ਮੁੰਬਈ(ਬਿਊਰੋ)— ਦੀਪਿਕਾ ਕੱਕੜ ਨਾਲ ਵਿਆਹ ਤੋਂ ਬਾਅਦ ਸ਼ੋਏਬ ਇਬਰਾਹਿਮ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਕਦੇ ਉਨ੍ਹਾਂ ਦੇ ਸਾੜ੍ਹੀ ਪਾਉਂਦਿਆਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਕਦੇ ਉਹ ਸ਼ਰਟਲੈੱਸ ਹੋ ਕੇ ਡਾਂਸ ਕਰਨ ਲੱਗਦੇ ਹਨ। ਹਾਲ ਹੀ 'ਚ ਸ਼ੋਏਬ ਇਬਰਾਹਿਮ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਲਮਾਨ ਖਾਨ ਦੇ ਮਸ਼ਹੂਰ ਗੀਤ 'ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸਾੜ੍ਹੀ ਵਾਲੀਆਂ ਤਸਵੀਰਾਂ ਤੋਂ ਬਾਅਦ ਹੁਣ ਸ਼ੋਏਬ ਦੀ ਇਕ ਵੀਡੀਓ ਸਾਹਮਣੇ ਆਈ ਹੈ।
ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇੰਨਾ ਤਾਂ ਜ਼ਰੂਰ ਕਹੋਗੇ ਕਿ ਲੱਗਦਾ ਹੈ ਕਿ ਦੀਪਿਕਾ ਦੇ ਪਿਆਰ ਦਾ ਨਸ਼ਾ ਸ਼ੋਏਬ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਵੀਡੀਓ ਸ਼ੋਏਬ ਨੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਇਸ ਗੀਤ 'ਚ ਸ਼ੋਏਬ ਸਲਮਾਨ ਖਾਨ ਦੇ 'ਓ ਓ ਜਾਨੇ ਜਾਨਾ' ਗੀਤ 'ਤੇ ਡਾਂਸ ਕਰ ਰਹੇ ਹਨ, ਜਿਸ 'ਚ ਉਨ੍ਹਾਂ ਦਾ ਸਾਥ ਪੂਰੀ ਟੀਮ ਦੇ ਰਹੀ ਹੈ। ਸਲਮਾਨ ਵਾਂਗ ਹੀ ਸ਼ੋਏਬ ਇਸ ਗੀਤ 'ਤੇ ਡਾਂਸ ਕਰਦੇ ਹੋਏ ਸ਼ਰਟਲੈੱਸ ਦਿਖ ਰਹੇ ਹਨ। ਇਹ ਗੀਤ ਸਾਲ 1988 'ਚ ਆਈ ਫਿਲਮ 'ਪਿਆਰ ਕੀਆ ਤੋਂ ਡਰਨਾ ਕਿਆ' ਦਾ ਹੈ। ਇਸ ਗੀਤ ਨੂੰ ਲੋਕ ਅੱਜ ਵੀ ਬੇਹੱਦ ਪਸੰਦ ਕਰਦੇ ਹਨ।
ਇਸ ਤੋਂ ਪਹਿਲਾਂ ਸ਼ੋਏਬ ਨੇ ਇੰਸਟਾਗਰਾਮ 'ਚ ਇਕ ਹੋਰ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਸ਼ਾਹਰੁਖ ਖਾਨ ਦੇ ਗੀਤ 'ਕਿਤਾਬੇ ਬਹੁਤ ਸੀ ਪੜ੍ਹੀ ਹੋਂਗੀ ਤੁਮਨੇ' 'ਤੇ ਜ਼ਬਰਦਸਤ ਡਾਂਸ ਕਰਦੇ ਦਿਖਾਈ ਦਿੱਤੇ ਸਨ। ਸ਼ੋਏਬ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਪ੍ਰੇਮਿਕਾ ਦੀਪਿਕਾ ਕੱਕੜ ਨਾਲ ਮੁਸਲਿਮ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਹੈ। ਸ਼ੋਏਬ ਨੇ ਹਾਲ ਹੀ 'ਚ ਸੀਰੀਅਲ 'ਜੀਤ ਗਈ ਤੋਂ ਪੀਆ ਮੋਰੇ' ਸੀਰੀਅਲ 'ਚ ਕ੍ਰਿਪ ਕੌਰ ਸੂਰੀ ਨੂੰ ਰਿਪਲੇਸ ਕੀਤਾ ਹੈ। ਇਸ ਤੋਂ ਪਹਿਲਾਂ ਸ਼ੋਏਬ 'ਕੋਈ ਲੌਟ ਕੇ ਆਇਆ ਹੈ' ਸੀਰੀਅਲ 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਦੀਪਿਕਾ ਨਾਲ 'ਨੱਚ ਬਲੀਏ' ਸੀਜ਼ਨ 8 'ਚ ਬਤੌਰ ਮੁਕਾਬਲੇਬਾਜ਼ ਹਿੱਸਾ ਲਿਆ ਸੀ। ਸ਼ੋਏਬ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।