ ਹੈ।

Punjabi Bollywood Tadka

ਆਪਣੇ ਸੂਬੇ ਪ੍ਰਤੀ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਵੀਰਤਾ, ਸਮਰਪਣ ਅਤੇ ਪ੍ਰੇਮ ਦਾ ਭਾਵ ਰੱਖਿਆ, ਉਸ ਤੋਂ ਮੌਜੂਦਾ ਸ਼ਾਸਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਉਦਾਰਤਾ, ਨਿਆਂ ਪ੍ਰਿਯਤਾ ਅਤੇ ਧਰਮ-ਨਿਰਪੱਖਤਾ ਵੀ ਤਰਕਸੰਗਤ ਦਿਖਾਈ ਦਿੰਦੀ ਹੈ।

Punjabi Bollywood Tadka
ਅੱਜ ਭਾਰਤ ਦੇਸ਼ 'ਚ ਧਰਮ ਦੇ ਨਾਂ 'ਤੇ ਅਸਹਿਣਸ਼ੀਲਤਾ ਦੇ ਦੋਸ਼ ਲੱਗ ਰਹੇ ਹਨ, ਜਦਕਿ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸਹੀ ਅਰਥਾਂ 'ਚ ਧਰਮ-ਨਿਰਪੱਖ ਸੀ। ਉਕਤ ਸੀਰੀਅਲ 'ਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨਕਾਲ ਦੌਰਾਨ ਹੋਈਆਂ ਜੰਗਾਂ ਦਾ ਜਿਊਂਦਾ-ਜਾਗਦਾ ਚਿੱਤਰਣ ਹੈ, ਜੋ ਸੰਘਰਸ਼ ਦੀ ਦਾਸਤਾਂ ਦੇ ਨਾਲ-ਨਾਲ ਸੂਬੇ ਦੇ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਵੀ ਦਰਸਾਉਂਦਾ ਹੈ।

Punjabi Bollywood Tadka

ਮਹਾਰਾਜਾ ਰਣਜੀਤ ਸਿੰਘ ਇਕ ਅਜਿਹੇ ਸ਼ਾਸਕ ਹੋਏ ਹਨ, ਜਿਨ੍ਹਾਂ ਨੇ ਬ੍ਰਿਟੇਨ ਦੀ ਫੌਜ ਨੂੰ ਪੰਜਾਬ ਦੇ ਨੇੜੇ ਵੀ ਨਹੀਂ ਲੱਗਣ ਦਿੱਤਾ ਪਰ ਉਨ੍ਹਾਂ ਦੀ ਮੌਤ ਤੋਂ ਤੁਰੰਤ ਬਾਅਦ ਅੰਗਰੇਜ਼ਾਂ ਨੇ ਨਾ ਸਿਰਫ ਪੰਜਾਬ 'ਤੇ ਸ਼ਿਕੰਜਾ ਕੱਸ ਲਿਆ ਸਗੋਂ ਉਸ ਨੂੰ ਬ੍ਰਿਟਿਸ਼ ਸਾਮਰਾਜ ਦਾ ਅੰਗ ਵੀ ਬਣਾ ਦਿੱਤਾ। ਇਹ ਸੀਰੀਅਲ ਅਜਿਹੀਆਂ ਦਿਲਚਸਪ ਘਟਨਾਵਾਂ ਆਪਣੇ 'ਚ ਸੰਜੋਏ ਹੋਏ ਹੈ।

Punjabi Bollywood Tadka


Tags: TV CelebritySher E Punjab Maharaja Ranjit SinghGujaratShaleen Bhanotਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘਗੁਜਰਾਤਸ਼ਾਲੀਨ ਭਨੋਟ