FacebookTwitterg+Mail

ਪਾਰਟੀ ਮੌਕੇ ਸ਼ਿਲਪਾ ਨਾਲ ਨਜ਼ਰ ਆਏ ਇਹ ਸਾਬਕਾ ਬਿੱਗ ਬੌਸ ਜੇਤੂ

shilpa shinde
18 February, 2018 01:38:24 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਖਤਮ ਹੋਣ ਤੋਂ ਕਈ ਦਿਨਾਂ ਬਾਅਦ ਵੀ ਮੁਕਾਬਲੇਬਾਜ਼ਾਂ ਦੀਆਂ ਪਾਰਟੀਆਂ ਦਾ ਸਿਲਸਿਲਾ ਘੱਟ ਨਹੀਂ ਹੋਇਆ ਹੈ। ਸ਼ਨੀਵਾਰ ਨੂੰ ਇਕ ਅਨੋਖੀ ਤੇ ਇਤਿਹਾਸਕ ਪਾਰਟੀ ਦੇਖਣ ਨੂੰ ਮਿਲੀ। ਦਰਸਅਲ ਇਸ ਪਾਰਟੀ 'ਚ ਬਿੱਗ ਬੌਸ ਦੇ 4 ਜੇਤੂ ਇਕੱਠੇ ਦਿਖਾਈ ਦਿੱਤੇ।

Punjabi Bollywood Tadka
'ਬਿੱਗ ਬੌਸ 11' ਦੀ ਜੇਤੂ ਸ਼ਿਲਪਾ ਸ਼ਿੰਦੇ, 'ਬਿੱਗ ਬੌਸ 3' ਦੇ ਜੇਤੂ ਵਿੰਦੂ ਦਾਰਾ ਸਿੰਘ, 8ਵੇਂ ਸੀਜ਼ਨ ਦੇ ਗੌਤਮ ਗੁਲਾਟੀ ਤੇ ਸੀਜ਼ਨ 9 ਦੇ ਜੇਤੂ ਪ੍ਰਿੰਸ ਨਰੂਲਾ ਮੌਜੂਦ ਸਨ। ਪਾਰਟੀ 'ਚ ਪ੍ਰਿੰਸ ਨਰੂਲਾ ਦੀ ਪ੍ਰੇਮਿਕਾ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਯੁਵਿਕਾ ਚੌਧਰੀ ਵੀ ਇਸ ਪਾਰਟੀ ਦਾ ਨਜ਼ਰ ਆਈ।

Punjabi Bollywood Tadka
ਵਿੰਦੂ ਦਾਰਾ ਸਿੰਘ ਤੇ ਗੌਤਮ ਗੁਲਾਟੀ ਸ਼ੁਰੂ ਤੋਂ ਹੀ ਸ਼ਿਲਪਾ ਸ਼ਿੰਦੇ ਦੇ ਪੱਖ 'ਚ ਸਨ, ਉੱਥੇ ਹੀ ਪ੍ਰਿੰਸ ਤੇ ਯੁਵਿਕਾ ਵਿਕਾਸ ਗੁਪਤਾ ਨੂੰ ਸਪਾਟ ਕਰਦੇ ਦਿਖਾਈ ਦਿੱਤੇ ਸਨ। ਇਹ ਪਾਰਟੀ ਵਿੰਦੂ ਦਾਰਾ ਸਿੰਘ ਨੇ ਆਪਣੇ ਘਰ 'ਚ ਰੱਖੀ ਸੀ, ਜਿੱਥੇ ਉਨ੍ਹਾਂ ਬਾਕੀ ਸੀਜ਼ਨ ਦੇ ਜੇਤੂਆਂ ਨੂੰ ਸੱਦਾ ਦਿੱਤਾ ਹੋਇਆ ਸੀ।

Punjabi Bollywood Tadka
ਇਸ ਪਾਰਟੀ 'ਚ ਸ਼ਿਲਪਾ ਸ਼ਿੰਦੇ ਦਾ ਭਰਾ ਆਸ਼ੁਤੋਸ਼ ਸ਼ਿੰਦੇ ਵੀ ਸ਼ਾਮਿਲ ਸੀ। ਵਿੰਦੂ ਦਾਰਾ ਸਿੰਘ ਨੇ ਸਭ ਮੁਕਾਬਲੇਬਾਜ਼ਾਂ ਨੂੰ ਪਾਰਟੀ 'ਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਤੇ ਨਾਲ ਹੀ ਵਿੰਦੂ ਨੇ ਪ੍ਰਿੰਸ ਤੇ ਯੁਵਿਕਾ ਨੂੰ ਮੰਗਣੀ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਪਾਰਟੀ 'ਚ ਸਭ ਖੂਬ ਮਸਤੀ ਕਰਦੇ ਦਿਖਾਈ ਦਿੱਤੇ।

 


Tags: Shilpa Shinde Vindu Dara Singh Gautam Gulati Prince Narula Yuvika Chaudhary Party Bigg Boss Winners Tv Actress

Edited By

Kapil Kumar

Kapil Kumar is News Editor at Jagbani.