FacebookTwitterg+Mail

'Controversy Queen' ਰਹਿ ਚੁੱਕੀ ਹੈ ਸ਼ਿਲਪਾ, ਇਨ੍ਹਾਂ ਮਸ਼ਹੂਰ ਹਸਤੀਆਂ ਨਾਲ ਜੁੜ ਚੁੱਕਾ ਹੈ ਨਾਂ (PICS)

shilpa shetty
08 June, 2017 05:30:24 PM

ਮੁੰਬਈ— ਅੱਜ ਦੇ ਸਮੇਂ 'ਚ ਕੰਗਣਾ ਰਨੌਤ ਨੂੰ ਕੰਟਰੋਵਰਸੀ ਕੁਈਨ ਕਿਹਾ ਜਾਂਦਾ ਹੈ। ਉਹ ਇਕ ਤੋਂ ਬਾਅਦ ਇਕ ਵਿਵਾਦ 'ਚ ਆ ਜਾਂਦੀ ਹੈ ਪਰ ਕਦੀ ਇਹੀ ਸਥਿਤੀ ਸ਼ਿਲਪਾ ਸ਼ੈੱਟੀ ਕੁੰਦਰਾ ਦੀ ਸੀ। ਉਨ੍ਹਾਂ ਦੇ ਵਿਵਾਦ ਸਟੇਜ਼ 'ਤੇ ਸ਼ੁਰੂ ਹੁੰਦੇ ਸਨ ਅਤੇ ਕੋਰਟ-ਕਚਹਿਰੀ 'ਤੇ ਜਾ ਕੇ ਖਤਮ। ਉਨ੍ਹਾਂ ਦੇ ਜਨਮਦਿਨ ਦੇ ਬਹਾਨੇ ਜਾਣਦੇ ਹਨ ਸਿਲਪਾ ਨਾਲ ਜੁੜੇ ਕੁਝ ਮੁੱਖ ਵਿਵਾਦ।
ਜਾਣਕਾਰੀ ਮੁਤਾਬਕ 90 ਦੇ ਦਹਾਕੇ 'ਚ ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ ਦੇ ਅਫੇਅਰ ਦੀਆਂ ਖਬਰਾਂ ਚਰਮ 'ਤੇ ਸਨ। ਜਦੋਂ ਇਕ ਮੈਗਜ਼ੀਨ ਨੇ ਇਸ ਬਾਰੇ 'ਚ ਛਾਪਿਆ ਤਾਂ ਸ਼ਿਲਪਾ ਇੰਨੀ ਨਾਰਾਜ਼ ਹੋਈ ਕਿ ਉਸ ਦੇ ਵਿਰੁੱਧ ਕੋਰਟ 'ਚ ਕੇਸ ਕਰ ਦਿੱਤਾ।

Punjabi Bollywood Tadka

2003 'ਚ ਸ਼ਿਲਪਾ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਅੰਡਰਵਰਲਡ ਦੇ ਨਾਲ ਸੰਬੰਧ ਹੋਣ ਦੇ ਦੋਸ਼ ਲੱਗੇ ਸਨ। ਸ਼ਿਲਪਾ ਦੀ ਮਾਂ ਸੁਨੰਦਾ ਸ਼ੈੱਟੀ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਇਨ੍ਹਾਂ ਦੋਸ਼ਾਂ 'ਤੇ ਸਫਾਈ ਦੇਣੀ ਪਈ ਸੀ।
2006 'ਚ ਮਦੁਰਈ ਦੀ ਇਕ ਕੋਰਟ ਨੇ ਸ਼ਿਲਪਾ ਸ਼ੈੱਟੀ ਕੁੰਦਰਾ ਅਤੇ ਅਦਾਕਾਰਾ ਰੀਮਾ ਸੇਨ ਵਿਰੁੱਧ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ 'ਚ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤੇ ਸਨ।

Punjabi Bollywood Tadka2007 'ਚ ਸੈਲੀਬਿਰੇਟੀ ਸ਼ੋਅ 'ਬਿੱਗ ਬ੍ਰਦਰ' 'ਚ ਸ਼ਿਲਪਾ 'ਤੇ ਬ੍ਰਿਟਿਸ਼ ਰਿਐਲਿਟੀ ਟੀਵੀ ਸ਼ਖਸੀਅਤ ਜੇਡ ਗੁਡੀ ਨੇ ਕਥਿਤ ਰੂਪ ਨਾਲ ਨਸਲੀ ਟਿੱਪਨੀ ਕੀਤੀ ਸੀ, ਜਿਸ ਨਾਲ ਦੁਨੀਆ ਭਰ 'ਚ ਉਨ੍ਹਾਂ ਦੀ ਆਲੋਚਨਾ ਹੋਈ। ਸ਼ਿਲਪਾ ਇਸ ਸ਼ੋਅ ਦੀ ਜੇਤੂ ਬਣੀ ਸੀ।

Punjabi Bollywood Tadka2007 'ਚ ਏਡਜ਼ ਦੇ ਪਤੀ ਜਾਗਰੁਕਤਾ ਲਿਆਉਣ ਲਈ ਹੋਏ ਇਕ ਇਵੈਂਟ 'ਚ ਹਾਲੀਵੁੱਡ ਅਦਾਕਾਰ ਰਿਚਰਡ ਗੇਰੇ ਨੇ ਸ਼ਿਲਪਾ ਨੂੰ ਸਾਰਿਆ ਦੇ ਸਾਹਮਣੇ ਕਿੱਸ ਕਰ ਕਰ ਲਈ ਸੀ, ਜਿਸ ਕਾਰਨ ਸ਼ਿਲਪਾ ਵਿਵਾਦਾਂ 'ਚ ਆ ਗਈ।
2009 'ਚ ਸ਼ਿਲਪਾ 'ਤੇ ਰਾਜ ਕੁੰਦਰਾ ਦੀ ਪਹਿਲੀ ਪਤਨੀ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਕਾਰਨ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਤਲਾਕ ਦਿੱਤਾ ਸੀ। ਬਾਅਦ 'ਚ ਰਾਜ ਦੀ ਪਤਨੀ ਨੇ ਇਸ 'ਤੇ ਮਾਫੀ ਮੰਗੀ ਸੀ।

Punjabi Bollywood Tadka

ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਤੋਂ ਬਾਅਦ ਵੀ ਸ਼ਿਲਪਾ ਦਾ ਵਿਵਾਦਾਂ ਤੋਂ ਦੋ-ਚਾਰ ਹੋਣਾ ਜਾਰੀ ਰਿਹਾ।

Punjabi Bollywood Tadka
ਪਿਛਲੇ ਦਿਨੀਂ ਰਵੀ ਭਲੋਤੀਆ ਨਾਂ ਦੇ ਵਿਅਕਤੀ ਨੇ ਰਾਜ ਅਤੇ ਸ਼ਿਲਪਾ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ 24 ਲੱਖ ਰੁਪਏ ਦਾ ਭੁਗਤਾਨ ਨਹੀਂ ਕੀਤਾ। ਬਾਅਦ 'ਚ ਰਾਜ ਅਤੇ ਸ਼ਿਲਪਾ ਨੇ ਵੀ ਭਲੋਤੀਆ 'ਤੇ 100 ਕਰੋੜ ਰੁਪਏ ਮਾਨਹਾਨੀ ਦਾ ਕੇਸ ਕੀਤਾ।


Tags: shilpa shettycontroversy queenbollywood celebrity birthdayraj kundraਕੰਟਰੋਵਰਸੀ ਕੁਈਨਸ਼ਿਲਪਾ ਸ਼ੈੱਟੀ