FacebookTwitterg+Mail

'ਅੰਗੂਰੀ ਭਾਬੀ' ਨੇ ਨਿਰਮਾਤਾ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼, ਦਰਜ ਕਰਵਾਈ ਐੱਫ.ਆਈ.ਆਰ.

shinde accuses bhabhi ji ghar par hai producer of sexual harassment
24 March, 2017 11:20:07 PM

ਮੁੰਬਈ— ਟੀਵੀ ਦੇ ਮਸ਼ਹੂਰ ਸੀਰੀਅਲ 'ਭਾਭੀ ਜੀ ਘਰ ਪਰ ਹੈਂ' ਦੀ ਕਲਾਕਾਰ ਰਹੀ ਸ਼ਿਲਪਾ ਸ਼ਿੰਦੇ ਨੇ ਨਿਰਮਾਤਾ ਸੰਜੇ ਕੋਹਲੀ 'ਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਮੁੰਬਈ ਦੇ ਮਲਾੜ ਥਾਣੇ 'ਚ ਸੰਜੇ ਕੋਹਲੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਲਪਾ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਸੀਰੀਅਲ ਦੀ ਨਿਰਮਾਤਾ ਬੇਨਿਫਰ ਕੋਹਲੀ ਦੇ ਪਤੀ ਉਸ ਨਾਲ ਛੇੜਛਾੜ ਕਰਦੇ ਸਨ। ਸੰਜੇ ਕੋਹਲੀ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਹੱਥ ਲਾਉਣ ਦੇ ਇਲਾਵਾ, ਕਾਂਪ੍ਰੋਮਾਈਜ਼ ਕਰਨ ਲਈ ਕਹਿੰਦੇ ਸਨ। ਸ਼ਿਲਪਾ ਨੇ ਇਸ ਬਾਰੇ 'ਚ ਬੇਨਿਫਰ ਅਤੇ ਉਸ ਦੇ ਪਤੀ ਸੰਜੇ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ ਕਰਵਾਈ ਹੈ ਪਰ ਦੋਸ਼ੀ ਬੇਨਿਫਰ ਨੇ ਇਸ 'ਤੇ ਕੋਈ ਵੀ ਕਮੇਂਟ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਸ਼ਿਲਪਾ ਨੂੰ ਜ਼ਿਆਦਾ ਪਬਲੀਸਿਟੀ ਨਹੀਂ ਦੇਣਾ ਚਾਹੁੰਦੀ।

ਬੇਨਿਫਰ ਨੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਦਾ ਜਵਾਬ ਕਾਨੂੰਨੀ ਤਰੀਕੇ ਨਾਲ ਦੇਵਾਂਗੇ। ਉਸ ਦਾ ਕੇਸ ਪਹਿਲਾਂ ਹੀ ਹਾਈਕੋਰਟ 'ਚ ਚੱਲ ਰਿਹਾ ਹੈ, ਅਸੀਂ ਉਹੀ ਕਰਾਂਗੇ ਜੋ ਕਾਨੂੰਨੀ ਰੂਪ ਨਾਲ ਸਹੀ ਹੋਵੇਗਾ। ਬੇਨਿਫਰ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਉਹ ਇਕ ਸਾਲ ਬਾਅਦ ਇਸ ਤਰ੍ਹਾਂ ਦੇ ਦੋਸ਼ ਕਿਉਂ ਲਗਾ ਰਹੀ ਹੈ। ਬੇਨਿਫਰ ਨੇ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਬੋਲ ਕੇ ਸ਼ਿਲਪਾ ਨੂੰ ਹੋਰ ਜ਼ਿਆਦਾ ਪਬਲੀਸਿਟੀ ਨਹੀਂ ਦੇਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ਿੰਦੇ ਨੇ ਮੁੰਬਈ ਦੇ ਪੁਲਸ ਸਟੇਸ਼ਨ 'ਚ ਸੰਜੇ ਕੋਹਲੀ ਦੇ ਖਿਲਾਫ ਐੱਫ ਆਈ ਆਰ ਦਰਜ ਕਰਵਾਈ ਹੈ।


Tags: ਸ਼ਿਲਪਾ ਸ਼ਿੰਦੇ ਨਿਰਮਾਤਾ ਐੱਫਆਈਆਰ Shilpa Shinde Producer FIR