FacebookTwitterg+Mail

B'Day: 43 ਦੀ ਉਮਰ 'ਚ ਵੀ ਫਿੱਟ ਹੈ ਸ਼ਿਲਪਾ, ਹੌਟ ਫਿੱਗਰ ਨੂੰ ਮੈਂਟੇਨ ਰੱਖਣ ਲਈ ਖਾਂਦੀ ਹੈ ਅਜਿਹੀ ਡਾਈਟ

shilpa shetty birthday
08 June, 2018 02:49:01 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੂੰ ਫਿਟਨੈੱਸ ਕੁਈਨ ਦੇ ਰੂਪ 'ਚ ਜਾਣਿਆ ਜਾਂਦਾ ਹੈ। ਵੱਧਦੀ ਉਮਰ ਦਾ ਉਨ੍ਹਾਂ 'ਤੇ ਕੋਈ ਅਸਰ ਵੀ ਦਿਖਾਈ ਨਹੀਂ ਦਿੰਦਾ। ਸ਼ਿਲਪਾ ਸ਼ੈਟੀ ਦਾ ਜਨਮ 8 ਜੂਨ, 1975 ਨੂੰ ਮੈਂਗਲੌਰ 'ਚ ਹੋਇਆ ਸੀ।

Punjabi Bollywood Tadka

'ਬਾਜੀਗਰ' ਫਿਲਮ ਨਾਲ ਡੈਬਿਊ ਕਰਨ ਵਾਲੀ ਸ਼ਿਲਪਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਆਈਟਮ ਸਾਂਗ ਕਰਦੀ ਵੀ ਨਜ਼ਰ ਆ ਚੁੱਕੀ ਹੈ।

Punjabi Bollywood Tadka

2007 ਤੋਂ ਬਾਅਦ ਉਹ ਕਿਸੇ ਵੀ ਫਿਲਮ 'ਚ ਕੰਮ ਕਰਦੀ ਨਹੀਂ ਦਿਖੀ। ਇਸ ਤੋਂ ਬਾਅਦ ਕੁਝ ਮੌਕਿਆਂ 'ਤੇ ਉਹ ਕੈਮਿਓ ਰੋਲ 'ਚ ਵੀ ਨਜ਼ਰ ਆਈ।

Punjabi Bollywood Tadka

ਉਨ੍ਹਾਂ ਦੀ ਪਿਛਲੀ ਫਿਲਮ 'ਅਪਨੇ' ਅਤੇ 'ਲਾਈਫ ਇਨ ਅ ਮੈਟਰੋ' ਸੀ, ਜੋ 2007 'ਚ ਰਿਲੀਜ਼ ਹੋਈਆਂ ਸਨ।

Punjabi Bollywood Tadka

ਸਾਲ 2009 'ਚ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਤੋਂ ਬਾਅਦ ਭਾਵੇਂ ਸ਼ਿਲਪਾ ਫਿਲਮਾਂ 'ਚ ਨਾ ਦਿਖੀ ਹੋਵੇ ਪਰ ਆਪਣੀ ਫਿਟਨੈੱਸ ਨੂੰ ਲੈ ਕੇ ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਇਸ ਤੋਂ ਇਲਾਵਾ ਸ਼ਿਲਪਾ ਖਾਣ ਦੀ ਬਹੁਤ ਸ਼ੌਕੀਣ ਹੈ। ਸਵਾਦ ਨਾਲ ਉਹ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਦੀ ਹੈ ਕਿ ਉਨ੍ਹਾਂ ਦੀ ਡਾਈਟ ਨਾਲ ਉਨ੍ਹਾਂ ਦੀ ਫਿਟਨੈੱਸ 'ਤੇ ਜ਼ਰਾ ਵੀ ਅਸਰ ਨਾ ਪਵੇ।

Punjabi Bollywood Tadka

ਸ਼ਿਲਪਾ ਸਮੇਂ-ਸਮੇਂ 'ਤੇ ਸਾਰਿਆਂ ਨੂੰ ਫਿੱਟ ਰਹਿਣ ਲਈ ਨਿਯਮਤ ਰੂਪ ਨਾਲ ਚੰਗੀ ਡਾਈਟ ਲੈਣ ਦੀ ਸਲਾਹ ਦਿੰਦੀ ਹੈ।

Punjabi Bollywood Tadka

ਖੁਦ ਸ਼ਿਲਪਾ ਦੀ ਜੇਕਰ ਗੱਲ ਕਰੀਏ ਤਾਂ ਉਹ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਣੇ ਲੰਚ 'ਚ ਸ਼ੁੱਧ ਘਿਓ 'ਚ ਬਣੇ ਦਾਲ-ਚਾਵਲ, ਇਕ ਫਿਸ਼ ਦਾ ਟੁੱਕੜਾ ਅਤੇ ਸਬਜ਼ੀ ਖਾਂਦੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਹ ਯੋਗ 'ਚ ਵੀ ਵਿਸ਼ਵਾਸ ਰੱਖਦੀ ਹੈ। ਸ਼ਿਲਪਾ ਫਿਜ਼ੀਕਲ ਫਿੱਟਨੈੱਸ ਦੇ ਨਾਲ-ਨਾਲ ਮਾਨਸਿਕ ਰੂਪ ਤੋਂ ਤਣਾਅਪੂਰਨ ਹੋਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ 'ਚ ਸ਼ਾਮਲ ਕਰਨਾ ਨਹੀਂ ਭੁੱਲਦੀ।


Tags: Shilpa Shetty BirthdayFit FigureApneLife In A Metro

Edited By

Chanda Verma

Chanda Verma is News Editor at Jagbani.