FacebookTwitterg+Mail

ਦੋ ਫਿਲਮਾਂ ਦੀ ਸ਼ੂਟਿੰਗ ਇਕੱਠਿਆਂ ਕਰਨਾ ਅਤਿਅੰਤ ਔਖਾ ਕੰਮ : ਸ਼ਰਧਾ

shraddha kapoor
26 March, 2017 10:19:50 AM
ਮੁੰਬਈ— ਬਾਲੀਵੁੱਡ ਦੀ ਅਭਿਨੇਤਰੀ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ, ਇਕੋ ਸਮੇਂ ਦੋ ਫਿਲਮਾਂ ਦੀ ਸ਼ੂਟਿੰਗ ਕਰਨਾ ਅਤਿਅੰਤ ਔਖਾ ਕੰਮ ਹੈ। ਮੇਰੇ ਲਈ ਤਾਂ ਇਹ ਚੁਣੌਤੀ ਭਰਿਆ ਹੈ। ਸ਼ਰਧਾ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਜਿੱਥੇ ਉਹ 'ਹਸੀਨਾ : ਦਿ ਕਵੀਨ ਆਫ ਮੁੰਬਈ' ਦੀ ਸ਼ੂਟਿੰਗ ਕਰ ਰਹੀ ਹੈ, ਉਥੇ ਨਾਲ ਹੀ 'ਹਾਫ ਗਰਲਫ੍ਰੈਂਡ' ਲਈ ਵੀ ਡਬਿੰਗ ਕਰ ਰਹੀ ਹੈ।'' ਇਸ ਤਰ੍ਹਾਂ ਉਸ ਨੂੰ ਦੋ ਵੱਖ-ਵੱਖ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਇਕੋ ਵੇਲੇ ਨਿਭਾਉਣੀਆਂ ਪੈ ਰਹੀਆਂ ਹਨ।
ਆਦਿਤਿਆ ਰਾਏ ਕਪੂਰ ਦੇ ਨਾਲ 'ਆਸ਼ਿਕੀ 2' ਨਾਲ ਪਛਾਣ ਬਣਾਉਣ ਵਾਲੀ ਸ਼ਰਧਾ 'ਏਕ ਵਿਲੇਨ', 'ਹੈਦਰ' ਤੇ 'ਬਾਗੀ' ਜਿਹੀ ਸਫਲ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਪਿਛਲੇ ਸਾਲ ਨਵੰਬਰ 'ਚ ਰਿਲੀਜ਼ ਹੋਈ 'ਰਾਕ ਆਨ 2' ਤੇ ਮੋਦੀ ਸਰਕਾਰ ਦੀ ਨੋਟਬੰਦੀ ਦਾ ਅਸਰ ਖਾਸਾ ਪਿਆ, ਜਿਸ ਕਾਰਨ ਫਿਲਮ ਜ਼ਿਆਦਾ ਕਾਰੋਬਾਰ ਨਹੀਂ ਕਰ ਸਕੀ। ਇਸ ਸਾਲ ਰਿਲੀਜ਼ ਹੋਈ 'ਓਕੇ ਜਾਨੂੰ' ਵੀ ਕੁਝ ਬਹੁਤੀ ਸਫਲਤਾ ਹਾਸਲ ਨਹੀਂ ਕਰ ਸਕੀ। ਸੋਸ਼ਲ ਮੀਡੀਆ 'ਤੇ ਸ਼ਰਧਾ ਕਪੂਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੇਸਬੁੱਕ 'ਤੇ ਸ਼ਰਧਾ ਦੇ ਪ੍ਰਸ਼ੰਸਕਾਂ ਦੀ ਗਿਣਤੀ 1.5 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਸ਼ਰਧਾ ਚੇਤਨ ਭਗਤ ਦੀ ਨਾਵਲ 'ਹਾਫ ਗਰਲਫ੍ਰੈਂਡ' 'ਤੇ ਆਧਾਰਿਤ ਨਾਂ ਦੀ ਫਿਲਮ 'ਚ ਕੰਮ ਕਰ ਰਹੀ ਹੈ। ਇਸ ਫਿਲਮ 'ਚ ਅਰਜੁਨ ਕਪੂਰ ਉਸ ਦੇ ਓਪੋਜਿਟ ਹੈ।

Tags: Shraddha KapoorHaseena The Queen of MumbaiHalf Girlfriendਸ਼ਰਧਾ ਕਪੂਰਹਾਫ ਗਰਲਫ੍ਰੈਂਡ