FacebookTwitterg+Mail

ਸ਼ਰਧਾ ਨੇ ਨਾਨੇ ਦੇ ਨਾਂ 'ਤੇ ਬਣੇ 'ਪੰਡਿਤ ਪੰਡਾਰੀਨਾਥ ਕੋਲਹਾਪੁਰੀ ਮਾਰਗ' ਦਾ ਕੀਤਾ ਉਦਘਾਟਨ, ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ (ਦੇਖੋ ਤਸਵੀਰਾਂ)

    1/14
29 March, 2017 11:11:10 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸ਼ਰਧਾ ਕਪੂਰ ਆਪਣੇ ਪਰਿਵਾਰ ਦੇ ਨਾਲ ਨਜ਼ਰ ਆਈ। ਗੁੱਡੀ ਪਾਵਾ ਜੇ ਦਿਨ ਸ਼ਰਧਾ ਆਪਣੇ ਪਿਤਾ ਅਤੇ ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਮਾਂ ਸ਼ਿਵਾਂਗੀ ਕਪੂਰ, ਗਾਇਕਾ ਆਸ਼ਾ ਭੋਸਲੇ, ਪਦਮਿਨੀ ਕੋਲਹਾਪੁਰੀ, ਜੈਕੀ ਸ਼ਰਾਫ ਅਤੇ ਜਤਿੰਦਰ ਨਾਲ ਤਿਉਹਾਰ ਮਨਾਉਂਦੀ ਨਜ਼ਰ ਆਈ। ਇਸ ਮੌਕੇ 'ਤੇ ਸ਼ਰਧਾ ਨੇ ਨਾਨਾ ਦੇ ਨਾਂ 'ਤੇ ਬਣੇ ਮਾਰਗ ਪੰਡਿਤ ਪੰਡਾਰੀਨਾਥ ਕੋਹਲਾਪੁਰੀ' ਦੇ ਉਦਘਾਟਨ ਦੌਰਾਨ ਵੀ ਨਜ਼ਰ ਆਈ। ਇਸ ਮੌਕੇ ਸ਼ਰਧਾ ਭਾਰਤੀ ਲੁੱਕ 'ਚ ਨਜ਼ਰ ਆਈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪੰਡਿਤ ਪੰਡਾਰੀਨਾਥ ਕੋਹਲਾਪੁਰੀ, ਅਦਾਕਾਰਾ ਸ਼ਰਧਾ ਕਪੂਰ ਦੇ ਨਾਨਾ ਅਤੇ ਸ਼ਿਵਾਂਗੀ ਕਪੂਰ ਦੇ ਪਿਤਾ ਹਨ। ਕੁਝ ਸਾਲ ਪਹਿਲਾਂ ਉਹਨਾਂ ਦੇ ਨਾਨਾ ਦਾ ਦੇਹਾਂਤ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਯਾਦ 'ਚ ਅਦਾਕਾਰਾ ਨੇ ਉਨ੍ਹਾਂ ਦੇ ਨਾਂ 'ਤੇ ਮਾਰਗ ਦਾ ਨਾਂ ਰੱਖਿਆ, ਜੋ ਕਿ ਬਹੁਤ ਪਿਆਰਾ ਹੈ। ਗੁੜੀ ਪਾੜਵਾ ਦੇ ਦਿਨ ਸ਼ਰਧਾ ਆਪਣੇ ਪਿਤਾ ਤੇ ਬਾਲੀਵੁੱਡ ਐਕਟਰ ਸ਼ਕਤੀ ਕਪੂਰ, ਮਾਂ ਸ਼ਿਵਾਂਗੀ ਕਪੂਰ, ਗਾਇਕਾ ਆਸ਼ਾ ਭੌਂਸਲੇ, ਅਦਾਕਾਰਾ ਪਦਮਿਨੀ ਕੋਹਲਾਪੁਰੀ, ਐਕਟਰ ਜੈਕੀ ਸ਼ਰਾਫ ਦੇ ਨਾਲ ਤਿਓਹਾਰ ਮਨਾਉਂਦੇ ਨਜ਼ਰ ਆਏ।ਇਸ ਮੌਕੇ ਅਦਾਕਾਰ ਜਤਿੰਦਰ ਵੀ ਨਜ਼ਰ ਆਏ।ਇਸ ਮੌਕੇ ਅਦਾਕਾਰਾ ਸ਼ਰਧਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆ ਤੇ ਗੁੜੀ ਪੜਵਾ ਦੀ ਵਧਾਈ ਦਿੱਤੀ।

Tags: Shraddha KapoorPandit pandharinath kolhapure margShivangi KolhapureAsha Bhosleਸ਼ਰਧਾ ਕਪੂਰਪੰਡਿਤ ਪੰਡਾਰੀਨਾਥ ਕੋਲਹਾਪੁਰੀ ਮਾਰਗ