FacebookTwitterg+Mail

ਬੇਟੇ ਦੇ ਬਰਥਡੇ 'ਤੇ ਸ਼ਿਲਪਾ ਨੇ ਰੱਖੀ ਸ਼ੂਗਰ ਫ੍ਰੀ ਪਾਰਟੀ, ਬੇਟੀ ਨਾਲ ਪਹੁੰਚੀ ਐਸ਼ਵਰਿਆ

shilpa shetty
26 May, 2018 05:37:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਕਸਰ ਆਪਣੀ ਫਿੱਟਨੈੱਸ ਨੂੰ ਲੈ ਕੇ ਐਕਟਿਵ ਰਹਿੰਦੀ ਹੈ। ਉੱਥੇ ਹੀ ਹਾਲ ਹੀ 'ਚ ਉਸਨੇ ਫਿੱਟਨੈੱਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ ਆਪਣੇ ਬੇਟੇ ਵਿਆਨ ਦੇ ਜਨਮਦਿਨ ਦੀ ਪਾਰਟੀ ਸ਼ੂਗਰ ਫ੍ਰੀ ਰੱਖੀ।

ਸ਼ਿਲਪਾ ਦਾ ਬੇਟਾ ਵਿਆਨ 21 ਮਈ ਨੂੰ 6 ਸਾਲ ਦਾ ਹੋ ਗਿਆ ਸੀ ਅਤੇ ਇਸ ਖੁਸ਼ੀ 'ਚ ਸ਼ਿਲਪਾ ਨੇ ਸ਼ੁਕਰਵਾਰ ਨੂੰ ਸ਼ੂਗਰ ਫ੍ਰੀ ਪਾਰਟੀ ਦਾ ਆਯੋਜਨ ਕੀਤਾ। ਇਸ ਸ਼ਾਨਦਾਰ ਪਾਰਟੀ 'ਚ ਸ਼ਿਲਪਾ ਨੇ ਕਈ ਮਜ਼ੇਦਾਰ ਖਾਣ ਵਾਲੀਆਂ ਚੀਜਾਂ ਨੂੰ ਸ਼ਾਮਿਲ ਕੀਤਾ। ਪਾਰਟੀ ਲਈ ਬਰਥਡੇ ਕੇਟ ਨਾਰਿਅਲ ਚੀਨੀ ਦਾ ਬਣਾਇਆ ਗਿਆ।

Punjabi Bollywood Tadka
ਇਸ ਬਾਰੇ ਗੱਲ ਕਰਦੇ ਹੋਏ ਸ਼ਿਲਪਾ ਨੇ ਕਿਹਾ, ''ਮੈਂ ਇਸ ਸਾਲ ਆਪਣੇ ਬੇਟੇ ਦੀ ਬਰਥਡੇ ਪਾਰਟੀ ਇੰਝ ਮਨਾ ਰਹੀ ਹਾਂ ਜਿਸ 'ਚ ਕਿਸੇ ਵੀ ਖਾਣ ਵਾਲੀ ਚੀਜ 'ਚ ਰਿਫਾਇੰਡ ਸ਼ੂਗਰ ਨਾ ਹੋਵੇ। ਮੈਂ ਲੰਡਨ ਤੋਂ ਲੌਲੀਪੌਪ ਮੰਗਵਾਏ ਹਨ ਜੋ ਸ਼ੁੱਧ ਫੱਲਾਂ ਨਾਲ ਬਣੇ ਹਨ। ਉਸਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਬੱਚਿਆਂ ਨੂੰ ਸਿਖਾਇਆ ਜਾ ਸਕਦਾ ਹੈ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਕਈ ਚੀਜਾਂ ਨੂੰ ਇੰਜੁਆਏ ਕਰ ਸਕਦੇ ਹਨ।

Punjabi Bollywood Tadka
ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਪਾਰਟੀ ਦੀਆਂ ਕਈ ਵੀਡੀਓਜ਼ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ ਪੂਜਾ ਢੀਂਗਰਾ ਨੇ ਕੋਕੋਨਟ ਸ਼ੂਗਰ ਨਾਲ ਕਪ ਕੇਕ ਬਣਾਇਆ ਹੈ, ਜਿਸ ਨੂੰ ਮੈਂ ਲੰਡਨ ਮੰਗਵਾਇਆ ਹੈ''। ਇਸ ਪਾਰਟੀ 'ਚ ਐਸ਼ਵਰਿਆ ਰਾਏ ਤੋਂ ਲੈ ਕੇ ਸੰਜੇ ਦੱਤ ਦੇ ਦੋਵੇਂ ਬੱਚੇ ਸ਼ਾਮਿਲ ਹੋਏ। ਉੱਥੇ ਹੀ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਆਪਣੇ ਬੇਟੇ ਨਾਲ ਨਜ਼ਰ ਆਈ। ਐਸ਼ਵਰਿਆ ਇਸ ਮੌਕੇ ਟ੍ਰਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਐਸ਼ਵਰਿਆ ਇਸ ਮੌਕੇ ਟ੍ਰਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka

ਅਰਪਿਤਾ ਖਾਨ

Punjabi Bollywood Tadka

ਸੰਜੇ ਦੱਤ ਦੇ ਦੋਵੇਂ ਬੱਚੇ ਇਕਰਾ ਦੱਤ ਤੇ ਸ਼ਹਿਰਾਨ ਦੱਤ

Punjabi Bollywood Tadka


Tags: Shilpa Shetty Viaan Birthday Aaradhya Bachchan Aishwarya Rai Bollywood Actress

Edited By

Kapil Kumar

Kapil Kumar is News Editor at Jagbani.