FacebookTwitterg+Mail

'ਬਿੱਗ ਬੌਸ 11' : ਵਿਕਾਸ ਗੁਪਤਾ ਨੂੰ ਤੰਗ ਕਰਨ ਕਾਰਨ ਸਾਬਕਾ ਮੁਕਾਬਲੇਬਾਜ਼ ਦੇ ਨਿਸ਼ਾਨੇ 'ਤੇ ਆਈ ਸ਼ਿਲਪਾ ਸ਼ਿੰਦੇ

shilpa shinde
06 November, 2017 05:26:00 PM

ਮੁੰਬਈ(ਬਿਊਰੋ)— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਲਗਜ਼ਰੀ ਟਾਸਕ 'ਚ ਵਿਕਾਸ ਤੇ ਸ਼ਿਲਪਾ 'ਚ ਜ਼ੋਰਦਾਰ ਲੜਾਈ ਦੇਖਣ ਨੂੰ ਮਿਲੀ। ਇਸ ਟਾਸਕ 'ਚ ਵਿਕਾਸ ਗੁਪਤਾ ਜੇਤੂ ਰਹੇ। ਆਪਣੀ ਹਾਰ ਦਾ ਬਦਲਾ ਲੈਣ ਲਈ ਸ਼ਿਲਪਾ ਸ਼ਿੰਦੇ ਨੇ ਵਿਕਾਸ ਗੁਪਤਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।

ਸ਼ਿਲਪਾ ਦੀਆਂ ਹਰਕਤਾਂ ਨਾਲ ਵਿਕਾਸ ਗੁਪਤਾ ਇੰਨੇ ਤੰਗ ਹੋ ਗਏ ਕਿ ਉਨ੍ਹਾਂ ਨੇ ਦੋ ਵਾਰ ਘਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਆਪਣੀਆਂ ਹਰਕਤਾਂ ਕਾਰਨ ਸ਼ਿਲਪਾ ਸ਼ਿੰਦੇ ਹੁਣ ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਤੇ ਟੀ. ਵੀ ਸੈਲੀਬ੍ਰਿਟੀਜ਼ ਦੇ ਨਿਸ਼ਾਨੇ 'ਤੇ ਆ ਗਈ ਹੈ। ਵਿਕਾਸ, ਅਰਸ਼ੀ ਖਾਨ ਤੇ ਮਹਜਬੀ ਨੂੰ ਉਸ ਦੇ ਖਰਾਬ ਪ੍ਰਫਾਰਮਸ ਲਈ ਜੇਲ ਭੇਜਿਆ ਗਿਆ।

ਸ਼ਿਲਪਾ ਸ਼ਿੰਦੇ ਨੇ ਵਿਕਾਸ ਗੁਪਤਾ ਨੂੰ ਤੰਗ ਕਰਦੇ ਹੋਏ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸ਼ਿਲਪਾ ਨੇ ਵਿਕਾਸ ਗੁਪਤਾ ਨੂੰ ਇੰਨਾ ਤੰਗ ਕੀਤਾ ਕਿ ਉਹ ਸੋ ਵੀ ਨਹੀਂ ਪਾ ਰਿਹਾ ਸੀ। ਵਿਕਾਸ ਗੁਪਤਾ ਨੇ ਸ਼ਿਲਪਾ ਦੀ ਸ਼ਿਕਾਇਤ ਬਿੱਗ ਬੌਸ ਨੂੰ ਕੀਤੀ। ਸ਼ਿਲਪਾ ਦੀਆਂ ਹਰਕਤਾਂ ਤੋਂ ਵਿਕਾਸ ਗੁਪਤਾ ਇੰਨਾ ਤੰਗ ਹੋ ਗਿਆ ਕਿ ਉਸ ਨੇ ਕਾਲ ਕੋਠਰੀ ਤੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ। 'ਬਿੱਗ ਬੌਸ' ਨੇ ਵਿਕਾਸ ਦੀ ਇਸ ਹਰਕਤ 'ਤੇ ਇਤਰਾਜ਼ ਵੀ ਜਤਾਇਆ ਪਰ ਵਿਕਾਸ ਨੇ ਸਾਫ ਆਖ ਦਿੱਤਾ ਕਿ ਉਹ ਹੁਣ 'ਬਿੱਗ ਬੌਸ' 'ਚ ਨਹੀਂ ਰਹਿ ਸਕਦਾ। ਇਸ ਦੇ ਨਾਲ ਹੀ ਵਿਕਾਸ ਗੁਪਤਾ ਨੇ 2 ਕਰੋੜ ਰੁਪਏ ਦੀ ਪੈਨਲਟੀ ਭਰਨ ਦੀ ਪੇਸ਼ਕਸ਼ ਵੀ ਕੀਤੀ।

'ਬਿੱਗ ਬੌਸ 7' ਦੀ ਮੁਕਾਬਲੇਬਾਜ਼ ਤੇ ਮਸ਼ਹੂਰ ਟੀ. ਵੀ. ਕਲਾਕਾਰ ਕਾਮਿਆ ਪੰਜਾਬੀ ਨੇ ਸ਼ਿਲਪਾ ਦੀਆਂ ਹਰਕਤਾਂ 'ਤੇ ਟਵਿਟਰ ਦੇ ਜ਼ਰੀਏ ਨਿਸ਼ਾਨਾ ਬਣਾਇਆ। ਦੱਸ ਦੇਈਏ ਕਿ ਕਾਮਿਆ ਪੰਜਾਬੀ ਵਿਕਾਸ ਗੁਪਤਾ ਦੀ ਚੰਗੀ ਦੋਸਤ ਵੀ ਹੈ। ਕਾਮਿਆ ਨੇ ਸ਼ਿਲਪਾ ਨੂੰ ਲਿਖਿਆ, ''ਜੇਕਰ ਘਰ ਬੈਠਣ ਨਾਲ ਕੋਈ ਅਜਿਹਾ ਹੋ ਜਾਂਦਾ ਹੈ ਤਾਂ ਉਪਰ ਵਾਲਾ ਕਦੀ ਵੀ ਕਿਸੇ ਨੂੰ ਘਰ ਨਾ ਬਿਠਾਏ।'' 'ਬਿੱਗ ਬੌਸ 3' ਦੇ ਜੇਤੂ ਵਿੰਦੁ ਦਾਰਾ ਸਿੰਘ ਨੇ ਵਿਕਾਸ ਗੁਪਤਾ 'ਤੇ ਸ਼ਿਲਪਾ ਦੀ ਨਿੱਜੀ ਟਿੱਪਣੀਆਂ 'ਤੇ ਆਪਣੀ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ, ''ਹਿਨਾ ਦੀ ਗੱਲ ਨੂੰ ਸੁਣਿਆ ਜਾਣਾ ਚਾਹੀਦਾ ਹੈ। ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲਾ ਜੇਲ 'ਚ ਹੈ। ਜਦੋਂਕਿ ਸ਼ਿਲਪਾ ਨਿੱਜੀ ਹਮਲੇ ਕਰਦੇ ਹੋਏ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ।''

 


Tags: Big Boss 11Shilpa ShindeVikas GuptaKamya PunjabiSalman Khanਬਿੱਗ ਬੌਸ 11ਸ਼ਿਲਪਾ ਸ਼ਿੰਦੇਵਿਕਾਸ ਗੁਪਤਾ