FacebookTwitterg+Mail

ਰਾਜ ਕੁੰਦਰ ਤੇ ਸ਼ਿਲਪਾ ਸ਼ੈੱਟੀ ਨੇ ਕੀਤਾ ਪੰਜਾਬੀ ਫਿਲਮ ਦਾ ਐਲਾਨ, ਜਾਣੋ ਕਿਸ ਨੂੰ ਕੀਤਾ ਹੈ ਕਾਸਟ

shilpa shetty
24 June, 2017 11:28:52 AM

ਮੁੰਬਈ— ਪੰਜਾਬੀ ਸਿਨੇਮਾ ਲਈ ਇਕ ਵੱਡੀ ਖਬਰ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਪੰਜਾਬੀ ਇੰਡਸਟਰੀ ਵੱਲ ਝੁੱਕ ਰਹੀ ਹੈ। ਸ਼ਿਲਪਾ ਸ਼ੈਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪ੍ਰੋਡਿਊਸਰ ਦੇ ਤੌਰ ਤੇ ਪੰਜਾਬੀ ਸਿਨੇਮਾਂ 'ਚ ਆਪਣੀ ਸ਼ੁਰੂਆਤ ਕਰ ਰਹੇ ਹਨ।

Punjabi Bollywood Tadka

ਪੰਜਾਬੀ ਸਿਨੇਮਾ ਦੀ ਇਹ ਤਰੱਕੀ ਹੀ ਹੈ ਕਿ ਬਾਲੀਵੁੱਡ ਦੇ ਨਾਮੀ ਚਿਹਰੇ ਹੁਣ ਪੰਜਾਬੀ ਇੰਡਸਟਰੀ ਵੱਲ ਮੁੜ ਰਹੇ ਹਨ। ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਦੇ ਪੰਜਾਬੀ ਫਿਲਮ ਬਣਾਉਣ ਦੇ ਐਲਾਨ ਨੇ ਸਭ ਨੂੰ ਹੈਰਾਨ ਕੀਤਾ ਹੈ।

Punjabi Bollywood Tadka

ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਪਹਿਲੀ ਪੰਜਾਬੀ ਫਿਲਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ ਦਾ ਨਾਂ ਹੈ 'ਨਾਨਕ'। ਇਸ ਫਿਲਮ 'ਚ ਮੁੱਖ ਰੂਪ 'ਚ ਜੱਸੀ ਗਿੱਲ ਨੂੰ ਲਿਆ ਗਿਆ ਹੈ। ਜੱਸੀ ਗਿੱਲ ਤੋਂ ਇਲਾਵਾ ਇਸ ਫਿਲਮ 'ਚ ਜਪਜੀ ਖਹਿਰਾ, ਦਿਲਜੋਤ, ਅਨਿਤਾ ਦੇਵਗਨ, ਸਰਦਾਰ ਸੋਹੀ ਅਤੇ ਅਗਮਵੀਰ ਸਿੰਘ ਸ਼ਾਮਲ ਹਨ।

 

Punjabi Bollywood Tadka
ਇਹ ਫਿਲਮ ਦੀ ਕਹਾਣੀ ਪਿਉ-ਪੁੱਤ ਦੀ ਕਹਾਣੀ 'ਤੇ ਅਧਾਰਿਤ ਹੈ। ਇਸ ਫਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਹੋਣਗੇ, ਜੋ ਇਸ ਤੋਂ ਪਹਿਲਾ ਪੰਜਾਬੀ ਫਿਲਮ 'ਵਾਪਸੀ' ਨੂੰ ਡਾਇਰੈਕਟ ਕਰ ਚੁੱਕੇ ਹਨ।

Punjabi Bollywood Tadka

ਇਹ ਪਹਿਲੀ ਵਾਰ ਹੈ ਕਿ ਜੱਸੀ ਗਿੱਲ ਕਿਸੇ ਫਿਲਮ 'ਚ ਪਿਤਾ ਦਾ ਰੋਲ ਅਦਾ ਕਰ ਰਹੇ ਹਨ। ਫਿਲਮ 'ਨਾਨਕ' 23 ਮਾਰਚ 2018 ਨੂੰ ਰਿਲੀਜ਼ ਕੀਤੀ ਜਾਵੇਗੀ।


Tags: Bollywood CelebrityRaj KundraShilpa ShettyJassi Gillਰਾਜ ਕੁੰਦਰਾ ਸ਼ਿਲਪਾ ਸ਼ੈਟੀ ਕੁੰਦਰਾ ਜੱਸੀ ਗਿੱਲ