FacebookTwitterg+Mail

ਫਿਲਮ ਰਿਵਿਊ: '31 ਅਕਤੂਬਰ'

shivaji lotan patil october 31 movie review soha ali khan veer dass
23 October, 2016 10:26:34 AM

ਮੁੰਬਈ— ਨਿਰਦੇਸ਼ਨ ਸ਼ਿਵਾਜੀ ਲੇਟਨ ਪਾਟਿਲ ਦੀ ਫਿਲਮ '31 ਅਕਤੂਬਰ' ਕਾਫੀ ਵਿਵਾਦਾਂ ਤੋਂ ਬਾਅਦ ਬੀਤੇ ਸ਼ੁੱਕਰਵਾਰ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਾਂਡ 'ਤੇ ਆਧਾਰਿਤ ਹੈ, ਜਿਸ 'ਚ ਸਾਲ 1984 ਦੇ ਦੰਗਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ ਦਿੱਲੀ ਦੇ ਜਨਕਪੁਰੀ ਇਲਾਕੇ 'ਚ ਰਹਿਣ ਵਾਲੇ ਇਕ ਸਿੱਖ ਪਰਿਵਾਰ ਦੀ ਜ਼ਿੰਦਗੀ ਨਾਲ ਸ਼ੁਰੂ ਹੁੰਦੀ ਹੈ। ਦਵਿੰਦਰ ਸਿੰਘ (ਵੀਰ ਦਾਸ) ਡੇਸੂ 'ਚ ਕੰਮ ਕਰਦਾ ਹੈ। ਉਸ ਦੀ ਪਤਨੀ ਤਜਿੰਦਰ ਕੋਰ (ਸੋਹਾ ਅਲੀ ਖਾਨ) ਹੈ। ਉਨ੍ਹਾਂ ਦੋਵੇਂ ਦੇ ਚਾਰ-ਪੰਜ ਸਾਲ ਦੇ ਦੋ ਬੇਟੇ ਹਨ। ਹਰ ਰੋਜ਼ ਦੀ ਤਰ੍ਹਾਂ ਦਵਿੰਦਰ 31 ਅਕਤੂਬਰ 1984 ਨੂੰ ਵੀ ਆਪਣੇ ਕੰਮ ਲਈ ਘਰ ਤੋਂ ਨਿਕਲ ਜਾਂਦਾ ਹੈ। ਇਲਾਕੇ 'ਚ ਸਾਰੇ ਧਰਮਾਂ ਦੇ ਲੋਕਾਂ 'ਚ ਉਨ੍ਹਾਂ ਦੀ ਕਾਫੀ ਪਛਾਣ ਸੀ। ਉਹ ਦਫਤਰ ਜਾਣ ਤੋਂ ਪਹਿਲਾਂ ਗੁਰਦੁਆਰੇ ਜਾਂਦਾ ਸੀ, ਜਿਥੇ ਉਨ੍ਹਾਂ ਦੀ ਮੁਲਾਕਾਤ ਦੋਸਤ ਪਾਲ (ਦੀਪਰਾਜ ਰਾਣਾ) ਅਤੇ ਤਿਲਕ (ਵਿਨੀਤ ਰਾਣਾ) ਦੇ ਪਰਿਵਾਰ ਨਾਲ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਦਵਿੰਦਰ ਦਫਤਰ ਪਹੁੰਚਣ 'ਤੇ ਆਪਣੇ ਕੰਮ 'ਚ ਰੁਝ ਜਾਂਦਾ ਹੈ, ਸਾਰਾ ਕੰਮ ਸਹੀਂ ਢੰਗ ਨਾਲ ਹੋ ਰਿਹਾ ਹੁੰਦਾ ਹੈ ਪਰ ਕੁਝ ਦੇਰ ਬਾਅਦ ਰੇਡੀਓ 'ਤੇ ਚੱਲ ਰਹੀ ਖ਼ਬਰ ਨਾਲ ਉਹ ਹੈਰਾਨ ਹੋ ਜਾਂਦਾ ਹੈ। ਦਫਤਰ ਦੇ ਬਾਕੀ ਲੋਕ ਰੇਡੀਓ 'ਤੇ ਕੰਨ ਲਾ ਕੇ ਇਸ ਖ਼ਬਰ ਨੂੰ ਸੁਣਨ ਲੱਗ ਜਾਂਦੇ ਹਨ। ਪਤਾ ਚੱਲਦਾ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਅੰਗ-ਰਕਸ਼ਕਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਹੈ। ਸਿੱਖ ਹੋਣ ਦੀ ਵਜ੍ਹਾ ਨਾਲ ਦਫਤਰ ਦੇ ਬਾਕੀ ਕਰਮਚਾਰੀ ਦਵਿੰਦਰ ਸਿੰਘ ਨੂੰ ਸ਼ੱਕੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਹਨ। ਕੁਝ ਕਰਮਚਾਰੀ ਆਪਣਾ ਰੋਸ ਵੀ ਪ੍ਰਗਟ ਕਰਦੇ ਹਨ। ਅਜਿਹੇ 'ਚ ਇਕ ਸਹਿਕਰਮੀ ਦੇ ਕਹਿਣ 'ਤੇ ਦਵਿੰਦਰ ਆਪਣੇ ਘਰ ਚੱਲਾ ਜਾਂਦਾ ਹੈ, ਜਿਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਤਜਿੰਦਰ ਬਾਜ਼ਾਰ ਗਈ ਹੈ। ਦੂਜੇ ਪਾਸੇ ਤਜਿੰਦਰ ਦਾ ਘਰ ਆਉਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਸ਼ਹਿਰ 'ਚ ਦੰਗੇ ਹੋਣੇ ਸ਼ੁਰੂ ਹੋ ਜਾਂਦੇ ਹਨ। ਤਜਿੰਦਰ ਕਿਸੇ ਤਰ੍ਹਾਂ ਘਰ ਪਹੁੰਚਦੀ ਹੈ ਅਤੇ ਸ਼ਹਿਰ ਦਾ ਸਾਰਾ ਹਾਲ ਆਪਣੇ ਪਤੀ ਨੂੰ ਦੱਸਦੀ ਹੈ। ਦਵਿੰਦਰ ਬੀ.ਪੀ. ਦੇ ਮਰੀਜ਼ ਹੁੰਦੇ ਹਨ ਅਤੇ ਸ਼ਾਮ ਨੂੰ ਉਨ੍ਹਾਂ ਦੀ ਹਾਲਤ ਖਰਾਬ ਹੋਣ ਲੱਗ ਜਾਂਦੀ ਹੈ। ਘਰ 'ਚ ਵੀ ਕੋਈ ਦਵਾਈ ਨਹੀਂ ਹੁੰਦੀ। ਤਜਿੰਦਰ ਆਪਣੇ ਬਿਮਾਰ ਪਤੀ ਨੂੰ ਕਿਸੇ ਤਰ੍ਹਾਂ ਸੰਭਾਲਦੀ ਹੈ। ਅਜਿਹੇ ਹਾਲਤਾਂ 'ਚ ਪਾਲ ਅਤੇ ਤਿਲਕ ਆਪਣੇ ਇਕ ਦੋਸਤ ਯੋਗਸ਼ (ਲੱਖਾ ਲਖਵਿੰਦਰ ਸਿੰਘ) ਨਾਲ ਦਵਿੰਦਰ ਦੇ ਪਰਿਵਾਰ ਨੂੰ ਬਚਾਉਣ ਲਈ ਅੱਗੇ ਆਉਂਦੇ ਹਨ। ਉਹ ਕਾਰ 'ਚ ਬੈਠ ਕੇ ਕਿਸੇ ਦੂਜੇ ਇਲਾਕੇ ਤੋਂ ਹੁੰਦੇ ਹੋਏ ਉਨ੍ਹਾਂ ਨੂੰ ਲੈਣ ਲਈ ਪਹੁੰਚਦੇ ਹਨ ਪਰ ਰਾਸਤੇ 'ਚ ਉਨ੍ਹਾਂ ਨੂੰ ਪੁਲਿਸ ਤੋਂ ਬਚ ਕੇ ਜਾਣਾ ਹੁੰਦਾ ਹੈ, ਜੋ ਕਾਫੀ ਖ਼ਤਰਨਾਕ ਕੰਮ ਹੈ।

Tags: ਸ਼ਿਵਾਜੀ ਲੇਟਨ ਪਾਟਿਲ31 ਅਕਤੂਬਰਰਿਵਿਊ shivaji lotan patil October 31 Review