FacebookTwitterg+Mail

ਰਿਲੀਜ਼ ਤੋਂ 2 ਦਿਨ ਪਹਿਲਾਂ 'ਬਾਹੂਬਲੀ 2' ਦੇ ਇਹ ਸੀਨ ਹੋਏ ਲੀਕ

shobu yarlagadda
27 April, 2017 10:07:50 AM
ਨਵੀਂ ਦਿੱਲੀ— ਰਿਲੀਜ਼ ਤੋਂ ਬਸ 2 ਦਿਨ ਪਹਿਲਾਂ 'ਬਾਹੂਬਲੀ 2' ਵੱਖ-ਵੱਖ ਕਾਰਨਾਂ ਕਰਕੇ ਲਗਾਤਾਰ ਚਰਚਾ ਬਣੀ ਹੋਈ ਹੈ। ਪਹਿਲਾ ਫਿਲਮ ਦੇ ਪ੍ਰੋਡਿਊਸਰ ਸੋਬੂ ਯਾਰਲਾਗੱਡਾ ਨੇ ਐਮਿਰਟੇਸ ਏਅਰਲਾਇੰਸ 'ਤੇ ਰੰਗਭੇਦ ਦਾ ਦੋਸ਼ ਲਾਇਆ ਅਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਫਿਲਮ ਦੇ ਕੁਝ ਸੀਨਸ ਲੀਕ ਹੋ ਗਏ ਹਨ।
ਸੂਤਰਾਂ ਮੁਤਾਬਕ ਕਾਫੀ ਸਾਰੇ ਸੋਸ਼ਲ ਪਲੇਟਫਾਰਮਸ 'ਤੇ ਫਿਲਮ ਦੇ ਪ੍ਰੀਵਯੂ ਸ਼ੋਅ ਨਾਲ ਕੁਝ ਵੀਡੀਓ ਵਾਇਰਲ ਹੋ ਗਏ ਹਨ। ਵੀਡੀਓ ਨੂੰ ਟਵਿਟਰ 'ਤੇ ਵੀ ਪੋਸਟ ਕੀਤਾ ਸੀ ਪਰ ਹੁਣ ਉਹ ਉਪਲੱਬਧ ਨਹੀਂ ਹੈ। ਹਲਾਂਕਿ ਫਿਲਮ ਦੇ ਪ੍ਰੋਡਿਊਸਰ ਸੋਬੂ ਯਾਰਲਾਗੱਡਾ ਨੇ ਇਸ ਖਬਰ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਹੈ ਵਿਭਿੰਨ ਦੇਸ਼ਾਂ ਦੇ ਸੇਂਸਰ ਬੋਰਡ 'ਚ ਸਕ੍ਰੀਨਿੰਗ ਤੋਂ ਇਲਾਵਾ 'ਬਾਹੂਬਲੀ 2' ਦੀ ਸਕ੍ਰੀਨਿੰਗ ਅਜੇ ਤੱਕ ਕਿਤੇ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇੱਕ ਵੀਡੀਓ ਆਨਲਾਈਨ ਲੀਕ ਹੋਇਆ ਸੀ, ਜਿਸ 'ਚ ਪ੍ਰਭਾਸ ਅਤੇ ਅਨੁਸ਼ਕਾ ਸ਼ਰਮਾ ਆਰਮੀ ਨੂੰ ਯੁੱਧ ਲਈ ਤਿਆਰ ਕਰ ਰਹੇ ਸਨ। ਫਿਲਮ ਦੇ ਪਹਿਲਾਂ ਵੀਕੈਂਡ ਦੀ ਲਗਭਗ ਸਾਰੀਆਂ ਟਿਕਟਾਂ ਬੁੱਕ ਹੋ ਗਈਆਂ ਹਨ। ਕੁਝ ਟ੍ਰੇਡ ਐਨਾਲਿਸਟ ਮੁਤਾਬਕ, 'ਬਾਹੂਬਲੀ' 1000 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਭਾਰਤੀ ਫਿਲਮ ਹੋ ਸਕਦੀ ਹੈ। ਫਿਲਮ ਦੂਨੀਆ ਭਰ ਦੇ 9000 ਸਕ੍ਰੀਨਸ 'ਚ ਰਿਲੀਜ਼ ਹੋਣ ਵਾਲੀ ਹੈ।

Tags: Baahubali 2Shobu YarlagaddaPrabhasScenes leakਬਾਹੂਬਲੀ 2ਸੀਨਸ ਲੀਕ