FacebookTwitterg+Mail

'ਹਸੀਨਾ ਪਾਰਕਰ' ਦਾ ਟਰੇਲਰ ਰਿਲੀਜ਼, ਸ਼ਰਧਾ ਕਪੂਰ ਦਾ ਪਹਿਲੀ ਵਾਰ ਨਜ਼ਰ ਆਇਆ ਨਕਾਰਾਤਮਕ ਕਿਰਦਾਰ

shraddha kapoor
18 July, 2017 04:42:01 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ 'ਹਸੀਨਾ ਪਾਰਕਰ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਫਿਲਮ 'ਚ ਹਸੀਨ ਪਾਰਕਰ ਦੀ ਜ਼ਿੰਦਗੀ ਦੇ ਕਈ ਪਹਿਲੂ ਦੇਖਣ ਨੂੰ ਮਿਲਣਗੇ। ਟਰੇਲਰ 'ਚ ਹਸੀਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਵੀ ਦਿਖਾਇਆ ਗਿਆ ਹੈ ਜਦੋਂ ਉਨ੍ਹਾਂ ਨੂੰ ਆਪਣੇ ਭਰਾ ਦੇ ਚਲਦੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। 


ਜ਼ਿਰਕਯੋਗ ਹੈ ਕਿ ਫਿਲਮ 'ਚ ਸ਼ਰਧਾ ਦਾਊਦ ਇਬਰਾਹਿਮ ਦੀ ਭੈਣ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸ਼ਰਧਾ ਆਨਸਕ੍ਰੀਨ ਆਪਣੇ ਭਰਾ ਸਿਧਾਰਥ ਕਪੂਰ ਨਾਲ ਕੰਮ ਕਰੇਗੀ। ਅਪੂਰਵਾ ਲਖਿਆ ਦੇ ਨਿਰਦੇਸ਼ਨ 'ਚ ਬਣੀ ਫਿਲਮ ਦਾ ਬੀਤੇ ਦਿਨੀ ਪੋਸਟਰ ਸ਼ੇਅਰ ਕੀਤਾ ਗਿਆ ਸੀ। ਪੋਸਟਰ 'ਚ ਸ਼ਰਧਾ ਕਾਲੇ ਰੰਗ ਦੀ ਮੁਸਲਿਮ ਡਰੈੱਸ ਪਹਿਣੇ ਦਿਖਾਈ ਦੇ ਰਹੀ ਸੀ।


Tags: Shraddha Kapoor bollywood Celebrity Hindi film Haseena Parkar Trailer Siddhanth Kapoor ਸ਼ਰਧਾ ਕਪੂਰ ਹਸੀਨਾ ਪਾਰਕਰ