FacebookTwitterg+Mail

ਫਿਨਾਲੇ 'ਚ ਸ਼ਾਹਰੁਖ ਦੀ ਲਾਡਲੀ ਦੀ ਸ਼ਿਲਪਾ ਨੇ ਕੀਤੀ ਨਕਲ, ਸਬੂਤ

shilpa shinde copy suhana khan
15 January, 2018 02:17:42 PM

ਮੁੰਬਈ(ਬਿਊਰੋ)— 'ਅੰਗੂਰੀ ਭਾਭੀ' ਭਾਵ ਸ਼ਿਲਪਾ ਸ਼ਿੰਦੇ 'ਬਿੱਗ ਬੌਸ 11' ਦਾ ਤਾਜ਼ ਆਪਣੇ ਨਾਂ ਕਰ ਚੁੱਕੀ ਹੈ। 14 ਜਨਵਰੀ ਨੂੰ ਹੋਏ ਗਰੈਂਡ ਫਿਨਾਲੇ ਦੇ ਦਿਨ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਖਾਸ ਮੌਕੇ 'ਤੇ ਸ਼ਿਲਪਾ ਸ਼ਿੰਦੇ ਨੇ ਲਾਂਗ ਗੋਲਡਨ ਗਾਊਨ ਪਹਿਨਿਆ ਸੀ।

Punjabi Bollywood Tadka

ਗੋਲਡਨ ਕਲਰ ਉਨ੍ਹਾਂ ਦੀ ਖੂਬਸੂਰਤੀ 'ਚ ਹੋਰ ਚਾਰ-ਚੰਨ ਲਗਾ ਰਿਹਾ ਸੀ। ਇਸ ਲੁੱਕ 'ਚ ਉਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਸੀ। ਬਿੱਗ ਬੌਸ ਹਾਊਸ 'ਚ ਇਹ ਉਨ੍ਹਾਂ ਦਾ ਹੁਣ ਤੱਕ ਦਾ ਬੈਸਟ ਲੁੱਕ ਸੀ ਪਰ ਦਿਲਚਸਪ ਗੱਲ ਇਹ ਹੈ ਕਿ ਸ਼ਿਲਪਾ ਦੀ ਇਹ ਡਰੈੱਸ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦੀ ਗੋਲਡਨ ਡਰੈੱਸ ਨਾਲ ਕਾਫੀ ਹੱਦ ਤੱਕ ਮਿਲਦੀ-ਜੁਲਦੀ ਦੇਖੀ ਗਈ।

Punjabi Bollywood Tadka

ਦੋਹਾਂ ਦੀ ਡਰੈੱਸ 'ਚ ਸਿਰਫ ਇਕੋਂ ਅੰਤਰ ਸੀ ਤੇ ਉਹ ਇਹ ਕਿ ਸੁਹਾਨਾ ਦੀ ਡਰੈੱਸ ਸ਼ਾਰਟ ਸੀ ਤੇ ਸ਼ਿਲਪਾ ਦੀ ਲਾਂਗ ਸੀ। ਦੋਹਾਂ ਦੀ ਡਰੈੱਸ ਦਾ ਕਲਰ ਲਾਈਟ ਬ੍ਰਾਊਨ ਸੀ, ਜਿਸ 'ਤੇ ਗੋਲਡਨ ਕਲਰ ਦਾ ਹੈਂਡਵਰਕ ਕੀਤਾ ਗਿਆ ਸੀ। ਸ਼ਿਲਪਾ ਸ਼ਿੰਦੇ ਤੇ ਸੁਹਾਨਾ ਖਾਨ ਦੇ ਮੇਕਅੱਪ 'ਚ ਵੀ ਕਾਫੀ ਸਮਾਨਤਾ ਦੇਖੀ ਗਈ।

Punjabi Bollywood Tadka

ਦੋਹਾਂ ਦਾ ਹੀ ਮੇਕਅੱਪ ਕਾਫੀ ਲਾਈਟ ਸੀ। ਸ਼ਿਲਪਾ ਨੇ ਵੀ ਸੁਹਾਨਾ ਵਾਂਗ ਸਮੋਕੀ ਆਈਮੇਕਅੱਪ ਕੀਤਾ ਸੀ। ਸੁਹਾਨਾ ਵਾਂਗ ਸ਼ਿਲਪਾ ਦੇ ਵਾਲ ਵੀ ਖੁੱਲ੍ਹੇ ਹੋਏ ਸਨ। ਉਂਝ ਸੁਹਾਨਾ ਦਾ ਇਕ ਲੁੱਕ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਇਆ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Shilpa Shinde ShahRukh Khan Suhana KhanCopyBigg Boss 11

Edited By

Chanda Verma

Chanda Verma is News Editor at Jagbani.