FacebookTwitterg+Mail

ਰੇਪ ਕੇਸ 'ਚ ਇਸ ਐਕਟਰ ਨੂੰ ਖਾਣੀ ਪਈ ਸੀ ਜੇਲ ਦੀ ਹਵਾ, ਫਿਲਮੀ ਕਰੀਅਰ ਹੋ ਗਿਆ ਤਬਾਹ

shiney ahuja birthday
15 May, 2018 05:20:21 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਦਮਦਾਰ ਐਂਟਰੀ ਕਰਨ ਵਾਲੇ ਸ਼ਾਈਨੀ ਆਹੂਜਾ ਦਾ ਜਨਮ ਅੱਜ ਹੀ ਦੇ ਦਿਨ ਭਾਵ 15 ਮਈ 1975 ਨੂੰ ਦੇਹਰਾਦੂਨ 'ਚ ਹੋਇਆ ਸੀ। ਪਹਿਲੀ ਹੀ ਫਿਲਮ ਲਈ ਉਨ੍ਹਾਂ ਨੂੰ ਬੈਸਟ ਡੈਬਿਊ ਦਾ ਐਵਾਰਡ ਮਿਲਿਆ, ਜਿਸ ਤੋਂ ਬਾਅਦ ਸ਼ਾਈਨੀ ਦੇ ਖਾਤੇ 'ਚ ਹਿੱਟ ਫਿਲਮਾਂ ਦੀ ਅਜਿਹੀ ਲਾਈਨ ਲੱਗ ਗਈ ਕਿ ਸਾਰੇ ਦੇਖਦੇ ਰਹਿ ਗਏ। ਲੋਕਾਂ ਨੂੰ ਲੱਗਾ ਕਿ ਬਾਲੀਵੁੱਡ ਨੂੰ ਨਵਾਂ ਸਟਾਰ ਮਿਲ ਗਿਆ ਹੈ।

Punjabi Bollywood Tadka

ਕਹਿੰਦੇ ਹਨ ਬਾਲੀਵੁੱਡ 'ਚ ਸਫਲਤਾ ਤਾਂ ਕਈ ਲੋਕਾਂ ਨੂੰ ਮਿਲ ਜਾਂਦੀ ਹੈ ਪਰ ਉਸ ਨੂੰ ਕਾਇਮ ਸਾਰੇ ਨਹੀਂ ਰੱਖ ਪਾਉਂਦੇ। ਸ਼ਾਈਨੀ ਦੀ ਇਕ ਗਲਤੀ ਨੇ ਉਨ੍ਹਾਂ ਤੋਂ ਸਾਰਾ ਸਟਾਰਡਮ ਖੋਹ ਲਿਆ, ਜਿਸ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਫਿਲਮਾਂ ਮਿਲੀਆਂ ਅਤੇ ਨਾ ਹੀ ਇੰਡਸਟਰੀ 'ਚ ਉਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਪੁੱਛਿਆ।

Punjabi Bollywood Tadka

ਸ਼ਾਈਨੀ ਆਹੂਜਾ ਨੇ ਆਪਣੀ ਪਹਿਲੀ ਹੀ ਫਿਲਮ ਨਾਲ ਲੋਕਾਂ ਨੂੰ ਦਿਖਾ ਦਿੱਤਾ ਸੀ ਕਿ ਉਹ ਲੰਬੇ ਰੇਸ ਦੇ ਘੋੜੇ ਹਨ ਅਤੇ ਫਿਰ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇਣ ਤੋਂ ਬਾਅਦ ਨਿਰਦੇਸ਼ਕ-ਨਿਰਮਾਤਾਵਾਂ ਲਈ ਸ਼ਾਈਨੀ ਪਹਿਲੀ ਪਸੰਦ ਬਣ ਗਏ ਪਰ ਇਕ ਘਟਨਾ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਹੀ ਬਦਲ ਦਿੱਤੀ। ਡੈਬਿਊ ਨਾਲ ਸ਼ਾਈਨੀ ਆਹੂਜਾ ਦੀ ਸਫਲਤਾ ਦਾ ਜੋ ਜਲਵਾ ਚੱਲਿਆ, ਉਹ 2009 'ਚ ਉਸ ਸਮੇਂ ਆ ਕੇ ਰੁੱਕ ਗਿਆ ਜਦੋਂ ਉਨ੍ਹਾਂ ਦੀ ਘਰੇਲੂ ਨੌਕਰਾਣੀ ਨੇ ਉਨ੍ਹਾਂ 'ਤੇ ਰੇਪ ਦਾ ਦੋਸ਼ ਲਗਾਇਆ ਅਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।

Punjabi Bollywood Tadka

ਇਹ ਮਾਮਲਾ ਇੰਨਾ ਵਧਿਆ ਕਿ ਪੂਰੀ ਫਿਲਮ ਇੰਡਸਟਰੀ ਸ਼ਰਮਸਾਰ ਹੋ ਗਈ। ਰੇਪ ਕੇਸ 'ਚ ਸ਼ਾਈਨੀ ਆਹੂਜਾ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹਾਲਾਂਕਿ 2011 'ਚ ਉਹ ਜ਼ਮਾਨਤ 'ਤੇ ਬਰੀ ਵੀ ਹੋ ਗਏ। ਰੇਪ ਕੇਸ ਕਾਰਨ ਸ਼ਾਈਨੀ ਦਾ ਕਰੀਅਰ ਬਰਬਾਦ ਹੀ ਹੋ ਗਿਆ। ਅੱਜ ਉਨ੍ਹਾਂ ਨੂੰ ਫਿਲਮਾਂ ਦੇ ਲਾਲੇ ਪੈ ਗਏ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਕੰਮ ਦੇਣ ਲਈ ਤਿਆਰ ਨਹੀਂ।

Punjabi Bollywood Tadka


Tags: Shiney AhujaBirthdayRape CaseDestroy CareerBollywood Celebrity

Edited By

Chanda Verma

Chanda Verma is News Editor at Jagbani.