FacebookTwitterg+Mail

B'day Spcl: ਬੀ-ਟਾਊਨ ਲਈ ਪੜਾਈ ਛੱਡਣ ਵਾਲੀ ਸ਼ਰਧਾ ਨੂੰ ਕਦੇ ਸੰਜੇ ਲੀਲਾ ਭੰਸਾਲੀ ਨੇ ਕੱਢਿਆ ਸੀ ਫਿਲਮ 'ਚੋਂ ਬਾਹਰ

    1/19
03 March, 2017 02:05:57 PM
ਮੁੰਬਈ— ਬਾਲੀਵੁੱਡ ਦੀ ਕਿਊਟ ਸ਼ਰਧਾ ਕਪੂਰ 30 ਸਾਲਾਂ ਦੀ ਹੋ ਚੁੱਕੀ ਹੈ। ਸ਼ਰਧਾ ਕਪੂਰ ਦਾ ਜਨਮ 3 ਮਾਰਚ 1987 ਨੂੰ ਮੁੰਬਈ 'ਚ ਹੋਇਆ। ਉਸ ਦੇ ਪਿਤਾ ਮਸ਼ਹੂਰ ਅਭਿਨੇਤਾ ਸ਼ਕਤੀ ਕਪੂਰ ਅਤੇ ਮਾਤਾ ਗਾਇਕਾ ਤੇ ਅਭਿਨੇਤਰੀ ਸ਼ਿਵਾਂਗੀ ਕਪੂਰ ਹੈ। ਸ਼ਰਧਾ ਦੇ ਵੱਡੇ ਭਰਾ ਦਾ ਨਾਂ ਸਿਧਾਂਤ ਕਪੂਰ। ਉਸ ਨੇ ਮੁੰਬਈ ਦੇ ਹੀ 'ਜਮਨਾਬਾਈ ਨਰਸਰੀ ਸਕੂਲ' ਅਤੇ 'ਅਮਰੀਕਨ ਸਕੂਲ ਆਫ ਬੰਬੇ' ਤੋਂ ਪੜਾਈ ਤੋਂ ਬਾਅਦ ਵਿਦੇਸ਼ ਬੋਸਟਨ ਯੂਨੀਵਰਸਿਟੀ 'ਚ ਦਾਖਿਲਾ ਲਿਆ ਸੀ। ਉਸ ਦਾ ਪਾਲਣ ਪੋਸ਼ਣ ਪੰਜਾਬੀ ਅਤੇ ਮਰਾਠੀ ਸੰਸਕਾਰਾਂ ਨਾਲ ਹੋਇਆ ਹੈ ਕਿਉਂਕਿ ਉਸ ਦੇ ਪਿਤਾ ਸ਼ਕਤੀ ਕਪੂਰ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਮਾਂ ਮਰਾਠੀ ਪਰਿਵਾਰ ਨਾਲ। ਬਚਪਨ 'ਚ ਸ਼ਰਧਾ ਨੂੰ ਫੁੱਟਬਾਲ ਤੇ ਵਾਲੀਬਾਲ ਵਰਗੀਆਂ ਖੇਡਾਂ ਦਾ ਬਹੁਤ ਸ਼ੌਕ ਸੀ। ਸਟਾਰ ਕਿਡ ਹੋਣ ਦੇ ਬਾਵਜੂਦ ਵੀ ਸ਼ਰਧਾ ਕਪੂਰ ਅੱਜ ਜੇਕਰ ਬਾਲੀਵੁੱਡ 'ਚ ਕਈ ਵੱਡੀ ਫਿਲਮਾਂ ਦਾ ਹਿੱਸਾ ਹੈ ਤਾਂ ਉਹ ਆਪਣੇ ਦਮ 'ਤੇ ਹੀ ਹੈ। ਸ਼ਰਧਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 21 ਸਾਲ ਦੀ ਉਮਰ 'ਚ ਫਿਲਮ 'ਤੀਨ ਪੱਤੀ' ਨਾਲ ਕੀਤੀ ਸੀ ਪਰ ਇਸ ਫਿਲਮ ਨਾਲ ਉਸ ਨੂੰ ਖਾਸ ਸਫਲਤਾ ਨਹੀਂ ਮਿਲੀ। ਉਸ ਨੂੰ ਸਹੀਂ ਪਛਾਣ ਮੋਹਿਤ ਸੂਰੀ ਦੀ ਫਿਲਮ 'ਆਸ਼ਿਕੀ 2' ਤੋਂ ਮਿਲੀ ਸੀ। ਇਸ ਤੋਂ ਬਾਅਦ ਸ਼ਰਧਾ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਬਹੁਤ ਘੱਟ ਲੋਕ ਜਾਣਦੇ ਹਨ ਕਿ, ਉਸ ਨੂੰ ਕਦੇ ਫਿਲਮਮੇਕਰ ਸੰਜੇ ਲੀਲਾ ਭੰਸਾਲੀ ਨੇ ਆਪਣੀ ਫਿਲਮ ਤੋਂ ਕੱਢ ਦਿੱਤਾ ਸੀ। ਅਸਲ 'ਚ ਸੰਜੇ ਲੀਲਾ ਭੰਸਾਲੀ ਨੇ ਸ਼ਰਧਾ ਕਪੂਰ ਨੂੰ ਆਪਣੀ ਫਿਲਮ 'ਮਾਈ ਫ੍ਰੈਂਡ ਪਿੰਟੋ' ਤੋਂ ਕੱਢ ਦਿੱਤਾ ਸੀ ਅਤੇ ਫਿਲਮ 'ਚ ਉਸ ਦੀ ਜਗ੍ਹਾ ਕਲਿਕ ਨੂੰ ਸਾਈਨ ਕਰ ਲਿਆ ਸੀ। ਸ਼ਰਧਾ ਨੂੰ ਇਸ ਦਾ ਕਾਫੀ ਗੁੱਸਾ ਲੱਗਾ ਸੀ।
ਫਿਲਮ ਦੇ ਅੱਧ 'ਚ ਛੱਡ ਦਿੱਤੀ ਸੀ ਪੜਾਈ...
ਸੂਤਰਾਂ ਮੁਤਾਬਕ, ਸ਼ਰਧਾ ਸ਼ੁਰੂਆਤ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ। ਗ੍ਰੈਜੂਏਸ਼ਨ ਲਈ ਬੋਸਟਨ ਯੂਨੀਵਰਸਿਟੀ 'ਚ ਦਾਖਲਾ ਲਿਆ ਸੀ ਪਰ ਇਸ 'ਚ ਪ੍ਰੋੱਡਊਸਰ ਅੰਬਿਕਾ ਹਿੰਦੂਜਾ ਦੁਆਰਾ ਉਸ ਨੂੰ ਫਿਲਮ 'ਤੀਨ ਪਤੀ' 'ਚ ਸਾਈਨ ਕਰ ਲਿਆ ਸੀ ਅਤੇ ਸ਼ਰਧਾ ਨੂੰ ਆਪਣੀ ਪੜਾਈ ਅੱਧ 'ਚ ਹੀ ਛੱਡਣੀ ਪਈ।
'ਆਸ਼ਿਕੀ 2' ਨੇ ਬਣਿਆ ਸਟਾਰ...
ਸ਼ਰਧਾ ਕਪੂਰ ਨੇ 'ਤੀਨ ਪਤੀ' ਤੋਂ ਬਾਅਦ ਨਿਰਦੇਸ਼ਕ ਪੁਨੀਤ ਮਲਹੋਤਰਾ ਦੀ ਫਿਲਮ 'ਲਵ ਕਾ ਦਿ ਐਂਡ' (2011) ਕੀਤੀ ਪਰ ਉਸ ਨੂੰ ਸਹੀਂ ਪਛਾਣ ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਆਸ਼ਿਕੀ 2' ਨਾਲ ਮਿਲੀ।
ਅੱਜਕਲ ਇਹ ਪ੍ਰੋਜੈਕਟਸ 'ਤੇ ਕਰ ਰਹੀ ਕੰਮ...
ਸ਼ਰਧਾ ਇੰਨ੍ਹੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹਸੀਨਾ ਦਿ ਕਵੀਨ' ਅਤੇ 'ਹਾਫ ਗਰਲਪ੍ਰੈਂਡ' 'ਚ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਸ਼ਰਧਾ ਫਿਲਮ 'ਏਕ ਵਿਲੇਨ' ਅਤੇ 'ਹੈਦਰ', 'ਬਾਗੀ', 'ਰਾਕ ਆਨ 2', 'ਓਕੇ ਜਾਨੂ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦੀ ਵਹਾਵਾਹੀ ਲੁੱਟ ਚੁੱਕੀ ਹੈ।

Tags: Shraddha KapoorSanjay Leela BhansaliShakti Kapoorਸ਼ਰਧਾ ਕਪੂਰਸੰਜੇ ਲੀਲਾ ਭੰਸਾਲੀ ਸ਼ਕਤੀ ਕਪੂਰ