FacebookTwitterg+Mail

ਖੁਸ਼ ਰਹਿਣ ਲਈ 'ਹਾਂ' ਨਾਲੋਂ ਜ਼ਿਆਦਾ 'ਨਾਂਹ' ਕਹਿਣਾ ਜ਼ਰੂਰੀ : ਸ਼ਿਲਪਾ ਸ਼ੈਟੀ

shilpa shetty
18 April, 2017 05:05:01 PM
ਮੁੰਬਈ - ਆਪਣੀ ਫਿਟਨੈੱਸ ਅਤੇ ਫਿਗਰ ਲਈ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਇਕ ਇੰਟਰਵਿਊ ਵਿਚ ਤਣਾਅ ਨਾਲ ਨਜਿੱਠਣ, ਆਪਣੀ ਘਰੇਲੂ ਅਤੇ ਕਿੱਤਾਕਾਰੀ ਜ਼ਿੰਦਗੀ ਨੂੰ ਲੈ ਕੇ ਬੇਬਾਕੀ ਨਾਲ ਆਪਣੀ ਰਾਏ ਰੱਖੀ।
ਸਵਾਲ-ਤੁਸੀਂ ਵਿਵਾਦਾਂ ਅਤੇ ਧੌਂਸਬਾਜ਼ੀ ਨਾਲ ਕਿਵੇਂ ਨਜਿਠਦੇ ਹੋ?
ਜਵਾਬ-ਅਸੀਂ ਡਿਜੀਟਲ ਅਤੇ ਸੋਸ਼ਲ ਮੀਡੀਆ ਦੇ ਇਨਕਲਾਬ ਵਾਲੇ ਯੁੱਗ ਵਿਚ ਰਹਿ ਰਹੇ ਹਾਂ। ਸੈਲੀਬ੍ਰਿਟੀ ਦੇ ਤੌਰ 'ਤੇ ਅਸੀਂ ਹਰ ਰੋਜ਼ ਸਿੱਖਦੇ ਹਾਂ। ਇਹ ਆਸਾਨ ਨਹੀਂ ਹੁੰਦਾ ਜਦੋਂ ਲੋਕ ਤੁਹਾਡੇ ਹਰ ਕੰਮ ਦਾ ਅੰਦਾਜ਼ਾ ਲਗਾਉਣ ਅਤੇ ਟ੍ਰੋਲਿੰਗ ਕਰਨ।
ਸਵਾਲ-ਤਣਾਅ ਦਾ ਕਿਵੇਂ ਸਾਹਮਣਾ ਕਰਦੇ ਹੋ?
ਜਵਾਬ-ਸਹੀ ਢੰਗ ਨਾਲ ਸਾਹ ਲੈ ਕੇ। ਇਹ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਦਾ ਹੈ। ਮੇਰੀ ਸਲਾਹ ਹੈ ਕਿ ਤੁਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਵਿਚੋਂ ਰੋਜ਼ 10 ਮਿੰਟ ਕੱਢੋ ਅਤੇ ਸਹੀ ਢੰਗ ਨਾਲ ਸਾਹ ਲਓ। ਤੁਹਾਡੀ ਐਨਰਜੀ ਵਿਚ ਸੁਧਾਰ ਹੋਵੇਗਾ ਅਤੇ ਚਿੰਤਾ ਦੂਰ ਹੋਵੇਗੀ।
ਸਵਾਲ-ਕੀ ਟ੍ਰੋਲਿੰਗ ਕਾਰਨ ਪ੍ਰੇਸ਼ਾਨ ਹੁੰਦੇ ਹੋ?
ਜਵਾਬ-ਨਹੀਂ, ਇਕ ਸੈਲੀਬ੍ਰਿਟੀ ਹੋਣ ਦੇ ਨਾਤੇ ਇਹ ਸਭ ਬਰਦਾਸ਼ਤ ਕਰਨਾ ਹੀ ਪੈਂਦਾ ਹੈ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਅਨਫਾਲੋ ਕਰ ਦਿਓ।
ਸਵਾਲ-ਖੁਦ ਦੀ ਵਿਆਖਿਆ ਕਰੋ...?
ਜਵਾਬ-ਮੈਂ ਇਹੋ ਜਿਹੀ ਹੀ ਹਾਂ ਜਿਹੋ ਜਿਹੀ ਨਜ਼ਰ ਆਉਂਦੀ ਹੈ। ਮੈਂ ਬਨਾਵਟੀ ਨਹੀਂ ਹਾਂ। ਜਿਸ ਤਰ੍ਹਾਂ ਤੁਸੀਂ ਮੈਨੂੰ 'ਬਿੱਗ ਬ੍ਰਦਰ' ਵਿਚ ਦੇਖਿਆ ਸੀ, ਮੈਂ ਬਿਲਕੁਲ ਉਹੋ ਜਿਹੀ ਹੀ ਹਾਂ।
ਸਵਾਲ-ਮਾਂ ਬਣਨ ਦੇ ਬਾਅਦ ਤੁਹਾਡੇ ਵਿਚ ਕਿੰਨਾ ਬਦਲਾਅ ਆਇਆ ਹੈ?
ਜਵਾਬ- ਮੈਂ ਬਹੁਤ ਦੇਖਭਾਲ ਕਰਨ ਵਾਲੀ ਮਾਂ ਹਾਂ। ਮੈਂ ਆਪਣੇ ਬੇਟੇ ਦੀ ਜ਼ਿੰਦਗੀ ਦੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੀ ਹੈ। ਉਸ ਨੂੰ ਵੱਡਾ ਹੁੰਦਾ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਮਾਂ ਬਣਨ ਦੇ ਬਾਅਦ ਮੇਰੀ ਜ਼ਿੰਦਗੀ ਬਹੁਤ ਖੁਸ਼ਹਾਲ ਹੋ ਗਈ ਹੈ।
ਸਵਾਲ-ਪਿਛਲੇ 5 ਸਾਲਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
ਜਵਾਬ-ਮੈਂ ਪਿਛਲੇ 9 ਸਾਲਾਂ ਤੋਂ ਕੋਈ ਫਿਲਮ ਨਹੀਂ ਕੀਤੀ। ਵਕਤ ਦੇ ਨਾਲ-ਨਾਲ ਇਹ ਅਹਿਸਾਸ ਹੋਇਆ ਕਿ ਖੁਸ਼ ਰਹਿਣ ਲਈ ਤੁਹਾਨੂੰ 'ਹਾਂ' ਨਾਲੋਂ ਜ਼ਿਆਦਾ 'ਨਾਂਹ' ਕਹਿਣਾ ਆਉਣਾ ਚਾਹੀਦਾ ਹੈ।
ਸਵਾਲ-ਵਿਆਹੁਤਾ ਜ਼ਿੰਦਗੀ ਨੂੰ ਬਣਾਈ ਰੱਖਣਾ ਆਸਾਨ ਹੈ ਜਾਂ ਮੁਸ਼ਕਿਲ?
ਜਵਾਬ-ਵਿਆਹੁਤਾ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਕੋਈ ਸ਼ਾਰਟ ਕੱਟ ਨਹੀਂ ਹੈ। ਵਿਆਹ ਦੋਸਤੀ ਤੋਂ ਸ਼ੁਰੂ ਹੁੰਦਾ ਹੈ, ਰੋਮਾਂਸ ਵਿਚ ਬਦਲਦਾ ਹੈ ਅਤੇ ਉਸ ਦੇ ਬਾਅਦ ਦੋਵਾਂ ਨੂੰ ਇਸ ਨੂੰ ਬਣਾਈ ਰੱਖਣ ਲਈ ਲਗਾਤਾਰ ਆਪਣਾ ਯੋਗਦਾਨ ਦੇਣਾ ਪੈਂਦਾ ਹੈ।
ਸਵਾਲ-ਕੰਮਕਾਜ਼ੀ ਜੀਵਨ ਨਾਲ ਕਿਵੇਂ ਤਾਲਮੇਲ ਬਿਠਾਉਂਦੇ ਹੋ?
ਜਵਾਬ-ਜਦੋਂ ਘਰ ਵਿਚ ਹੁੰਦੀ ਹਾਂ ਭੋਜਨ ਦਾ ਆਨੰਦ ਉਠਾਉਂਦੀ ਹਾਂ ਅਤੇ ਬੇਟੇ ਦੇ ਨਾਲ ਵਕਤ ਬਿਤਾਉਂਦੀ ਹਾਂ। ਕੰਮ ਨੂੰ ਵੀ ਇੰਜੁਆਏ ਕਰਦੀ ਹਾਂ।
ਸਵਾਲ-2017 ਲਈ ਕੀ ਟੀਚਾ ਹੈ?
ਜਵਾਬ-ਸਿਹਤ ਨੂੰ ਲੈ ਕੇ ਸਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ। ਚੰਗੀ ਸਿਹਤ ਲਈ ਚੰਗਾ ਭੋਜਨ ਬਹੁਤ ਜ਼ਰੂਰੀ ਹੈ।
ਸਵਾਲ-ਜ਼ਿੰਦਗੀ ਦਾ ਕੋਈ ਸਬਕ ਜਿਸ ਨੂੰ ਅਹਿਮ ਮੰਨਦੇ ਹੋ?
ਜਵਾਬ-ਪਿਤਾ ਨੂੰ ਗੁਆਉਣ ਦੇ ਬਾਅਦ ਮੈਂ ਮਹਿਸੂਸ ਕੀਤਾ ਕਿ ਜ਼ਿੰਦਗੀ ਵਿਚ ਪਰਿਵਾਰ ਨਾਲੋ ਵੱਧ ਕੇ ਕੁਝ ਵੀ ਨਹੀਂ ਹੁੰਦਾ। ਜਿੰਨਾ ਹੋ ਸਕੇ ਪਰਿਵਾਰ ਦੇ ਨਾਲ ਵਕਤ ਬਿਤਾਉਣ ਦੀ ਕੋਸ਼ਿਸ਼ ਕਰਦੀ ਹਾਂ।
ਸਵਾਲ- ਕੀ ਤੁਸੀਂ ਆਸਾਨੀ ਨਾਲ ਮੁਆਫ ਕਰ ਦਿੰਦੇ ਹੋ?
ਜਵਾਬ-ਮੈਂ ਗਲਤੀਆਂ ਲਈ ਤੁਰੰਤ ਮੁਆਫ ਕਰ ਦਿੰਦੀ ਹਾਂ। ਆਪਣੇ ਦਿਮਾਗ ਵਿਚ ਕਿਸੇ ਤਰ੍ਹਾਂ ਦੀ ਨਕਾਰਾਤਮਕਤਾ ਨਹੀਂ ਰੱਖਣਾ ਚਾਹੁੰਦੀ।

Tags: Shilpa Shetty fitness interviewਸ਼ਿਲਪਾ ਸ਼ੈਟੀਫਿਟਨੈੱਸ

About The Author

Anuradha Sharma

Anuradha Sharma is News Editor at Jagbani.