ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਮਾਡਲ, ਸਿੰਗਰ ਤੇ ਅਭਿਨੇਤਰੀ ਸ਼ਿਬਾਨੀ ਦਾਂਡੇਕਰ ਨੂੰ ਦੇਖ ਸਕਦੇ ਹੋ। ਸ਼ਿਬਾਨੀ ਆਪਣੀਆਂ ਹਾਲ ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ ਦੀ ਵਜ੍ਹਾ ਕਾਰਨ ਸੁਰਖੀਆਂ 'ਚ ਹੈ। ਤਸਵੀਰਾਂ 'ਚ ਸ਼ਿਬਾਨੀ ਹੌਟ ਬਾਡੀ ਨੂੰ ਫਲਾਂਟ ਕਰਦਿਆਂ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਸ਼ਿਬਾਨੀ ਨੇ ਕੁਝ ਘੰਟੇ ਪਹਿਲਾਂ ਹੀ ਇਨ੍ਹਾਂ ਬੇਹੱਦ ਬੋਲਡ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਹਾਲ ਹੀ 'ਚ ਸ਼ਿਬਾਨੀ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 8' 'ਚ ਹਿੱਸਾ ਲੈਣ ਲਈ ਸਪੇਨ ਗਈ ਸੀ। ਹਾਲਾਂਕਿ ਉਸ ਨੇ ਇਸ ਸ਼ੋਅ 'ਚ ਆਪਣੇ ਫੈਨਜ਼ ਨੂੰ ਨਾਰਾਜ਼ ਕੀਤਾ ਕਿਉਂਕਿ ਸ਼ਿਬਾਨੀ ਛੇਤੀ ਹੀ ਇਸ ਸ਼ੋਅ ਤੋਂ ਬਾਹਰ ਹੋ ਗਈ ਪਰ ਸ਼ਿਬਾਨੀ ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਨੂੰ ਕਦੇ ਨਾਰਾਜ਼ ਨਹੀਂ ਕਰਦੀ ਹੈ।