FacebookTwitterg+Mail

ਸ਼ਿਲਪਾ ਨੇ ਇੰਝ ਸੈਲੀਬ੍ਰੇਟ ਕੀਤਾ ਬੇਟੇ ਦਾ ਜਨਮਦਿਨ, ਇੰਸਟਾ 'ਤੇ ਸ਼ੇਅਰ ਕੀਤੀਆਂ ਤਸਵੀਰਾਂ

    1/11
22 May, 2017 05:00:23 PM
ਮੁੰਬਈ— ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਨੇ 21 ਮਈ ਨੂੰ ਬੇਟੇ ਵਿਆਨ ਦਾ ਜਨਮਦਿਨ ਮਨਾਇਆ। 2012 'ਚ ਜਨਮੇ ਵਿਆਨ ਲੰਘੇ ਐਤਵਾਰ ਨੂੰ 5 ਸਾਲ ਦੇ ਹੋ ਗਏ। ਸ਼ਿਲਪਾ ਦੇ ਜੁਹੂ ਸਥਿਤ ਬੰਗਲੇ 'ਚ ਬੇਟੇ ਦਾ ਜਨਮਦਿਨ ਮਨਾਉਣ ਲਈ ਮਾਸੀ ਸ਼ਮਿਤਾ ਸ਼ੈੱਟੀ ਤੇ ਨਾਨੀ ਸੁਨੰਦਾ ਵੀ ਪਹੁੰਚੀਆਂ।
ਬੇਟੇ ਦੇ ਜਨਮਦਿਨ 'ਤੇ ਸ਼ਿਲਪਾ ਨੇ ਇੰਸਟਾਗ੍ਰਾਮ 'ਤੇ ਤਸਵੀਰ ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'My son gave birth to the mother in me on this day Viaan-Raj turns 5 today Happy Birthday "sweet child of mine". They say ONLY the soul of the "child" chooses its "mother".. Thankyou for choosing me. I'm Blessed#gratitude #unconditionnallove #birthdayboy #sonday..'
ਵਿਆਨ ਦੇ ਜਨਮਦਿਨ 'ਤੇ ਅਭਿਨੇਤਰੀ ਨੀਲਮ ਸੋਨੀ ਬੇਟੀ ਆਹਨਾ ਨਾਲ ਪਹੁੰਚੀ। ਉਥੇ ਦਿਵਿਆ ਖੋਸਲਾ ਕੁਮਾਰ ਬੇਟੇ ਰੁਹਾਨ ਨਾਲ, ਸ਼ੱਬੀਰ ਆਹਲੂਵਾਲੀਆ ਤੇ ਉਸ ਦੀ ਪਤਨੀ ਕਾਂਚੀ ਕੌਲ ਬੱਚਿਆਂ ਨਾਲ ਪਹੁੰਚੀ। ਇਨ੍ਹਾਂ ਤੋਂ ਇਲਾਵਾ ਬੱਚਿਆਂ ਨਾਲ ਡੱਬੂ ਰਤਨਾਨੀ, ਈਸ਼ਾ ਕੋਪੀਕਰ ਤੇ ਹਰਮਨ ਬਾਵੇਜਾ ਵੀ ਸ਼ਿਲਪਾ ਦੇ ਘਰ ਪਹੁੰਚੇ।

Tags: Shilpa Shetty Ran Kundra Son Birthday Viaan ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਵਿਆਨ ਜਨਮਦਿਨ