FacebookTwitterg+Mail

B'day Spl: ਸਰਜਰੀਆਂ ਕਾਰਨ ਸ਼ਿਲਪਾ ਖੂਬ ਬਟੋਰ ਚੁੱਕੀ ਹੈ ਸੁਰਖੀਆਂ, ਬਦਲੇ ਲੁਕ ਦੀਆਂ ਦੇਖੋ ਤਸਵੀਰਾਂ

shilpa shetty s birthday special
08 June, 2017 05:31:37 PM

ਮੁੰਬਈ— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ ਆਪਣਾ 42ਵਾਂ ਜਨਮਦਿਨ ਸੈਲੀਬਿਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 8 ਜੂਨ, 1975 ਨੂੰ ਮੈਂਗਲੁਰੂ, ਕਰਨਾਟਕ 'ਚ ਹੋਇਆ ਸੀ। ਸ਼ਿਲਪਾ ਅੱਜ ਅਦਾਕਾਰਾ ਦੇ ਤੌਰ 'ਤੇ ਹੀ ਨਹੀਂ, ਬਲਕਿ ਇਕ ਸਫਲ ਬਿਜ਼ਨੈੱਸ ਵੂਮਨ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ। ਉਂਝ ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਰੂਪ 'ਚ ਕੀਤੀ ਸੀ। ਸਿਰਫ 16 ਸਾਲ ਦੀ ਉਮਰ 'ਚ ਉਨ੍ਹਾਂ ਨੇ ਪਹਿਲੀ ਵਾਰ ਲਿਮਕਾ ਬਰਾਂਡ ਲਈ ਮਾਡਲਿੰਗ ਕੀਤੀ ਸੀ।
ਸ਼ਿਲਪਾ ਸ਼ੈੱਟੀ ਦੀ ਜ਼ਿੰਦਗੀ ਦੇ 2 ਵਿਵਾਦ ਹਮੇਸ਼ਾ ਸੁਰਖੀਆਂ 'ਚ ਰਹੇ ਹਨ। ਇਕ ਜਦੋਂ ਉਹ ਸਾਲ 2007 'ਚ ਰਿਐਲਿਟੀ ਸ਼ੋਅ 'ਬਿੱਗ ਬ੍ਰਦਰਜ਼' ਦੀ ਕੰਟੈਸਟੈਂਟ ਸੀ, ਤਾਂ ਹਾਲੀਵੁੱਡ ਅਦਾਕਾਰਾ ਅਤੇ ਮਾਡਲ ਜੇਡ ਗੁਡੀ ਨੇ ਉਨ੍ਹਾਂ 'ਤੇ ਨਸਲੀ ਟਿੱਪਣੀ ਕੀਤੀ ਸੀ। ਹਾਲਾਂਕਿ ਸ਼ਿਲਪਾ ਨੇ ਇਹ ਸ਼ੋਅ ਜਿੱਤ ਕੇ ਵਿਦੇਸ਼ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਦੂਜਾ ਵਿਵਾਦ ਸ਼ਿਪਲਾ ਦੇ ਨਾਲ ਉਸ ਸਮੇਂ ਜੁੜਿਆ ਜਦੋਂ 2007 'ਚ ਹੀ ਮੁੰਬਈ 'ਚ ਆਯੋਜਿਤ ਏਡਜ਼ ਅਵੇਅਰਨੈਂਸ ਪ੍ਰੋਗਰਾਮ ਦੌਰਾਨ ਹਾਲੀਵੁੱਡ ਅਦਾਕਾਰ ਰਿਚਰਡ ਗੇਰੇ ਨੇ ਉਨ੍ਹਾਂ ਨੂੰ ਸਟੇਜ਼ 'ਤੇ ਕਿੱਸ ਕੀਤੀ ਸੀ। ਇਸ ਤੋਂ ਬਾਅਦ ਸ਼ਿਲਪਾ ਨੂੰ ਕਾਫੀ ਆਲੋਚਨਾ ਕੀਤੀ ਗਈ ਸੀ। ਉਂਝ ਜਦੋਂ ਆਈ.ਪੀ.ਐੱਲ. ਟੀਮ ਰਾਜਸਥਾਨ ਰਾਇਲਜ਼ 'ਤੇ ਫਿਕਸਿੰਗ ਦੇ ਦੋਸ਼ ਲੱਗੇ, ਤਾਂ ਵੀ ਸ਼ਿਲਪਾ ਦਾ ਨਾਂ ਖੂਬ ਸੁਰਖੀਆਂ 'ਚ ਰਹੀ ਸੀ, ਕਿਉਂਕਿ ਉਹ ਇਸ ਟੀਮ ਦੀ ਕੋ-ਆਨਰ ਹੈ।

Punjabi Bollywood Tadka

2009 'ਚ ਕਾਰੋਬਾਰੀ ਰਾਜ ਕੁੰਦਰਾ ਨਾਲ ਕੀਤੀ ਵਿਆਹ
ਸ਼ਿਲਪਾ ਨੇ 22 ਨਵੰਬਰ, 2009 ਨੂੰ ਲੰਡਨ ਬੇਸਡ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। ਦੋਹਾਂ ਦੀ ਮੁਲਾਕਾਤ ਲੰਡਨ 'ਚ ਹੋਈ ਸੀ। ਲੰਡਨ 'ਚ ਜਿੱਥੇ ਸ਼ਿਲਪਾ ਰਿਐਲਿਟੀ ਸ਼ੋਅ ਬਿੱਗ ਬ੍ਰਦਰ (2007) ਜਿੱਤਣ ਤੋਂ ਬਾਅਦ ਮਸ਼ਹੂਰ ਹੋਈ, ਉੱਥੇ ਰਾਜ਼ ਵੀ ਬਿਜ਼ਨੈੱਸ ਦੀ ਦੁਨੀਆਂ 'ਚ ਫੇਮਸ ਨਾ ਸੀ। ਦੋਹਾਂ ਦੇ ਵਿਆਹ ਨੂੰ 8 ਸਾਲ ਹੋ ਗਏ ਹਨ ਅਤੇ ਉਨ੍ਹਾਂ ਦਾ ਇਕ ਬੇਟਾ ਵਿਆਨ (5 ਸਾਲ) ਵੀ ਹੈ। ਜ਼ਿਕਰਯੋਗ ਹੈ ਕਿ ਸ਼ਿਲਪਾ ਦਾ ਇਹ ਪਹਿਲਾ ਅਤੇ ਕਰਨ ਦਾ ਇਹ ਦੂਜਾ ਵਿਆਹ ਸੀ। ਰਾਜ ਨੇ ਪਹਿਲਾ ਵਿਆਹ 2003 'ਚ ਕਵਿਤਾ ਨਾਲ ਕੀਤਾ ਸੀ।

Punjabi Bollywood Tadka

ਸ਼ਿਲਪਾ ਸ਼ੈੱਟੀ ਅਤੇ ਕਾਸਮੈਟਿਕ ਸਰਜਰੀ
ਸ਼ਿਲਪਾ ਅੱਜ ਭਾਵੇਂ ਹੀ ਬਾਲੀਵੁੱਡ ਅਤੇ ਬਿਜ਼ਨੈੱਸ ਵਰਲਡ ਦੀ ਖੂਬਸੂਰਤ ਮਹਿਲਾਵਾਂ 'ਚੋਂ ਇਕ ਹੈ ਪਰ 90 ਦੇ ਦਹਾਕੇ ਅਤੇ ਸਾਲ 2000 ਤੋਂ ਬਾਅਦ ਦੀਆਂ ਤਸਵੀਰਾਂ ਸ਼ਿਲਪਾ ਦੇ 2 ਵੱਖ-ਵੱਖ ਲੁੱਕ 'ਚ ਦਿਖਾਉਂਦੀ ਹੈ। ਕਿਹਾ ਜਾਂਦਾ ਹੈ ਕਿ ਫਿਲਮਾਂ 'ਚ ਸਫਲਤਾ ਪਾਉਣ ਲਈ ਸ਼ਿਲਪਾ ਨੇ ਪਲਾਸਟਿਕ ਸਰਜਰੀ ਕਰਾਈ ਸੀ। ਉਨ੍ਹਾਂ ਨੇ ਇਕ ਵਾਰ ਨਹੀਂ, ਸਗੋਂ 2 ਵਾਰ ਆਪਣੀ ਨੱਕ ਦੀ ਸਰਜਰੀ ਕਰਾਈ ਹੈ। ਹਾਲਾਂਕਿ ਖੁਦ ਸ਼ਿਲਪਾ ਨੇ ਹਮੇਸ਼ਾ ਇਸ ਗੱਲ ਨੂੰ ਗਲਤ ਦੱਸਿਆ ਹੈ। ਕਿਹਾ ਤਾਂ ਇੱਥੋਂ ਤੱਕ ਜਾਂਦਾ ਹੈ ਕਿ ਪਲਾਸਟਿਕ ਸਰਜਰੀ ਕਰਾਉਣ ਤੋਂ ਬਾਅਦ ਸ਼ਿਲਪਾ ਦੀ ਖੂਬਸੂਰਤੀ ਵੱਧ ਗਈ ਸੀ।

Punjabi Bollywood Tadka

ਕਰੀਬ 40 ਫਿਲਮਾਂ 'ਚ ਕੀਤਾ ਕੰਮ
ਸ਼ਿਲਪਾ ਨੇ ਹਿੰਦੀ, ਤਾਮਿਲ, ਤੇਲੁਗੂ ਅਤੇ ਕੰਨੜ 'ਚ ਕਰੀਬ 40 ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਸਾਲ 1993 'ਚ ਆਈ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ 'ਚ 'ਬਾਜ਼ੀਗਰ' ਨਾਲ ਡੈਬਿਊ ਕੀਤਾ ਸੀ। ਹਾਲਾਂਕਿ ਲੀਡ ਰੋਲ 'ਚ ਉਹ ਪਹਿਲੀ ਵਾਰ 'ਆਗ' 'ਚ ਨਜ਼ਰ ਆਈ ਸੀ। 'ਧੜਕਨ'
(2000), 'ਰਿਸ਼ਤੇ' (2002) ਅਤੇ 'ਫਿਰ ਮਿਲੇਂਗੇ' (2004) ਵਰਗੀਆਂ ਫਿਲਮਾਂ 'ਚ ਉਨ੍ਹਾਂ ਦੇ ਰੋਲ ਦੀ ਕਾਫੀ ਤਾਰੀਫ ਹੋਈ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Shilpa shettybirthday Raj Kundrabig brotherbollywood celebrityਸ਼ਿਲਪਾ ਸ਼ੈੱਟੀਜਨਮਦਿਨ