FacebookTwitterg+Mail

ਜੈਜ਼ੀ ਬੀ, ਅੰਮ੍ਰਿਤ ਮਾਨ ਤੇ ਕੌਰ ਬੀ ਦੇ ਗਾਣੇ 'ਸ਼ਿਕਾਰ' ਨੇ ਨਵਾਂ ਇਤਿਹਾਸ ਸਿਰਜਿਆ (ਵੀਡੀਓ)

22 October, 2016 10:22:18 PM
ਜਲੰਧਰ— ਸਪੀਡ ਰਿਕਾਰਡਜ਼ ਦੇ ਦਿਨੇਸ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਰਿਲੀਜ਼ ਕੀਤੇ ਤੇ ਜੈਜ਼ੀ ਬੀ, ਅੰਮ੍ਰਿਤ ਮਾਨ ਤੇ ਕੌਰ ਬੀ ਵਲੋਂ ਗਾਏ ਗਾਣੇ ਨੇ ਪੰਜਾਬੀ ਸੰਗੀਤ ਜਗਤ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਹੈ।
ਅੰਮ੍ਰਿਤ ਮਾਨ ਦੇ ਲਿਖੇ, ਪ੍ਰੀਤ ਹੁੰਦਲ ਦੇ ਸੰਗੀਤ ਤੇ ਰੌਬੀ ਸਿੰਘ ਦੇ ਵੀਡੀਓ ਫਿਲਮਾਂਕਣ ਵਾਲੇ ਇਸ ਗੀਤ ਨੂੰ ਨੌਜਵਾਨ ਵਰਗ ਨੇ ਪਲਕਾਂ 'ਤੇ ਬਿਠਾ ਲਿਆ ਹੈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਕੁਝ ਹੀ ਦਿਨਾਂ ਵਿਚ ਇਸ ਗੀਤ ਨੂੰ ਯੂਟਿਊਬ 'ਤੇ 30 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ 'ਸ਼ਿਕਾਰ' ਗੀਤ ਇਸ ਸੀਜ਼ਨ ਦਾ ਸਭ ਤੋਂ ਵੱਡਾ ਡੀ. ਜੇ. ਹਿੱਟ ਸਾਬਤ ਹੋਵੇਗਾ। ਦਿਨੇਸ਼ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਦੀ ਮਿਹਨਤ ਨੂੰ ਫਲ ਲੱਗਾ ਹੈ ਤੇ ਉਹ ਸਮੂਹ ਸਰੋਤਿਆਂ ਦੇ ਧੰਨਵਾਦੀ ਹਨ।

Tags: ਸਪੀਡ ਰਿਕਾਰਡਜ਼ ਜੈਜ਼ੀ ਬੀ ਅੰਮ੍ਰਿਤ ਮਾਨ ਕੌਰ ਬੀ ਦਿਨੇਸ਼ Dinesh Speed Records Jazzy Amrit Kaur B