FacebookTwitterg+Mail

3 ਭੈਣ-ਭਰਾਵਾਂ ਦੇ ਹੋ ਚੁੱਕੇ ਵਿਆਹ, 40 ਦੀ ਉਮਰ 'ਚ ਵੀ ਸਿੰਗਲ ਹੈ ਸ਼ਿਲਪਾ

shilpa shinde
12 January, 2018 04:29:03 PM

ਮੁੰਬਈ(ਬਿਊਰੋ)— ਸ਼ਿਲਪਾ ਸ਼ਿੰਦੇ 'ਬਿੱਗ ਬੌਸ 11' ਦੇ ਟਾਪ 4 ਮੁਕਾਬਲੇਬਾਜਾਂ 'ਚ ਸ਼ਾਮਲ ਹੋ ਗਈ ਹੈ। 'ਭਾਬੀ ਜੀ ਘਰ ਪੇ ਹੈਂ' ਨਾਲ ਮਸ਼ਹੂਰ ਹੋਈ ਸ਼ਿਲਪਾ ਸ਼ਿੰਦੇ ਦੀ ਨਿੱਜੀ ਜ਼ਿੰਦਗੀ 'ਚ ਇਕ ਪਰਿਵਾਰ ਪਰਸਨਲ ਹੈ। ਅੱਜ ਦੀ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਿਲਪਾ ਸ਼ਿੰਦੇ ਦੇ ਪਰਿਵਾਰ ਦੀਆਂ ਕੁਝ ਅਣਦੇਖਿਆ ਤਸਵੀਰਾਂ।

Punjabi Bollywood Tadka
ਪਿਤਾ ਚਾਹੁੰਦੇ ਸਨ ਸ਼ਿਲਪਾ ਕਰੇ ਡਿਗਰੀ
ਸ਼ਿਲਪਾ ਦੇ ਪਿਤਾ ਹਾਈ ਕੋਰਟ ਦੇ ਜੱਜ ਸਨ, ਉਨ੍ਹਾਂ ਨੇ ਪੀ ਐੱਚ ਡੀ ਕੀਤੀ ਸੀ। ਉਹ ਹਮੇਸ਼ਾ ਹੀ ਚਾਹੁੰਦੇ ਸਨ ਕਿ ਸ਼ਿਲਪਾ ਵਕਾਲਤ ਦੀ ਡਿਗਰੀ ਹਾਸਲ ਕਰੇ। ਹਾਲਾਂਕਿ ਉਸ ਨੂੰ ਪੜਾਈ 'ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਇਥੋ ਤੱਕ ਕੀ ਅਦਾਕਾਰਾ ਬਣਨ ਦੇ ਸੁਪਨੇ ਵੀ ਦੇਖਦੀ ਸੀ। ਉਸ ਨੇ ਆਪਣੀ ਗ੍ਰੈਜ਼ੂਏਸ਼ਨ ਪੂਰੀ ਨਹੀਂ ਕੀਤੀ। ਸ਼ਿਲਪਾ ਕਾਫੀ ਵਧੀਆ ਕੁਕ ਹੈ। ਉਹ ਖਾਣਾ ਕਾਫੀ ਵਧੀਆ ਬਣਾਉਂਦੀ ਹੈ।

Punjabi Bollywood Tadka
ਅਜਿਹੀ ਹੈ ਸ਼ਿਲਪਾ ਸ਼ਿੰਦੇ ਦਾ ਪਰਿਵਾਰ
40 ਸਾਲ ਦੀ ਸ਼ਿਲਪਾ ਚਾਰ ਭੈਣ-ਭਰਾਵਾਂ 'ਚ ਤੀਜੇ ਨੰਬਰ 'ਤੇ ਹੈ। ਉਸ ਨੂੰ ਛੱਡ ਕੇ ਤਿੰਨਾਂ ਦਾ ਵਿਆਹ ਹੋ ਚੁੱਕਾ ਹੈ। ਉਸ ਦੀ ਵੱਡੀ ਭੈਣ ਸ਼ੁਭਾ ਸ਼ਿੰਦੇ ਮੁੰਬਈ 'ਚ ਰਹਿੰਦੀ ਹੈ। ਦੂਜੀ ਭੈਣ ਮਿਸਟਰ ਅਰਚਨਾ ਸ਼ਿੰਦੇ ਯੂ ਐੱਸ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਸ਼ਿਲਪਾ ਦਾ ਛੋਟਾ ਭਰਾ ਆਸ਼ੁਤੋਸ਼ ਬੈਂਕ 'ਚ ਕੰਮ ਕਰਦਾ ਹੈ ਤੇ ਉਸ ਦੀ ਪਤਨੀ ਹਾਊਸਵਾਈਫ ਹੈ।

Punjabi Bollywood Tadka
ਟੁੱਟ ਚੁੱਕਿਆ ਹੈ ਸ਼ਿਲਪਾ ਦਾ ਵਿਆਹ
ਜੇਕਰ ਗੱਲ ਕਰੀਏ ਸ਼ਿਲਪਾ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਟੀ. ਵੀ. ਐਕਟਰ ਰੋਮਿਤ ਰਾਜ ਨਾਲ ਵਿਆਹ ਕਰਵਾਉਣ ਵਾਲੀ ਸੀ। ਦੋਹਾਂ ਨੇ 'ਮਾਇਕਾ' ਤੇ 'ਮਾਤਾ-ਪਿਤਾ ਦੇ ਚਰਨਾਂ 'ਚ ਸਵਰਗ' ਵਰਗੇ ਸੀਰੀਅਲ 'ਚ ਕੰਮ ਕੀਤਾ ਸੀ।

Punjabi Bollywood Tadka

ਸੈੱਟ 'ਤੇ ਇਨ੍ਹਾਂ ਦੋਹਾਂ ਨੂੰ ਪਿਆਰ ਹੋਇਆ ਸੀ ਤੇ ਪਰਿਵਾਰ ਦੀ ਰਜਾਮੰਦੀ ਨਾਲ ਇਹ 29 ਨਵੰਬਰ 2009 ਨੂੰ ਗੋਵਾ 'ਚ ਵਿਆਹ ਕਰਨ ਵਾਲੇ ਸਨ। ਵਿਆਹ ਦੇ ਕਾਰਡ ਤੱਕ ਛਪ ਗਏ ਸਨ ਪਰ ਬਾਅਦ 'ਚ ਹਾਲਾਤ ਕੁਝ ਅਜਿਹੇ ਬਣੇ ਕਿ ਦੋਹਾਂ ਨੂੰ ਇਸ ਵਿਆਹ ਨੂੰ ਰੱਦ ਕਰਨ ਦਾ ਫੈਸਲਾ ਲਿਆ।


Tags: Shilpa ShindeBigg Boss 11Bhabhi Ji Ghar Par HaiLapataganjDo Dil Ek JaanChidiya Ghar

Edited By

Sunita

Sunita is News Editor at Jagbani.