FacebookTwitterg+Mail

ਸਵਿਮਿੰਗ ਪੁਲ ਦੇ ਕਿਨਾਰੇ ਬੋਲਡ ਅੰਦਾਜ਼ 'ਚ ਨਜ਼ਰ ਆਈ ਇਹ ਅਭਿਨੇਤਰੀ

shibani dandekar
22 June, 2017 07:11:19 PM

ਮੁੰਬਈ— ਬਾਲੀਵੁੱਡ ਅਭਿਨੇਤਰੀ, ਗਾਇਕਾ ਅਤੇ ਟੀ-20 ਲੀਗ ਦੀ ਹੋਸਟ ਸ਼ਿਬਾਨੀ ਦਾਂਡੇਕਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸ਼ਿਬਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਸ਼ਿਬਾਨੀ ਦੋਸਤਾਂ ਨਾਲ ਬੀਚ ਪੁਲ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਸ਼ਿਬਾਨੀ ਬਿਕਨੀ ਅਵਤਾਰ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸ਼ਿਬਾਨੀ ਬੀਤੇ ਦਿਨੀਂ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਦੀ ਫਿਲਮ 'ਨੂਰ' 'ਚ ਅਹਿਮ ਕਿਰਦਾਰ 'ਚ ਦੇਖਿਆ ਗਿਆ ਸੀ।
ਫਿਲਮੀ ਕੈਰੀਅਰ ਤੋਂ ਇਲਾਵਾ ਸ਼ਿਬਾਨੀ ਆਈ. ਪੀ. ਐੱਲ. ਦੇ ਮੈਚ ਦੌਰਾਨ ਐਕਸਟ੍ਰਾਂ ਇਨੀਗੰਸ ਟੀ-20 ਨੂੰ ਹੋਸਟ ਕਰ ਚੁੱਕੀ ਹੈ। ਹਿੰਦੀ ਫਿਲਮਾਂ ਤੋਂ ਇਲਾਵਾ ਇਹ ਅਭਿਨੇਤਰੀ ਮਰਾਠੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।


Tags: shibani dandekar Celebrity swiming pool Host Bikni ਸ਼ਿਬਾਨੀ ਦਾਂਡੇਕਰ ਇੰਸਟਾਗ੍ਰਾਮ