FacebookTwitterg+Mail

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਭਿਨੇਤਰੀ ਨੂੰ ਫੈਨਜ਼ ਨੇ ਦਿੱਤਾ ਇਹ ਅਨੋਖਾ ਤੋਹਫਾ (ਦੇਖੋ ਤਸਵੀਰਾਂ)

shivangi joshi
14 January, 2017 05:09:00 PM
ਮੁੰਬਈ— ਟੀ. ਵੀ. ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਨਾਇਰਾ ਦਾ ਕਿਰਦਾਰ ਨਿਭਾਅ ਰਹੀ ਅਭਿਨੇਤਰੀ ਸ਼ਿਵਾਂਗੀ ਜੋਸ਼ੀ ਦੇ ਫੈਨਜ਼ ਨੇ ਉਸ ਨੂੰ ਬਹੁਤ ਹੀ ਅਨੋਖਾ ਤੋਹਫਾ ਦਿੱਤਾ ਹੈ। ਟੀ. ਵੀ. ਚੈਨਲ 'ਸਟਾਰ ਪਲੱਸ' 'ਚ ਦਿਖਾਏ ਜਾਣ ਵਾਲੇ ਇਸ ਸ਼ੋਅ 'ਚ ਨਾਇਆ ਤੇ ਕਾਰਤਿਕ ਦੀ ਮੰਗਣੀ ਦਾ ਦ੍ਰਿਸ਼ ਫਿਲਮਾਇਆ ਜਾ ਰਿਹਾ ਹੈ। ਇਸ ਸ਼ੋਅ 'ਚ ਮੋਹਸਿਨ ਖਾਨ ਨੂੰ ਕਾਰਤਿਕ ਦੇ ਕਿਰਦਾਰ 'ਚ ਦੇਖਿਆ ਜਾ ਰਿਹਾ ਹੈ।
ਇਸ ਮੰਗਣੀ ਦੇ ਦ੍ਰਿਸ਼ ਕਾਰਨ ਉਤਸ਼ਾਹਿਤ ਕੁਝ ਫੈਨਜ਼ ਨੇ ਸ਼ਿਵਾਂਗੀ ਨੂੰ ਦੁਲਹਨ ਦੀ ਸਜਾਵਟ ਦਾ ਸਾਮਾਨ ਤੋਹਫੇ 'ਚ ਭੇਜਿਆ। ਆਪਣੇ ਬਿਆਨ 'ਚ ਅਭਿਨੇਤਰੀ ਨੇ ਕਿਹਾ, 'ਮੇਰੇ ਫੈਨਜ਼ ਮੈਨੂੰ ਤੋਹਫੇ ਭੇਜਦੇ ਰਹੇ ਹਨ ਤੇ ਪਿਛਲੇ ਇਕ ਸਾਲ ਤੋਂ ਮੈਨੂੰ ਕਈ ਚੀਜ਼ਾਂ ਤੋਹਫੇ 'ਚ ਮਿਲ ਰਹੀਆਂ ਹਨ, ਜਿਸ 'ਚ ਕਲਿਪ ਆਦਿ ਸਜਾਵਟ ਵਰਗੀਆਂ ਚੀਜ਼ਾਂ ਸ਼ਾਮਲ ਹਨ। ਮੈਂ ਇਨ੍ਹਾਂ ਦੀ ਵਰਤੋਂ ਸ਼ੋਅ ਤੇ ਅਸਲ ਜੀਵਨ 'ਚ ਕਰਾਂਗੀ।'
ਸ਼ਿਵਾਂਗੀ ਨੇ ਕਿਹਾ, 'ਦੋ ਦਿਨ ਪਹਿਲਾਂ ਜਦੋਂ ਮੈਂ ਆਪਣੀ ਮੰਗਣੀ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਮੈਂ ਦੁਲਹਨ ਦੇ ਮੇਕਅੱਪ ਦੀ ਇਕ ਕਿੱਟ ਆਪਣੇ ਕਮਰੇ 'ਚ ਦੇਖੀ ਤੇ ਮੈਨੂੰ ਪਤਾ ਲੱਗਾ ਕਿ ਮੇਰੇ ਕਿਸੇ ਫੈਨ ਨੇ ਮੈਨੂੰ ਇਹ ਤੋਹਫਾ ਭੇਜਿਆ ਹੈ।

Tags: ਸ਼ਿਵਾਂਗੀ ਜੋਸ਼ੀ Shivangi Joshi ਫੈਨਜ਼ Fans ਤੋਹਫਾ Gift