FacebookTwitterg+Mail

BB11: ਹਿਨਾ-ਵਿਕਾਸ ਨੇ ਲਗਾਏ ਦੋਸ਼, ਮੀਡੀਆ ਸਾਹਮਣੇ ਫੁੱਟ-ਫੁੱਟ ਕੇ ਰੋਈ 'ਅੰਗੂਰੀ ਭਾਭੀ'

shilpa shinde cry
09 January, 2018 03:59:20 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦਾ ਫਿਨਾਲੇ ਭਾਵੇਂ ਨਜ਼ਦੀਕ ਹੋਵੇ ਪਰ ਘਰਵਾਲਿਆਂ ਦਾ ਹਾਈ ਵੋਲਟੇਜ ਡਰਾਮਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। 'ਬੀ. ਬੀ. ਮਾਲ ਟਾਸਕ' ਵਿੱਚ ਸ਼ਿਲਪਾ ਸ਼ਿੰਦੇ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ ਹਨ। ਸ਼ਾਇਦ ਇਸ ਗੱਲ ਦੀ ਨਾਰਾਜ਼ਗੀ ਹਿਨਾ ਖਾਨ ਅਤੇ ਵਿਕਾਸ ਗੁਪਤਾ ਨੂੰ ਹੈ। ਦੋਵੇਂ ਗਰੁੱਪ ਬਣਾ ਕੇ ਸ਼ਿਲਪਾ 'ਤੇ ਅਟੈਕ ਕਰ ਰਹੇ ਹਨ। ਪਹਿਲਾਂ ਤਾਂ ਰਸੋਈ 'ਚ ਵਿਕਾਸ-ਹਿਨਾ ਦੀ ਸ਼ਿਲਪਾ ਨਾਲ ਬਹਿਸ ਹੋਈ। ਬਾਅਦ ਵਿੱਚ ਮੀਡੀਆ ਪ੍ਰੈੱਸ ਕਾਨਫਰੰਸ ਵਿੱਚ ਵੀ ਸ਼ਿਲਪਾ 'ਤੇ ਵਿਕਾਸ-ਹਿਨਾ ਰੱਜ ਕੇ ਵਰ੍ਹੇ। ਸਾਰਿਆਂ ਦੀਆਂ ਆਲੋਚਨਾਵਾਂ ਤੋਂ ਬਾਅਦ ਸ਼ਿਲਪਾ ਰੋ ਪੈਂਦੀ ਹੈ। ਅਸਲ 'ਚ ਸੋਮਵਾਰ ਦੇ ਐਪੀਸੋਡ ਵਿੱਚ ਘਰ ਦੇ ਸਾਰੇ ਮੁਕਾਬਲੇਬਾਜ਼ ਸ਼ਿਲਪਾ ਸ਼ਿੰਦੇ, ਹਿਨਾ ਖਾਨ, ਵਿਕਾਸ ਗੁਪਤਾ, ਆਕਾਸ਼ ਡਡਲਾਨੀ ਅਤੇ ਪੁਨੀਸ਼ ਸ਼ਰਮਾ ਮੀਡੀਆ ਨਾਲ ਆਹਮਣੇ-ਸਾਹਮਣੇ ਹੋਏ। ਇਸ ਦੌਰਾਨ ਹਿਨਾ ਅਤੇ ਵਿਕਾਸ ਨੇ ਸ਼ਿਲਪਾ ਨੂੰ ਗੱਲਾਂ ਨਾਲ ਘੇਰਨ ਦੀ ਕੋਸ਼ਿਸ਼ ਕੀਤੀ।

ਇੱਕ ਪੱਤਰਕਾਰ ਨੇ ਸ਼ਿਲਪਾ ਨੂੰ ਕਿਹਾ ਕਿ ਤੁਹਾਡਾ ਵੱਖਰਾ ਹੀ ਰੂਪ ਸ਼ੋਅ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਸਭ ਦਾ ਚੰਗਾ ਕਰਨਾ ਚਾਹੁੰਦੀ ਹਾਂ, ਸੋਚਦੀ ਹਾਂ ਕਦੇ ਬਦਲੇ ਵਿੱਚ ਮੈਨੂੰ ਕੁੱਝ ਤਾਂ ਮਿਲੇਗਾ। ਇਸ ਤੇ ਵਿਕਾਸ ਅਤੇ ਹਿਨਾ ਨੇ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ, ਇਨ੍ਹਾਂ ਨੂੰ ਆਦਤ ਹੈ ਮਹਾਨ ਬਣਨ ਦੀ। ਸ਼ਿਲਪਾ ਦੇ ਦਿਨ ਭਰ ਰਸੋਈ ਵਿੱਚ ਰਹਿਣ ਦੇ ਸਵਾਲ 'ਤੇ ਹਿਨਾ ਨੇ ਕਿਹਾ ਕਿ ਉਹ ਰਸੋਈ ਵਿੱਚ ਇੰਨਾ ਰਹਿੰਦੀ ਹੈ ਕਿ ਟਾਸਕ 'ਤੇ ਵੀ ਧਿਆਨ ਨਹੀਂ ਦਿੰਦੀ ਹੈ। ਉਨ੍ਹਾਂ ਦੀ ਇਹ ਹੀ ਰਣਨੀਤੀ ਹੈ ਤਾਂ ਮੈਨੂੰ ਵੀ ਕੁਕਿੰਗ ਸਿਖ ਲੈਣੀ ਚਾਹੀਦੀ ਹੈ। ਕੁਕਿੰਗ ਦੀ ਗੱਲ 'ਤੇ ਹਿਨਾ ਦੇ ਨਾਲ ਆਕਾਸ਼ ਵੀ ਸ਼ਿਲਪਾ ਨੂੰ ਸੁਨਾਉਣ ਲੱਗਦੇ ਹਨ। ਇਹ ਸਭ ਸੁਣ ਸ਼ਿਲਪਾ ਦੇ ਹੰਝੂ ਨਿਕਲ ਜਾਂਦੇ ਹਨ। ਪ੍ਰੈੱਸ ਕਾਨਫਰੰਸ ਤੋਂ ਬਾਅਦ ਬਿੱਗ ਬੌਸ ਦੇ ਘਰ ਪਰਾਂਠੇ ਨੂੰ ਲੈ ਕੇ ਵੀ ਹਿਨਾ ਅਤੇ ਵਿਕਾਸ , ਸ਼ਿਲਪਾ ਨਾਲ ਲੜ੍ਹਦੇ ਹਨ। ਸ਼ਿਲਪਾ ਬੋਲਦੀ ਹੈ ਕਿ ਜਦੋਂ ਮੈਂ ਖਾਣਾ ਬਣਾ ਕੇ ਸਭ 'ਤੇ ਅਹਿਸਾਨ ਕਰਦੀ ਹਾਂ ਤਾਂ ਬੇਸ਼ਕ ਇਸ ਨੂੰ ਮੈਂ ਜਤਾਉਣਾ ਵੀ ਸ਼ੁਰੂ ਕਰਾਂਗੀ। ਇਸ ਗੱਲ ਤੋਂ ਨਾਰਾਜ਼ ਹਿਨਾ ਉਨ੍ਹਾਂ ਨੂੰ ਕਹਿੰਦੀ ਹੈ ਕਿ ਕੇਵਲ ਤੁਸੀਂ ਕੰਮ ਨਹੀਂ ਕਰਦੇ ਤਾਂ ਦੋਹਾਂ ਦੀ ਬਹਿਸ ਵਿੱਚ ਵਿਕਾਸ ਵੀ ਆ ਜਾਂਦੇ ਹਨ।


Tags: Shilpa ShindeHina Khan Vikas GuptaBigg Boss 11ਬਿੱਗ ਬੌਸ 11