FacebookTwitterg+Mail

ਬਾਬੂਰਾਵ ਸਟਾਈਲ 'ਚ ਸ਼ਿਲਪਾ ਸ਼ਿੰਦੇ ਨੇ ਮਾਰਿਆ ਅਜਿਹਾ ਡਾਇਲਾਗ, ਵੀਡੀਓ ਵਾਇਰਲ

shilpa shinde
24 March, 2018 02:22:01 PM

ਨਵੀਂ ਦਿੱਲੀ (ਬਿਊਰੋ)— 'ਬਿੱਗ ਬੌਸ 11' ਦੀ ਜੇਤੂ ਬਣੀ ਸ਼ਿਲਪਾ ਸ਼ਿੰਦੇ ਇਨੀਂ ਦਿਨੀਂ ਭਲੇ ਹੀ ਕਿਸੇ ਫਿਲਮ ਜਾਂ ਸੀਰੀਅਲ ਵਿਚ ਕੰਮ ਕਰਦੀ ਹੋਈ ਨਹੀਂ ਦਿਖਾਈ ਦੇ ਰਹੀ ਪਰ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿਣ ਲੱਗੀ ਹੈ। 'ਬਿੱਗ ਬੌਸ' ਦੇ ਘਰ ਵਿਚ ਆਪਣੇ ਫਨੀ ਸੁਭਾਅ ਦੀ ਵਜ੍ਹਾ ਨਾਲ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸ਼ਿਲਪਾ ਹੁਣ ਸੋਸ਼ਲ ਮੀਡੀਆ 'ਤੇ ਡਾਇਲਾਗਸ ਬੋਲਦੇ ਹੋਏ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਸ਼ਿਲਪਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ, ਜੋ ਯੂਜ਼ਰਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਵੀਡੀਓ ਵਿਚ ਸ਼ਿਲਪਾ ਆਪਣੇ ਵੱਖਰੇ ਅੰਦਾਜ਼ ਵਿਚ ਬਾਬੂਰਾਵ ਸਟਾਈਲ 'ਚ ਡਾਇਲਾਗ ਬੋਲਦੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka
ਮਸਤੀ ਭਰੇ ਅੰਦਾਜ਼ ਵਿਚ ਸ਼ਿਲਪਾ ਸ਼ਿੰਦੇ ਨੇ ਇਸ ਵੀਡੀਓ ਵਿਚ ਫਿਲਮ 'ਹੇਰਾ ਫੇਰੀ' ਵਿਚ ਬਾਬੂਰਾਵ ਬਣੇ ਪਰੇਸ਼ ਰਾਵਲ ਦੀ ਐਕਟਿੰਗ ਕੀਤੀ ਹੈ। ਜੌਨੀ ਲੀਵਰ ਅਤੇ ਪਰੇਸ਼ ਰਾਵਲ ਦੇ ਗੱਲਬਾਤ ਵਾਲੀ ਸੀਕਵੇਂਸ ਦਾ ਡਾਇਲਾਗ ਮਾਰਦੇ ਹੋਏ ਕਿਹਾ,''... ਏ ਲੱਗਦਾ ਹੈ ਇਹ ਜਗ੍ਹਾ ਤੇਰੇ ਬਾਪ ਕਾ ਹੈ,.... ਮੇਰੇ ਬਾਪ ਕਾ ਕੋਲਹਾਪੁਰ ਮੇਂ ਬਹੁਤ ਵੜਾ ਜਗ੍ਹਾ ਹੈ।'' ਉਨ੍ਹਾਂ ਦੇ ਇਸ ਵੀਡੀਓ ਨੂੰ ਲੱਗਭੱਗ 90 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। 40 ਸਾਲ ਦੀ ਸ਼ਿਲਪਾ ਨੂੰ ਉਨ੍ਹਾਂ ਦੇ ਫਿਟਨੈੱਸ ਨੂੰ ਦੇਖਦੇ ਹੋਏ ਇਕ ਯੂਜ਼ਰ ਨੇ ਇਸ ਵੀਡੀਓ 'ਚ ਕੁਮੈਂਟ ਕਰਦੇ ਹੋਏ ਲਿਖਿਆ ਕਿ ਤੁਸੀਂ ਇਸ ਐਕਟ ਵਿਚ ਬਿਲਕੁੱਲ ਕਰੀਨਾ ਦੀ ਤਰ੍ਹਾਂ ਦਿਖਾਈ ਦੇ ਰਹੇ ਹੋ।


ਦੱਸ ਦਈਏ ਕਿ 'ਬਿੱਗ ਬੌਸ 11' 'ਚ ਸ਼ਿਲਪਾ ਨੇ ਆਪਣੇ ਸ਼ਾਂਤ ਸੁਭਾਅ ਅਤੇ ਮਜ਼ੇਦਾਰ ਢੰਗ ਨਾਲ ਬੋਲਣ ਲਈ ਕਾਫੀ ਪ੍ਰਚੱਲਿਤ ਹੋਈ। ਲੋਕਾਂ ਨੇ ਉਨ੍ਹਾਂ ਨੂੰ ਇੰਨਾ ਪਿਆਰ ਦਿੱਤਾ ਕਿ ਦੂਜੇ ਨੰਬਰ 'ਤੇ ਟੀ. ਵੀ. ਅਦਾਕਾਰ ਹਿਨਾ ਖਾਨ ਨੂੰ ਵੱਡੇ ਅੰਤਰ ਨਾਲ ਪਿੱਛੇ ਛੱਡ ਦਿੱਤਾ। ਜੇਤੂ ਬਨਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਹਾਲਾਂਕਿ ਹੁਣ ਤੱਕ ਕਿਸੇ ਵੀ ਸ਼ੋਅ ਜਾਂ ਸੀਰੀਅਲ ਵਿਚ ਨਹੀਂ ਦਿਖਾਈ ਦਿੱਤੀ ਹੈ।


Tags: Shilpa ShindeHera PheriParesh RawalBigg Boss 11Instagram

Edited By

Manju

Manju is News Editor at Jagbani.