FacebookTwitterg+Mail

ਜਲਦ ਹੀ ਸਲਮਾਨ ਦੀ ਭਾਬੀ ਬਣੇਗੀ ਸ਼ਿਲਪਾ ਸ਼ਿੰਦੇ, ਜਾਣੋ ਕੀ ਹੈ ਮਾਮਲਾ

shilpa shinde and salman khan
16 January, 2018 01:56:51 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਭਾਬੀ ਘਰ ਪਰ ਹੈਂ' 'ਚ ਅੰਗੂਰੀ ਭਾਬੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਹਾਲ ਹੀ 'ਚ 'ਬਿੱਗ ਬੌਸ 11' ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਸ਼ੋਅ ਜਿੱਤਣ ਤੋਂ ਬਾਅਦ ਹੁਣ ਚਾਰੇ ਪਾਸੇ ਸ਼ਿਲਪਾ ਤੇ ਸਲਮਾਨ ਖਾਨ 'ਚ ਬੇਹਿਤਰੀਨ ਟਿਊਨਿੰਗ (ਕੈਮਿਸਟਰੀ) ਦੇ ਚਰਚੇ ਚਾਰੇ ਪਾਸੇ ਹਨ। ਇਕ ਇੰਟਰਵਿਊ ਦੌਰਾਨ ਸ਼ਿਲਪਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਹੁਣ ਟੀ. ਵੀ. ਦੇ ਬਜਾਏ ਫਿਲਮਾਂ 'ਚ ਕੰਮ ਕਰਨਾ ਪਸੰਦ ਕਰੇਗੀ। ਜਦੋਂ ਸ਼ਿਲਪਾ ਤੋਂ ਪੁੱਛਿਆ ਗਿਆ ਕਿ ਉਹ ਸਲਮਾਨ ਖਾਨ ਦੀ ਭਾਬੀ ਦਾ ਕਿਰਦਾਰ ਨਿਭਾਉਣਾ ਪਸੰਦ ਕਰੇਗੀ? ਸਵਾਲ ਸੁਣ ਕੇ ਪਹਿਲਾਂ ਤਾਂ ਸ਼ਿਲਪਾ ਥੋੜ੍ਹਾ ਸ਼ਰਮਾਈ ਫਿਰ ਜੋ ਜਵਾਬ ਉਸ ਨੇ ਦਿੱਤਾ ਉਹ ਤੁਹਾਡੇ ਚਿਹਰੇ 'ਤੇ ਮੁਸਕਾਨ (ਹਾਸਾ) ਲਿਆਉਣ ਲਈ ਕਾਫੀ ਹੈ। ਸ਼ਿਲਪਾ ਨੇ ਦੱਸਿਆ ਕਿ 'ਸਲਮਾਨ ਜੀ ਲਈ ਕੁਝ ਵੀ ਕਰਾਂਗੀ, ਐਨੀਥਿੰਗ।'

Punjabi Bollywood Tadka
ਆਪਣੇ ਕੰਮ ਨੂੰ ਲੈ ਕੇ ਸ਼ਿਲਪਾ ਨੇ ਸਾਫ ਕਰ ਦਿੱਤਾ ਕਿ ਉਸ ਦੇ ਕੋਲ ਹੁਣ ਤੱਕ ਕੋਈ ਆਫਰ ਨਹੀਂ ਹੈ। ਮੈਂ ਅੱਜ ਤੱਕ ਖੁਦ ਕਿਸੇ ਤੋਂ ਕੰਮ ਨਹੀਂ ਮੰਗਿਆ। ਮੈਂ ਸਲਮਾਨ ਤੋਂ ਮਿਲਣ ਵਾਲੇ ਸਮਰਥਨ ਤੋਂ ਹੀ ਖੁਸ਼ ਹਾਂ। ਕਿਚਨ ਵਾਲੇ ਸਵਾਲ 'ਤੇ ਗੱਲ ਕਰਦੇ ਸ਼ਿਲਪਾ ਨੇ ਦੱਸਿਆ ਕਿ ਮੈਂ ਰੋਸਈ ਦਾ ਕੰਮ ਚੰਗੇ ਤਰੀਕੇ ਨਾਲ ਸੰਭਾਲਿਆ, ਜਦੋਂ ਘਰ 'ਚ ਖਾਣਾ ਨਹੀਂ ਹੁੰਦਾ ਤਾਂ ਮੈਂ ਖੁਦ ਭੁੱਖੀ ਰਹਿ ਕੇ ਦੂਜਿਆਂ ਨੂੰ ਖੁਵਾਇਆ। ਕਈ ਵਾਰ ਦੁਬਾਰਾ ਵੀ ਖਾਣਾ ਬਣਾਇਆ। ਆਕਾਸ਼ ਦਦਲਾਨੀ ਤੇ ਅਰਸ਼ੀ ਖਾਨ ਮੈਨੂੰ ਮਾਂ ਆਖ ਕੇ ਬੁਲਾਉਂਦੇ ਸਨ। ਆਕਾਸ਼ ਨੂੰ ਆਪਣਾ ਬੇਟਾ ਬਣਾਉਣ ਵਾਲੀ ਸ਼ਿਲਪਾ ਨੇ ਉਸ ਨੂੰ ਖੂਬ ਟਾਲਰੇਟ ਵੀ ਕੀਤਾ। ਆਪਣੇ ਨਿਕਨੇਮ ਬਾਰੇ ਸ਼ਿਲਪਾ ਨੇ ਕਿਹਾ ਕਿ, 'ਮੈਨੂੰ ਮੇਰੀ ਈਮਾਨਦਾਰੀ ਲਈ ਇਨਾਮ ਮਿਲਿਆ। ਮੈਨੂੰ ਨਹੀਂ ਪਤਾ ਇਸ ਦਾ ਇਸਤੇਮਾਲ ਕਰਕੇ ਕਿਉਂ ਦੂਜੇ ਮੁਕਾਬਲੇਬਾਜ਼ ਮੈਨੂੰ ਮੇਰੀ ਉਮਰ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਸਨ। ਦੁਨੀਆ ਦਾ ਦਸਤੂਰ ਹੈ ਕਿ ਨੇਕੀ ਕਰ ਦਰਿਆ 'ਚ ਡਾਲ'। ਅੰਗੂਰੀ ਭਾਬੀ ਦੇ ਨਾਂ ਨਾਲ ਮਸ਼ਹੂਰ ਸ਼ਿਲਪਾ ਨੇ ਘਰ 'ਚ ਜਗਤ ਮਾਂ ਵਰਗੀ ਇਮੇਜ਼ ਬਣਾਈ। 'ਬਿੱਗ ਬੌਸ 11' ਦੇ ਘਰ 'ਚ ਉਸ ਨੂੰ 'ਸ਼ਿਲਮਾਂ' ਵੀ ਆਖਦੇ ਸਨ।


Tags: Shilpa ShindeSalman KhanBigg Boss 11Hina KhanBhabi Ji Ghar Par HaiSanjeevani Maayka Chidiya Ghar Lapataganj

Edited By

Sunita

Sunita is News Editor at Jagbani.