FacebookTwitterg+Mail

'ਬੇਟੇ ਦੇ ਜਨਮ ਦੇ ਬਾਅਦ 5 ਮਹੀਨੇ ਘਰ 'ਚ ਕੈਦ ਰਹੀ ਸੀ ਇਹ ਅਦਾਕਾਰਾ'

    7/7
17 February, 2017 04:56:21 PM
ਮੁੰਬਈ- ਸ਼ਿਲਪਾ ਸ਼ੈੱਟੀ ਨੂੰ ਬਾਲੀਵੁੱਡ ਦੀ ਸਭ ਤੋਂ ਫਿਟ ਅਦਾਕਾਰਾਂ 'ਚ ਸ਼ਾਮਿਲ ਕੀਤਾ ਜਾਂਦਾ ਹੈ। ਇਕ ਬੇਟੇ ਦੀ ਮਾਂ ਹੋਣ ਦੇ ਬਾਅਦ ਵੀ ਜਿਸ ਤਰ੍ਹਾਂ ਤੋਂ ਉਨ੍ਹਾਂ ਨੇ ਖੁਦ ਨੂੰ ਫਿਟ ਕਰਕੇ ਰੱਖਿਆ ਹੈ ਉਹ ਅਸਲ 'ਚ ਇਕ ਸੱਚਾਈ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਡਿਲੀਵਰੀ ਦੇ ਬਾਅਦ ਸ਼ਿਲਪਾ ਸ਼ੈੱਟੀ ਨੂੰ ਲੋਕਾਂ ਦੀ ਖੂਬ ਗੱਲਾਂ ਸੁਣਨੀਆਂ ਪਈਆਂ ਸਨ। ਇਸ ਦਾ ਖੁਲਾਸਾ ਸ਼ਿਲਪਾ ਨੇ ਹਾਲ ਹੀ 'ਚ ਇਕ ਈਵੇਂਟ ਦੌਰਾਨ ਕੀਤਾ ਹੈ।
ਸ਼ਿਲਪਾ ਨੇ ਦੱਸਿਆ,'ਪ੍ਰੈਗਨੇਂਸੀ ਦੌਰਾਨ ਮੇਰੇ 'ਤੇ ਕਾਫੀ ਦਬਾਅ ਸੀ। ਮੈਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੀ ਸੀ ਕਿ ਮੈਨੂੰ ਕੋਈ ਵੀ ਕਪੜਾ ਫਿਟ ਨਹੀਂ ਆ ਰਿਹਾ ਸੀ ਅਤੇ ਇਹ ਦਬਾਅ ਦੇ ਕਾਰਨ ਤੋਂ ਮੈਂ ਕਰੀਬ 7 ਮਹੀਨੇ ਤੱਕ ਘਰ ਤੋਂ ਬਾਹਰ ਨਹੀਂ ਨਿਕਲੀ। ਮੈਨੂੰ ਅਜੇ ਵੀ ਯਾਦ ਹੈ ਕਿ ਡਿਲੀਵਰੀ ਦੇ ਪੰਜ ਮਹੀਨੇ ਬਾਅਦ ਜਦੋਂ ਮੇਰੇ ਪਤੀ ਜ਼ਬਰਦਸਤੀ ਮੈਨੂੰ ਲੰਚ ਲਈ ਬਾਹਰ ਲੈ ਗਏ ਤਾਂ ਉਸ ਸਮੇਂ ਸਾਡੇ ਪਿੱਛੇ ਕੁਝ ਔਰਤਾਂ ਬੈਠੀਆਂ ਹੋਈਆਂ ਸਨ। ਮੈਨੂੰ ਦੇਖ ਕੇ ਉਹ ਨਾ ਸਿਰਫ ਹੱਸੀਆਂ ਸਗੋਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਅਜੇ ਤੱਕ ਆਪਣਾ ਭਾਰ ਘਟਾ ਨਹੀਂ ਸਕੀ।'
ਸ਼ਿਲਪਾ ਉਨ੍ਹਾਂ ਔਰਤਾਂ ਦੀਆਂ ਗੱਲਾਂ ਸੁਣ ਕੇ ਬੇਹੱਦ ਦੁੱਖੀ ਹੋਈ। ਹਾਲਾਂਕਿ ਬਾਅਦ 'ਚ ਸ਼ਿਲਪਾ ਨੇ ਖੁਦ ਨੂੰ ਸੰਭਾਲਿਆਂ ਅਤੇ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ। ਖੁਦ ਸ਼ਿਲਪਾ ਵੀ ਆਪਣੀ ਬਾਡੀ ਨੂੰ ਫਿਟ ਰੱਖਣ ਲਈ ਖੂਬ ਮਿਹਨਤ ਕਰਦੀ ਹੈ।

Tags: Shilpa Shetty weight loss pregnancy home ਸ਼ਿਲਪਾ ਸ਼ੈੱਟੀ ਪ੍ਰੈਗਨੇਂਸੀ

About The Author

Anuradha Sharma

Anuradha Sharma is News Editor at Jagbani.