FacebookTwitterg+Mail

ਅਕਸ਼ੈ ਤੋਂ ਵੱਖ ਹੋ ਕੇ ਸ਼ਿਲਪਾ ਨੇ ਵਸਾ ਲਿਆ ਸੀ ਰਾਜ ਕੁੰਦਰਾ ਨਾਲ ਆਪਣਾ ਘਰ, ਅੱਜ ਹੈ ਬੇਹੱਦ ਖੁਸ਼

shilpa shetty and akshay kumar
08 June, 2018 12:09:33 PM

ਮੁੰਬਈ(ਬਿਊਰੋ)— 25 ਸਾਲ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਕਿਸੇ ਨੂੰ ਕੀ ਪਤਾ ਸੀ ਕਿ ਸ਼ਾਹਰੁਖ ਖਾਨ ਨਾਲ ਡੈਬਿਊ ਕਰਨ ਵਾਲੀ ਇਹ ਅਦਾਕਾਰਾ ਆਪਣੇ ਠੁਮਕਿਆਂ ਨਾਲ ਇਰ ਦਿਨ ਯੂਪੀ ਤੇ ਬਿਹਾਰ ਲੁੱਟ ਲਵੇਗੀ। ਜ਼ਬਰਦਸਤ ਅਦਾਕਾਰੀ, ਫਿੱਗਰ ਤੇ ਬੋਲਡ ਲੁੱਕ ਦੇ ਨਾਲ-ਨਾਲ ਆਪਣੇ ਅਫੇਅਰ ਦੀ ਵਜ੍ਹਾ ਨਾਲ ਵੀ ਸ਼ਿਲਪਾ ਦਾ ਨਾਂ ਬਾਲੀਵੁੱਡ 'ਚ ਕਾਫੀ ਮਸ਼ਹੂਰ ਹੋਇਆ ਹੈ।
Punjabi Bollywood Tadka
ਸ਼ਿਲਪਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 8 ਜੂਨ 1975 ਨੂੰ ਹੋਇਆ ਸੀ। ਸ਼ਿਲਪਾ ਸ਼ੈੱਟੀ ਟਰੇਂਡ ਭਰਤਨਾਟਯਮ ਡਾਂਸਰ ਹੈ। ਇਸ ਤੋਂ ਇਲਾਵਾ ਨਾਲ ਹੀ ਕਰਾਟਿਆਂ 'ਚ ਬਲੈਕ ਬੇਲਟ ਵੀ ਰਹਿ ਚੁੱਕੀ ਹੈ। ਫਿਲਮਾਂ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਕਈ ਤਰ੍ਹਾਂ ਦੇ ਸਮਾਜਿਕ ਕੰਮਾਂ ਨਾਲ ਵੀ ਜੁੜੀ ਹੋਈ ਹੈ।
Punjabi Bollywood Tadka
ਸ਼ਿਲਪਾ ਪੇਟਾ ਲਈ ਵੀ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ 'ਫਿਰ ਮਿਲੇਂਗੇ' ਫਿਲਮ ਦੇ ਜ਼ਰੀਏ ਏਡਜ਼ ਬਾਰੇ ਲੋਕਾਂ ਦੀ ਜਾਗਰੂਕਤਾ ਵਧਾਉਣ ਦਾ ਵੀ ਕੰਮ ਕੀਤਾ ਸੀ। ਫਿਲਮਾਂ 'ਚ ਆਉਣ ਤੋਂ ਪਹਿਲਾਂ ਸ਼ਿਲਪਾ ਮਾਡਲਿੰਗ ਕਰਦੀ ਸੀ। ਸਾਲ 1991 'ਚ ਉਹ 'ਲਿਮਾ' ਦੇ ਵਿਗਿਆਪਨ 'ਚ ਨਜ਼ਰ ਆਈ ਸੀ।
Punjabi Bollywood Tadka
ਇਸ ਤੋਂ ਬਾਅਦ ਸ਼ਿਲਪਾ ਨੇ ਕਾਫੀ ਵਿਗਿਆਪਨਾਂ 'ਚ ਕੰਮ ਕੀਤਾ ਸੀ। ਸ਼ਿਲਪਾ ਨੇ 'ਬਾਜ਼ੀਗਰ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਸ਼ਿਲਪਾ ਸ਼ੈੱਟੀ ਤੇ ਅਕਸ਼ੈ ਕੁਮਾਰ ਦਾ ਰਿਲੇਸ਼ਨਸ਼ਿਪ ਬਾਲੀਵੁੱਡ 'ਚ ਕਾਫੀ ਸੁਰਖੀਆਂ 'ਚ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਦਾ ਅਫੇਅਰ 'ਮੈਂ ਖਿਲਾੜੀ ਤੂੰ ਅਨਾੜੀ' ਫਿਲਮ ਤੋਂ ਸ਼ੁਰੂ ਹੋਇਆ ਸੀ।
Punjabi Bollywood Tadka
ਸ਼ਿਲਪਾ ਤੇ ਅਕਸ਼ੈ ਦੇ ਬ੍ਰੇਕਅੱਪ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਅਕਸ਼ੈ ਤੋਂ ਵੱਖ ਹੋ ਕੇ ਸ਼ਿਲਪਾ ਨੇ ਰਾਜ ਕੁੰਦਰਾ ਨਾਲ ਆਪਣਾ ਘਰ ਵਸਾ ਲਿਆ ਸੀ। ਇਕ ਇੰਟਰਵਿਊ ਦੌਰਾਨ ਸ਼ਿਲਪਾ ਨੇ ਆਪਣੇ ਬ੍ਰੇਕਅੱਪ ਬਾਰੇ ਗੱਲ ਕਰਦੇ ਹੋਏ ਕਿਹਾ ਸੀ, ''ਮੇਰੀ ਜ਼ਿੰਦਗੀ ਦਾ ਉਹ ਸਮਾਂ ਕਾਫੀ ਖਰਾਬ ਸੀ। ਚੀਜਾਂ ਪ੍ਰੋਫੈਸ਼ਨਲੀ ਤੌਰ 'ਤੇ ਠੀਕ ਚੱਲ ਰਹੀਆਂ ਹਨ ਤੇ ਹੋਲੀ-ਹੋਲੀ ਪਰਸਨਲ ਜ਼ਿੰਦਗੀ ਵੀ ਠੀਕ ਹੋ ਜਾਵੇਗੀ।''
Punjabi Bollywood Tadka
ਕਿਹਾ ਜਾਂਦਾ ਹੈ ਕਿ 'ਧੜਕਨ' ਫਿਲਮ ਤੋਂ ਬਾਅਦ ਇਨ੍ਹਾਂ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਕ ਇੰਟਰਵਿਊ ਦੌਰਾਨ ਸ਼ਿਲਪਾ ਨੇ ਕਿਹਾ ਸੀ, ''ਜਦੋਂ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਹ ਤੁਹਾਨੂੰ ਧੋਖਾ ਦੇ ਦਿੰਦਾ ਹੈ ਤਾਂ ਬਹੁਤ ਖਰਾਬ ਲੱਗਦਾ ਹੈ। ਮੈਂ ਚਾਹੁੰਦੀ ਸੀ ਕਿ 'ਧੜਕਨ' ਫਿਲਮ ਪਹਿਲਾਂ ਰਿਲੀਜ਼ ਹੋ ਜਾਵੇ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shilpa ShettyHappy Birthday Akshay KumarRaj KundraInstagramMain Khiladi Tu Anari Aao Pyaar Karen Dhadkan

Edited By

Sunita

Sunita is News Editor at Jagbani.