FacebookTwitterg+Mail

ਪਰਦੇ 'ਤੇ ਬੋਲਡ ਅਵਤਾਰ 'ਚ ਵਾਪਸੀ ਕੀਤੀ 'ਕਾਮਸੂਤਰ ਗਰਲ' ਸ਼ਰਲਿਨ ਚੋਪੜਾ ਨੇ...

    1/6
16 February, 2017 03:05:28 PM
ਮੁੰਬਈ- ਸੈਕਸੀ, ਬੋਲਡ ਅਤੇ ਬਿੰਦਾਸ ਇਹ ਸਾਰੇ ਨਾਂ ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਦੇ ਹਨ। ਬਾਲੀਵੁੱਡ 'ਚ ਹੌਟਨੈੱਸ ਲਈ ਮਸ਼ਹੂਰ ਸ਼ਰਲਿਨ ਚੋਪੜਾ ਨੇ ਲੰਬੇ ਸਮੇਂ ਤੋਂ ਬਾਅਦ ਪਰਦੇ 'ਤੇ ਵਾਪਸੀ ਕੀਤੀ ਹੈ। ਦੱਸ ਦਈਏ ਕਿ ਸੰਭਾਵਨਾ ਸੈਠ ਦੇ ਪਤੀ ਅਵੀਨਾਸ਼ ਦਿਵੇਦੀ 'ਚਮੇਲੀ' ਦੀ ਸ਼ੂਟਿੰਗ ਕਰ ਰਹੇ ਹਨ। ਇਸ 'ਚ ਸ਼ਰਲਿਨ ਚੋਪੜਾ ਵੀ ਹੈ। ਫਿਲਮ 'ਚ ਇਨ੍ਹਾਂ ਦੋਹਾਂ ਦੇ ਕਾਫੀ ਇੰਟੀਮੇਟ ਸੀਨ ਵੀ ਹਨ। ਸੰਭਾਵਨਾ ਅਨੁਸਾਰ ਫਿਲਮ 'ਚ ਇਕ ਜਾਂ ਦੋ ਨਹੀਂ ਸਗੋਂ ਕਈ ਇੰਟੀਮੇਟ ਸੀਨਜ਼ ਹਨ। ਫਿਲਮ ਦੇ ਕੁਝ ਸੀਨਜ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਅਵੀਨਾਸ਼ ਅਤੇ ਸ਼ਰਲਿਨ ਬੇਹੱਦ ਕਰੀਬ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਅਦਾਕਾਰਾ ਸ਼ਰਲਿਨ ਚੋਪੜਾ ਨੇ ਫਿਲਮ 'ਕਾਮਸੂਤਰ 3ਡੀ' ਸਾਈਨ ਕੀਤੀ ਸੀ ਪਰ ਇਹ ਫਿਲਮ ਰਿਲੀਜ਼ ਨਹੀਂ ਹੋਈ ਹੈ। ਪਿਛਲੇ ਦਿਨੀਂ ਸ਼ਰਲਿਨ ਚੋਪੜਾ ਨੇ 11 ਫਰਵਰੀ ਨੂੰ ਆਪਣਾ 33ਵਾਂ ਜਨਮਦਿਨ ਮਨਾਇਆ ਹੈ। ਸ਼ਰਲਿਨ ਚੋਪੜਾ ਫਿਲਮਾਂ ਤੋਂ ਜ਼ਿਆਦਾ ਵਿਵਾਦਾਂ ਦੇ ਕਾਰਨ ਤੋਂ ਲਾਈਮ ਲਾਈਟ 'ਚ ਰਹੀ ਹੈ।

Tags: Kamasutra girl Sherlyn Chopra chameli shootingਕਾਮਸੂਤਰ ਗਰਲਸ਼ਰਲਿਨ ਚੋਪੜਾਚਮੇਲੀ

About The Author

Anuradha Sharma

Anuradha Sharma is News Editor at Jagbani.