FacebookTwitterg+Mail

ਆਪਣਾ ਰੇਪ ਕਰਵਾਉਣ ਲਈ ਤਿਆਰ ਸੀ ਇਹ ਅਭਿਨੇਤਰੀ, ਪੜ੍ਹੋ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਸ਼ਰਲਿਨ ਦੇ ਖੁਲਾਸੇ

    2/18
11 February, 2017 10:25:47 PM
ਮੁੰਬਈ— ਬਾਲੀਵੁੱਡ ਇੰਡਸਟਰੀ 'ਚ ਜੇਕਰ ਬੋਲਡ ਅਭਿਨੇਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਸ਼ਰਲਿਨ ਚੋਪੜਾ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਸ਼ਰਲਿਨ ਚੋਪੜਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸ਼ਰਲਿਨ ਨੇ ਫਿਲਮ 'ਦਿਲ ਬੋਲੇ ਹੜਿੱਪਾ' ਰਾਹੀਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਉਹ ਮਾਡਲਿੰਗ ਕਰਦੀ ਸੀ ਪਰ ਸ਼ਰਲਿਨ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਵਿਵਾਦਾਂ ਦੀ ਵਜ੍ਹਾ ਕਾਰਨ ਚਰਚਾ 'ਚ ਰਹੀ। ਆਓ ਜਾਣਦੇ ਹਾਂ ਸ਼ਰਲਿਨ ਦੇ ਕੁਝ ਅਜਿਹੇ ਵਿਵਾਦ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ—
1. ਸ਼ਰਲਿਨ ਸਭ ਤੋਂ ਪਹਿਲਾਂ ਉਸ ਸਮੇਂ ਚਰਚਾ 'ਚ ਆਈ ਸੀ, ਜਦੋਂ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਸ਼ਰਲਿਨ ਪਹਿਲੀ ਭਾਰਤੀ ਮਹਿਲਾ ਸੀ, ਜਿਸ ਨੇ ਪਲੇਅਬੁਆਏ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ।
2. ਇਸ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਆਪਣੀ ਸੈਕਸ ਲਾਈਫ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਸ਼ਰਲਿਨ ਨੇ ਦੱਸਿਆ ਸੀ ਕਿ ਮਾਡਲਿੰਗ ਦੌਰਾਨ ਉਹ ਪੈਸੇ ਲੈ ਕੇ ਕਈ ਲੋਕਾਂ ਨਾਲ ਸੈਕਸ ਕਰ ਚੁੱਕੀ ਹੈ। ਸ਼ਰਲਿਨ ਨੇ ਟਵੀਟ ਕੀਤਾ ਸੀ, 'ਪਹਿਲਾਂ ਕਈ ਵਾਰ ਮੈਂ ਪੈਸੇ ਲੈ ਕੇ ਸੈਕਸ ਕੀਤਾ।'
3. ਖਬਰ ਇਹ ਵੀ ਸੀ ਕਿ ਸ਼ਰਲਿਨ ਨੇ ਪਲੇਅਬੁਆਏ ਮੈਗਜ਼ੀਨ 'ਚ ਜਗ੍ਹਾ ਹਾਸਲ ਕਰਨ ਲਈ 86 ਸਾਲ ਦੇ ਹੂਜ ਹੇਫਨਰ ਨਾਲ ਸਮਝੌਤਾ ਕੀਤਾ ਸੀ ਪਰ ਸ਼ਰਲਿਨ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।
4. ਕੁਝ ਸਮਾਂ ਪਹਿਲਾਂ ਸ਼ਰਲਿਨ ਨੇ ਆਪਣੇ ਲਈ ਦੇਸ਼ ਦੇ ਸਰਵਉੱਚ ਸਨਮਾਨ ਭਾਰਤ ਰਤਨ ਦੀ ਮੰਗ ਕੀਤੀ ਸੀ। ਉਸ ਨੇ ਟਵੀਟ ਕੀਤਾ ਸੀ, 'ਮੈਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਭਾਰਤ ਦਾ ਸਭ ਤੋਂ ਵੱਡਾ ਸਨਮਾਨ ਸਭ ਤੋਂ ਵੱਡੀ ਸੇਵਾ ਲਈ ਮੈਨੂੰ ਮਿਲਣਾ ਚਾਹੀਦਾ ਹੈ।'
5. ਇੰਨਾ ਹੀ ਨਹੀਂ, ਸ਼ਰਲਿਨ ਨੇ ਖੁਦ ਦੇ ਮਹਿਲਾਵਾਂ ਪ੍ਰਤੀ ਆਕਰਸ਼ਿਤ ਹੋਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਸੀ। ਉਸ ਨੇ ਕਿਹਾ ਸੀ, 'ਮੈਂ ਵਿਦਿਆ ਬਾਲਨ ਨਾਲ ਬੋਲਡ ਦ੍ਰਿਸ਼ ਕਰਨਾ ਚਾਹੁੰਦੀ ਹਾਂ। ਮੈਂ ਉਸ ਦੀ ਦੀਵਾਨੀ ਹਾਂ। ਜੇਕਰ ਉਹ ਸੁਣ ਰਹੀ ਹੈ ਤਾਂ ਮੈਂ ਉਸ ਨੂੰ ਕਹਿਣਾ ਚਾਹੁੰਦੀ ਹਾਂ ਕਿ ਵਿਦਿਆ, ਮੈਂ ਸਿਧਾਰਥ ਤੋਂ ਬਿਹਤਰ ਤੁਹਾਡੀ ਕਦਰ ਕਰ ਸਕਦੀ ਹਾਂ।'
6. ਸ਼ਰਲਿਨ ਨੇ ਦਿੱਲੀ ਗੈਂਗਰੇਪ ਪੀੜਤਾ ਦੀ ਮੌਤ 'ਤੇ ਦੁਖੀ ਹੋ ਕੇ ਟਵੀਟ ਕੀਤਾ ਸੀ ਕਿ ਜੇਕਰ ਉਸ ਦੇ ਰੇਪ ਤੋਂ ਬਾਅਦ ਦੇਸ਼ 'ਚ ਸਾਰੀਆਂ ਲੜਕੀਆਂ ਦੀ ਸੁਰੱਖਿਆ ਦੀ ਗਾਰੰਟੀ ਮਿਲੇ ਤਾਂ ਉਹ ਆਪਣਾ ਰੇਪ ਕਰਵਾਉਣ ਲਈ ਤਿਆਰ ਹੈ।
7. ਸ਼ਰਲਿਨ 'ਕਾਮਾਸੂਤਰ 3 ਡੀ' ਫਿਲਮ ਕਰਨ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਸੀ ਪਰ ਬਾਅਦ 'ਚ ਫਿਲਮ ਦੇ ਡਾਇਰੈਕਟਰ ਨਾਲ ਉਸ ਦਾ ਵਿਵਾਦ ਹੋ ਗਿਆ। ਸ਼ਰਲਿਨ ਨੇ ਪੌਲ 'ਤੇ ਆਰਥਿਕ ਧੋਖਾਧੜੀ ਕਰਨ ਦਾ ਦੋਸ਼ ਲਗਾ ਕੇ ਐੱਫ. ਆਈ. ਆਰ. ਦਰਜ ਕਰਵਾਈ ਸੀ।
8. ਸ਼ਰਲਿਨ ਚੋਪੜਾ ਪਲਾਸਟਿਕ ਸਰਜਰੀ ਕਰਵਾਉਣ ਨੂੰ ਲੈ ਕੇ ਵੀ ਫਸ ਗਈ ਸੀ। ਉਸ ਦੀਆਂ ਪਹਿਲਾਂ ਤੇ ਹੁਣ ਦੀਆਂ ਤਸਵੀਰਾਂ 'ਚ ਸਾਫ ਫਰਕ ਦੇਖਿਆ ਜਾ ਸਕਦਾ ਹੈ ਪਰ ਸ਼ਰਲਿਨ ਨੇ ਸਰਜਰੀ ਦੀਆਂ ਗੱਲਾਂ ਤੋਂ ਸਾਫ ਇਨਕਾਰ ਕੀਤਾ ਸੀ।
9. ਦੱਸਣਯੋਗ ਹੈ ਕਿ ਸ਼ਰਲਿਨ ਮਿਸ ਆਂਧਰ ਪ੍ਰਦੇਸ਼ ਵੀ ਰਹਿ ਚੁੱਕੀ ਹੈ। ਨਾਲ ਹੀ ਐੱਮ ਟੀ. ਵੀ. ਦੇ ਸ਼ੋਅ 'ਸਪਲਿਟਸਵਿਲਾ' ਨੂੰ ਵੀ ਹੋਸਟ ਕਰ ਚੁੱਕੀ ਹੈ। ਹੁਣ ਇਸ ਸ਼ੋਅ ਨੂੰ ਸੰਨੀ ਲਿਓਨੀ ਹੋਸਟ ਕਰ ਰਹੀ ਹੈ। ਸਾਲ 2013 'ਚ 'ਬੈਡ ਗਰਲ' ਨਾਂ ਨਾਲ ਸ਼ਰਲਿਨ ਦੀ ਇਕ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋਈ ਸੀ।

Tags: Sherlyn Chopra Birthday Shocking Facts ਸ਼ਰਲਿਨ ਚੋਪੜਾ ਜਨਮਦਿਨ