FacebookTwitterg+Mail

ਪੁਨੀਸ਼ ਨੂੰ ਮਿਸ ਕਰ ਰਹੀ ਹੈ ਸ਼ਿਲਪਾ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ

shilpa shinde
17 March, 2018 12:14:44 PM

ਮੁੰਬਈ (ਬਿਊਰੋ)— 'ਬਿੱਗ ਬੌਸ 11' ਨੂੰ ਖਤਮ ਹੋਏ ਕਰੀਬ ਕਈ ਮਹੀਨੇ ਬੀਤ ਚੁੱਕੇ ਹਨ ਪਰ ਇਸ ਦੀ ਜੇਤੂ ਸ਼ਿਲਪਾ ਸ਼ਿੰਦਾ ਨੂੰ ਘਰ 'ਚ ਬਤੀਤ ਕੀਤੇ ਪੱਲ ਹੁਣ ਵੀ ਯਾਦ ਆ ਰਹੇ ਹਨ। ਖਾਸ ਤੌਰ 'ਤੇ ਆਪਣੇ ਦੋਸਤ ਪੁਨੀਸ਼ ਸ਼ਰਮਾ ਨਾਲ ਬਤੀਤ ਕੀਤੇ ਕੁਝ ਯਾਦਗਾਰ ਪੱਲ। ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਕੋਲਾਜ ਸ਼ੇਅਰ ਕੀਤਾ ਹੈ ਜਿਸ 'ਚ ਉਹ ਪੁਨੀਸ਼ ਨਾਲ ਦਿਖਾਈ ਦੇ ਰਹੀ ਹੈ। ਬਿੱਗ ਬੌਸ ਦੇ ਇਕ ਟਾਸਕ ਦੌਰਾਨ ਪੁਨੀਸ਼ ਨੇ ਸ਼ਿਲਪਾ ਨੂੰ ਸਫੇਦ ਰੰਗ ਦਾ ਇਕ ਫੁੱਲ ਦਿੱਤਾ ਸੀ। ਇਸ ਫੁੱਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਹੈ- ਮਿਸ ਯੂ ਪੁਨੀਸ਼। ਇਨ੍ਹਾਂ ਪਲਾਂ ਨੂੰ ਸ਼ਿਲਪਾ ਨੇ ਬਿੱਗ ਬੌਸ ਹਾਊਸ ਦੀਆਂ ਖੂਬਸੂਰਤ ਯਾਦਾਂ ਦੱਸਿਆ ਹੈ।

'ਬਿੱਗ ਬੌਸ' ਸ਼ੋਅ ਖਤਮ ਹੋਣ ਤੋਂ ਬਾਅਦ ਦੋਹਾਂ ਨੂੰ ਕਈ ਵਾਰ ਪਾਟਰੀ 'ਚ ਇਕੱਠੇ ਪਾਰਟੀ ਕਰਦੇ ਦੇਖਿਆ ਗਿਆ ਹੈ। ਪੁਨੀਸ਼ ਤੋਂ ਇਲਾਵਾ ਸ਼ਿਲਪਾ ਦੀ ਬੰਦਗੀ ਨਾਲ ਕਾਫੀ ਚੰਗੀ ਦੋਸਤੀ ਹੈ। ਜਿਸ ਦੌਰਾਨ ਜਦੋਂ ਘਰ 'ਚ ਸਾਰੇ ਸ਼ਿਲਪਾ ਦੇ ਖਿਲਾਫ ਹੋ ਗਏ ਸਨ ਤਾਂ ਉਦੋਂ ਪੁਨੀਸ਼ ਹੀ ਸੀ ਜੋ ਸ਼ਿਲਪਾ ਦੇ ਪੱਖ 'ਚ ਸੀ। ਦੋਹਾਂ ਦੀ ਦੋਸਤੀ ਸ਼ੋਅ ਦੇ ਅੰਤ ਤੱਕ ਬਰਕਰਾਰ ਰਹੀ ਅਤੇ ਪੁਨੀਸ਼ ਨੇ ਹਰ ਮੋੜ 'ਤੇ ਸ਼ਿਲਪਾ ਦਾ ਸਾਥ ਦਿੱਤਾ।


Tags: Shilpa Shinde Puneesh Sharma Bigg Boss 11 Instagram Tv Actress

Edited By

Kapil Kumar

Kapil Kumar is News Editor at Jagbani.