FacebookTwitterg+Mail

Pics : ਸ਼ਿਲਪਾ ਸ਼ੈੱਟੀ ਨੇ ਇਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਬੇਟੇ ਦਾ 6ਵਾਂ ਜਨਮਦਿਨ

shilpa shetty
22 May, 2018 07:15:23 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਸੋਮਵਾਰ ਨੂੰ ਆਪਣੇ ਬੇਟੇ ਵਿਆਨ ਦਾ 6ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਹਾਲ ਹੀ 'ਚ ਸ਼ਿਲਪਾ ਦੀਆਂ ਬੇਟੇ ਵਿਆਨ ਅਤੇ ਪਤੀ ਰਾਜ ਕੁੰਦਰਾ ਨੂੰ ਮੀਡੀਆ ਦੇ ਕੈਮਰੇ 'ਚ ਕੈਦ ਕੀਤਾ ਗਿਆ।

Punjabi Bollywood Tadka
ਇਸ ਦੌਰਾਨ ਸ਼ਿਲਪਾ ਅਤੇ ਰਾਜ ਕੁੰਦਰਾ ਆਪਣੇ ਬੇਟੇ ਵਿਆਨ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਦਿਖਾਈ ਦਿੱਤੇ। ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਉੱਥੇ ਹੀ ਸ਼ਿਲਪਾ ਨੇ ਵਿਆਨ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।

Punjabi Bollywood Tadka
ਦਰਸਅਲ, ਸ਼ਿਲਪਾ ਨੇ ਬੇਟੇ ਵਿਆਨ ਦੇ ਜਨਮਦਿਨ 'ਤੇ ਪਤੀ ਰਾਜ ਕੁੰਦਰਾ ਨਾਲ ਬਿਰਧ ਆਸ਼ਰਮ 'ਚ ਰਹਿ ਰਹੇ ਲੋਕਾਂ ਨੂੰ ਡਿਨਰ ਕਰਵਾਇਆ। ਇਸ ਵੀਡੀਓ 'ਚ ਸ਼ਿਲਪਾ, ਰਾਜ ਕੁੰਦਰਾ ਅਤੇ ਬਰਥਡੇ ਬੁਆਏ ਵਿਆਨ ਆਸ਼ਰਮ 'ਚ ਮਿਠਾਈਆਂ ਅਤੇ ਫੱਲ ਵੰਡਦੇ ਦਿਖਾਈ ਦੇ ਰਹੇ ਹਨ।

Punjabi Bollywood Tadka

ਉੱਥੇ ਹੀ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

 

A post shared by Raj Kundra (@rajkundra9) on

 


Tags: Shilpa Shetty Raj Kundra Viaan Birthday Ashram Bollywood Actress

Edited By

Kapil Kumar

Kapil Kumar is News Editor at Jagbani.