FacebookTwitterg+Mail

B'Day: ਫਿਲਮਫੇਅਰ ਐਵਾਰਡ ਨਾਲ ਨਵਾਜ਼ੇ ਜਾ ਚੁੱਕੇ ਨੇ ਸ਼ਾਈਨੀ, 200 ਲੋਕਾਂ 'ਚੋਂ ਇੰਝ ਬਣੇ ਸਨ ਪਹਿਲੀ ਪਸੰਦ

shiney ahuja
15 May, 2018 05:21:56 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸ਼ਾਈਨੀ ਆਹੂਜਾ ਨੇ ਆਪਣਾ ਕਰੀਅਰ ਸਾਲ 2003 'ਚ ਨਿਰਦੇਸ਼ਕ ਸੁਧੀਰ ਮਿਸ਼ਰਾ ਦੀ ਫਿਲਮ 'ਹਜ਼ਾਰੋਂ ਖੁਹਾਹਿਸ਼ੇਂ ਐਸੀ' ਨਾਲ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ 'ਗੈਂਗਸਟਰ', 'ਲਾਈਫ ਇਨ ਮੈਟ੍ਰੋ', 'ਵੋ ਲਮਹੇਂ' ਅਤੇ ਖੋਇਆ-ਖੋਇਆ ਚਾਂਦ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਏ। ਸ਼ਾਈਨੀ 'ਤੇ ਉਨ੍ਹਾਂ ਦੀ ਨੌਕਰਾਣੀ ਨੇ ਰੇਪ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਪਰ ਫਿਰ ਇਹ ਦੋਸ਼ ਝੂਠਾ ਸਿੱਧ ਹੋਇਆ। ਇਸ ਤੋਂ ਬਾਅਦ ਸਾਲ 2015 'ਚ ਸ਼ਾਈਨੀ ਨੇ ਫਿਲਮ 'ਵੈਲਕਮ ਬੈਕ' ਨਾਲ ਵਾਪਸੀ ਕੀਤੀ ਸੀ। ਜਨਮਦਿਨ ਦੇ ਖਾਸ ਮੌਕੇ ਅੱਜ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ—

Punjabi Bollywood Tadka

ਸੁਧੀਰ ਮਿਸ਼ਰਾ ਜਦੋਂ ਫਿਲਮ 'ਹਜ਼ਾਰੋਂ ਖੁਹਾਹਿਸ਼ੇਂ ਐਸੀ' ਲਈ ਆਡੀਸ਼ਨ ਲੈ ਰਹੇ ਸਨ। ਉਸੇ ਸਮੇਂ ਸ਼ਾਈਨੀ ਨੂੰ ਉਨ੍ਹਾਂ ਨੇ 'ਸਿਧਾਰਥ ਤਿਆਬਜੀ' ਦੇ ਰੋਲ ਲਈ ਸੱਦਿਆ ਸੀ। ਬਾਅਦ 'ਚ ਫਿਲਮ 'ਚ ਇਹ ਭੂਮਿਕਾ ਕੇ. ਕੇ. ਮੇਨਨ ਨੇ ਨਿਭਾਈ ਹੈ। ਅਸਲ 'ਚ 'ਚ ਸ਼ਾਈਨੀ ਜਦੋਂ ਆਡੀਸ਼ਨ ਲਈ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਉਹ 'ਵਿਕਰਮ ਮਲਹੋਤਰਾ' ਦੇ ਰੋਲ ਲਈ ਵੀ ਆਡੀਸ਼ਨ ਦੇਣਗੇ।

Punjabi Bollywood Tadka

ਫਿਲਮ ਸ਼ਾਈਨੀ ਦਾ ਚੋਣ ਵਿਕਰਮ ਮਲਹੋਤਰਾ ਦੇ ਰੋਲ ਲਈ ਹੀ ਹੋਇਆ। ਇਸ ਰੋਲ ਲਈ 200 ਲੋਕਾਂ ਨੇ ਆਡੀਸ਼ਨ ਦਿੱਤਾ ਸੀ। ਇਸ ਫਿਲਮ ਲਈ ਸ਼ਾਈਨੀ ਨੂੰ ਬੈਸਟ ਡੈਬਿਊ ਦਾ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ। ਰੇਪ ਦਾ ਦੋਸ਼ ਲੱਗਣ ਤੋਂ ਬਾਅਦ ਸ਼ਾਈਨੀ ਦਾ ਕਰੀਅਰ ਬਰਬਾਦ ਹੋ ਗਿਆ। ਹਾਲਾਂਕਿ ਸ਼ਾਈਨੀ ਨੇ ਫਿਲਮਾਂ 'ਚ ਮੁੜ ਵਾਪਸੀ ਕੀਤੀ।

Punjabi Bollywood Tadka

ਉਨ੍ਹਾਂ ਨੇ ਅਨਿਲ ਕਪੂਰ ਨਾਲ ਇਕ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਅਤੇ ਸੈੱਟ 'ਤੇ ਲੋਕਾਂ ਨੇ ਵਾਪਸ ਆਉਣ 'ਤੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਪਰ ਇਸ ਵਿਚਚਕਾਰ ਉਹ ਕਈ ਨਿਰਦੇਸ਼ਕਾਂ ਤੋਂ ਦੂਰ ਵੀ ਹੋ ਗਏ। ਅਜਿਹਾ ਕਿਹਾ ਜਾਂਦਾ ਹੈ ਕਿ ਸ਼ਾਈਨੀ ਆਹੂਜਾ 'ਤੇ ਜਦੋਂ ਰੇਪ ਦੇ ਦੋਸ਼ ਲੱਗੇ ਤਾਂ ਮਹੇਸ਼ ਭੱਟ ਨੇ ਉਨ੍ਹਾਂ ਨੂੰ ਆਪਣੀ ਇਕ ਫਿਲਮ ਤੋਂ ਬਾਹਰ ਕਰ ਦਿੱਤਾ ਸੀ।

Punjabi Bollywood Tadka

ਹਾਲਾਂਕਿ ਜਦੋਂ ਇਕ ਇੰਟਰਵਿਊ 'ਚ ਸ਼ਾਈਨੀ ਤੋਂ ਮਹੇਸ਼ ਭੱਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ ਭੱਟ ਸਾਹਿਬ ਹਮੇਸ਼ਾ ਮੇਰੇ ਕਰੀਬ ਰਹੇ ਹਨ, ਅੱਜ ਵੀ ਹਨ ਅਤੇ ਹਮੇਸ਼ਾ ਰਹਿਣਗੇ। ਫਿਲਮ ਇੰਡਸਟਰੀ 'ਚ ਸੱਚੇ ਦੋਸਤਾਂ ਦੇ ਬਾਰੇ 'ਚ ਪੁੱਛਣ 'ਤੇ ਸ਼ਾਈਨੀ ਆਹੂਜਾ ਨੇ ਕਿਹਾ ਸੀ ਕਿ ਸੁਧੀਰ ਮਿਸ਼ਰਾ ਅਤੇ ਅਨੁਰਾਗ ਬਾਸੂ ਦੋ ਅਜਿਹੇ ਲੋਕ ਹਨ, ਜੋ ਹਮੇਸ਼ਾ, ਹਰ ਮੁਸ਼ਕਿਲ 'ਚ ਮੇਰੇ ਨਾਲ ਖੜ੍ਹੇ ਰਹੇ ਹਨ। ਬੁਰੇ ਸਮੇਂ 'ਚ ਤੁਸੀਂ ਇਹ ਜਾਣ ਪਾਉਂਦੇ ਹਨ ਕਿ ਕੌਣ ਤੁਹਾਡਾ ਸੱਚਾ ਦੋਸਤ ਹੈ। ਇਹ ਸਾਰਿਆ ਨਾਲ ਹੁੰਦਾ ਹੈ।


Tags: Shiney AhujaBirthdayRape CaseMahesh BhattHazaaron Khwaishein AisiBollywood Celebrity

Edited By

Chanda Verma

Chanda Verma is News Editor at Jagbani.