FacebookTwitterg+Mail

'ਬਿੱਗ ਬੌਸ' ਤੋਂ ਬਾਅਦ ਪਹਿਲੀ ਵਾਰ ਸ਼ਿਲਪਾ ਤੇ ਅਰਸ਼ੀ ਦੀ ਹੋਈ ਮੁਲਾਕਾਤ

shilpa shinde
26 February, 2018 02:54:52 PM

ਮੁੰਬਈ (ਬਿਊਰੋ)— 'ਬਿੱਗ ਬੌਸ' ਸੀਜ਼ਨ 11 ਨੂੰ ਖਤਮ ਹੋਏ ਕਰੀਬ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਆਪਣੀ ਗਿਲੇ ਸ਼ਿਕਵੇ ਦੇ ਚਲਦਿਆਂ ਅਰਸ਼ੀ ਖਾਨ ਤੇ ਸ਼ਿਲਪਾ ਸ਼ਿੰਦੇ ਨੇ ਇਕ ਦੂਜੇ ਤੋਂ ਦੂਰੀਆਂ ਬਣਾਈਆਂ ਸਨ। ਇੰਨਾ ਹੀ ਨਹੀਂ ਅਰਸ਼ੀ ਖਾਨ ਨੇ ਬਿੱਗ ਬੌਸ ਦੇ ਖਤਮ ਹੋਣ ਤੋਂ ਬਾਅਦ ਇਕ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਹਿਤੇਨ ਤੇਜ਼ਵਾਨੀ ਤੋਂ ਲੈ ਕੇ ਵਿਕਾਸ ਗੁਪਤਾ ਨੇ ਸ਼ਿਰਕਤ ਕੀਤੀ ਪਰ ਸ਼ਿਲਪਾ ਅਰਸ਼ੀ ਦੀ ਪਾਰਟੀ 'ਚ ਨਹੀਂ ਪਹੁੰਚੀ। ਇਸ ਗੱਲ 'ਤੇ ਅਰਸ਼ੀ ਕਾਫੀ ਗੁੱਸੇ 'ਚ ਨਜ਼ਰ ਆਈ ਸੀ। ਉਨ੍ਹਾਂ ਸ਼ਿਲਪਾ ਦੇ ਇਸ ਵਿਵਹਾਰ ਨੂੰ ਗੈਰ ਜ਼ਿੰਮੇਵਾਰ ਕਿਹਾ ਸੀ।

Punjabi Bollywood Tadka
ਉੱਥੇ ਹੀ ਸ਼ਿਲਪਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਹ ਅਰਸ਼ੀ ਖਾਨ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੀ ਅਤੇ ਅਰਸ਼ੀ ਉਨ੍ਹਾਂ ਦਾ ਨਾਂ ਸਿਰਫ ਸੁਰਖੀਆਂ ਬਟੌਰਨ ਲਈ ਇਸਤੇਮਾਲ ਕਰਦੀ ਹੈ ਪਰ ਹੁਣ ਇਹ ਲੱਗਦਾ ਹੈ ਕਿ ਦੋਹਾਂ ਵਿਚਕਾਰ ਗਿਲੇ-ਸ਼ਿਕਵੇ ਦੂਰ ਹੋ ਚੁੱਕੇ ਹਨ। ਜੀ ਹਾਂ, ਹਾਲ ਹੀ 'ਚ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਹੈ। ਬਿੱਗ ਬੌਸ ਤੋਂ ਬਾਅਦ ਪਹਿਲੀ ਵਾਰ ਦੋਵੇਂ ਇਕੱਠੀਆਂ ਨਜ਼ਰ ਆਈਆਂ ਹਨ। ਇਨ੍ਹਾਂ ਦੋਹਾਂ ਨਾਲ ਸ਼ਿਲਪਾ ਦਾ ਭਰਾ ਆਸ਼ੁਤੋਸ਼ ਵੀ ਦਿਖਾਈ ਦਿੱਤਾ।

Punjabi Bollywood Tadka
ਸੂਤਰਾਂ ਮੁਤਾਬਕ ਬੀਤੇ ਦਿਨ ਸ਼ਨੀਵਾਰ ਅਰਸ਼ੀ ਤੇ ਸ਼ਿਲਪਾ ਦੀ ਮੁਲਾਕਾਤ ਹੋਈ। ਇਸ ਦੌਰਾਨ ਦੋਹਾਂ ਨੇ ਇਕੱਠਿਆ ਡਿਨਰ ਕੀਤਾ ਤੇ ਬਿੱਗ ਬੌਸ ਦੀਆਂ ਯਾਦਾਂ ਨੂੰ ਆਪਸ 'ਚ ਸ਼ੇਅਰ ਕੀਤਾ। ਇੰਨਾ ਹੀ ਨਹੀਂ ਖਬਰਾਂ ਦੀ ਮੰਨੀਏ ਤਾਂ ਸ਼ਿਲਪਾ ਤੇ ਅਰਸ਼ੀ ਨੂੰ ਇਕ ਟੀ. ਵੀ. ਸ਼ੋਅ ਦਾ ਆਫਰ ਆ ਰਿਹਾ ਹੈ। ਜੇਕਰ ਇਹ ਦੋਵੇਂ ਸ਼ੋਅ ਦਾ ਆਫਰ ਕਬੂਲ ਕਰਦੀਆਂ ਹਨ ਤਾਂ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। 


Tags: Shilpa Shinde Arshi Khan Bigg Boss 11 Dinner Party Tv Actress

Edited By

Kapil Kumar

Kapil Kumar is News Editor at Jagbani.