FacebookTwitterg+Mail

OMG! ਸ਼ਿਲਪਾ ਨੇ ਸ਼ੋਅ 'ਚ ਅੱਖਾਂ 'ਚ ਹੰਝੂ ਭਰਦਿਆਂ ਕੀਤਾ ਹੈਰਾਨਜਨਕ ਖੁਲਾਸਾ!

    1/16
24 September, 2016 03:12:35 PM
ਮੁੰਬਈ— ਰਿਐਲਿਟੀ ਸ਼ੋਅ 'ਸੁਪਰ ਡਾਂਸਰ' ਦੀ ਜੱਜ ਅਤੇ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਆਪਣੇ ਜਨਮ ਨੂੰ ਲੈ ਕੇ ਹੈਰਾਨਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮਾਂ ਦੇ ਪੇਟ 'ਚ ਸੀ ਤਾਂ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਵਧੇਰੇ ਦਿਨ ਜ਼ਿੰਦਾ ਨਹੀਂ ਸਕੇਗੀ। ਸ਼ਿਲਪਾ ਨੇ ਇਹ ਗੱਲ ਸ਼ੋਅ ਦੇ ਪ੍ਰਤੀਭਾਗੀ ਦੇਵ ਵੈਸ਼ਨਵ ਨੂੰ ਦੇਖ ਕੇ ਕਹੀ। ਗਵਾਲੀਅਰ ਦੇ ਰਹਿਣ ਵਾਲੇ ਦੇਵ ਦੇ ਪੈਰ ਬਚਪਨ ਤੋਂ ਹੀ ਮੁੜੇ ਹੋਏ ਹਨ ਪਰ ਸ਼ੋਅ 'ਚ ਉਨ੍ਹਾਂ ਦੀ ਪਰਫਾਰਮੈਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਜਾਣਕਾਰੀ ਮੁਤਾਬਕ ਦੇਵ ਨੇ ਫਿਲਮ 'ਏ. ਬੀ. ਸੀ. ਡੀ. 2' ਦੇ ਗੀਤ 'ਮਾਈ ਤੇਰੀ ਚੂੰੰਨਰੀਆਂ ਲਹਿਰਾਈ' 'ਤੇ ਡਾਂਸ ਕੀਤਾ, ਜਿਸ ਦੌਰਾਨ ਦਰਸ਼ਕਾਂ 'ਚ ਬੈਠੀ ਦੇਵ ਦੀ ਮਾਂ ਨੀਤੂ ਵੈਸ਼ਨਵ ਦੀਆਂ ਅੱਖਾਂ 'ਚ ਅੱਥਰੂ ਆ ਗਏ। ਪਰਫਾਰਮੈਂਨਸ ਪੂਰੀ ਹੋਣ ਦੇ ਬਾਅਦ ਨੀਤੂ ਸਟੇਜ 'ਤੇ ਆਈ ਅਤੇ ਪੁੱਤਰ ਦੇ ਸਘੰਰਸ਼ ਦੀ ਕਹਾਣੀ ਸੁਣਾਈ। ਇਸ ਦੌਰਾਨ ਉੱਥੇ ਮੌਜੂਦ ਸਾਰੇ ਦਰਸ਼ਕ ਜ਼ਜ਼ਬਾਤੀ ਹੋ ਗਏ। ਸ਼ਿਲਪਾ ਦੀ ਵੀ ਅੱਖਾਂ 'ਚ ਅੱਥਰੂ ਆ ਗਏ।
ਨੀਤੂ ਨੇ ਦੱਸਿਆ ਕਿ ਦੇਵ ਆਪਣੇ ਡਾਂਸ ਟੈਲੇਂਟ ਲਈ ਕਾਫੀ ਮਸ਼ਹੂਰ ਹੈ। ਉਹ ਆਪਣੇ ਡਾਂਸ ਦੇ ਜ਼ੋਰ 'ਤੇ ਹੀ ਜੀਅ ਰਿਹਾ ਹੈ। ਦੇਵ ਦੇ ਜਨਮ ਸਮੇਂ ਹੀ ਉਸ ਦੀ ਰੀੜ੍ਹ ਦੀ ਹੱਡੀ 'ਚ ਸੱਮਸਿਆ ਸੀ। ਡਾਕਟਰਾਂ ਨੇ ਇਥੋਂ ਤੱਕ ਬੋਲ ਦਿੱਤਾ ਸੀ ਕਿ ਉਹ ਤਿੰਨ-ਚਾਰ ਦਿਨ ਤੋਂ ਵੱਧ ਬੱਚ ਸਕੇਗਾ ਪਰ ਦੇਵ ਨੇ ਖੁਦ ਹਿੰਮਤ ਦਿਖਾਈ। ਬਾਅਦ 'ਚ ਉਸਨੇ ਡਾਂਸ ਸਕੂਲ 'ਚ ਦਾਖਲਾ ਲੈ ਲਿਆ ਅਤੇ ਡਾਂਸ ਨੂੰ ਆਪਣੀ ਜਿਦੰਗੀ ਦਾ ਮਕਸਦ ਬਣਾ ਲਿਆ।
ਇਸ ਤੋਂ ਬਾਅਦ ਨੀਤੂ ਤੋਂ ਦੇਵ ਦੇ ਸੰਘਰਸ਼ ਦੀ ਕਹਾਣੀ ਸੁਣ ਕੇ ਸ਼ਿਲਪਾ ਸ਼ੈਟੀ ਰੋਣ ਲੱਗੀ ਪਈ ਅਤੇ ਗੱਲਾਂ ਕਰਦੇ-ਕਰਦੇ ਉਹ ਚੁੱਪ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਰੋਂਦੇ-ਰੋਂਦੇ ਹੀ ਆਪਣੇ ਜਨਮ ਦੀ ਪੂਰੀ ਕਹਾਣੀ ਸੁਣਾਈ। ਉਨ੍ਹਾਂ ਦੱਸਿਆ, ''ਮੇਰੀ ਮੰਮੀ ਹਮੇਸ਼ਾ ਬੋਲਦੀ ਸੀ ਕਿ ਜੇਕਰ ਕਿਸੇ 'ਚ ਕੋਈ ਕਮੀ ਹੋਵੇ ਤÎਾਂ ਉਸਨੂੰ ਬਚਾਇਆ ਜਾ ਸਕਦਾ ਹੈ। ਜਦੋਂ ਮੈ ਆਪਣੇ ਮੰਮੀ ਦੇ ਪੇਟ 'ਚ ਸੀ ਤਾਂ ਡਾਕਟਰਾਂ ਨੇ ਬੋਲ ਦਿੱਤਾ ਸੀ ਕਿ ਮੈ ਬੱਚ ਨਹੀਂ ਸਕਾਂਗੀ। ਕਿਉਂਕਿ 6 ਮਹੀਨੇ ਤੱਕ ਮੇਰੀ ਮੰਮੀ ਬਲੀਡ ਕਰ ਰਹੀ ਸੀ। ਮਾਫ ਕਰਨਾ ਬਹੁਤ ਨਿੱਜੀ ਗੱਲ ਹੈ। ਮੇਰੀ ਮੰੰੰਮੀ ਬਹੁਤ ਹਿੰਮਤ ਵਾਲੀ ਸੀ ਕਿ ਉਨ੍ਹਾਂ ਨੇ ਇਹ ਠਾਣ ਲਿਆ ਸੀ ਕਿ ਉਹ ਮੈਨੂੰ ਜਨਮ ਜ਼ਰੂਰ ਦੇਵੇਗੀ। ਡਾਕਟਰਾਂ ਨੇ ਉਸ ਸਮੇਂ ਬੋਲ ਦਿੱਤਾ ਸੀ ਕਿ ਬੱਚਾ ਆਮ ਤਰੀਕੇ ਨਾਲ ਪੈਦਾ ਨਹੀਂ ਹੋ ਸਕਦਾ।''
ਜਾਣਕਾਰੀ ਅਨੁਸਾਰ 8 ਜੂਨ 1957 ਨੂੰ ਚੈਂਬੁਰ, ਮੁੰਬਈ 'ਚ ਪੈਦਾ ਹੋਈ ਸ਼ਿਲਪਾ ਨੇ 'ਬਾਜ਼ੀਗਰ' (1993) ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 'ਮੈਂ ਖਿਲਾੜੀ ਤੂੰ ਅਨਾੜੀ', 'ਛੋਟੇ ਸਰਕਾਰ', 'ਜਾਨਵਰ','ਧੜਕਣ' ਅਤੇ 'ਰਿਸ਼ਤੇ' ਵਰਗੀਆਂ ਕਈ ਮਸ਼ਹੂਰ ਫਿਲਮਾਂ 'ਚ ਨਜ਼ਰ ਆਈ। ਟੀ. ਵੀ. 'ਤੇ ਉਹ 'ਸੁਪਰ ਡਾਂਸਰ' ਤੋਂ ਪਹਿਲਾ 'ਨੱਚ ਬਲੀਏ' (ਸੀਜ਼ਨ 5, 6 ਅਤੇ ਸ਼੍ਰੀਮਾਨ-ਸ਼੍ਰੀਮਤੀ) ਨੂੰ ਜੱਜ ਕਰ ਚੁੱਕੀ ਹਨ।

Tags: ਸ਼ਿਲਪਾਹੈਰਾਨਜਨਕਸੱਚਾਈshilpashockingtruth