FacebookTwitterg+Mail

ਪਾਪਾ ਸ਼ਕਤੀ ਕਪੂਰ ਨੂੰ ਡਾਇਰੈਕਟ ਕਰਨਾ ਚਾਹੁੰਦੀ ਹੈ : ਸ਼ਰਧਾ ਕਪੂਰ

shraddha kapoor
21 July, 2017 07:49:45 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਫਿਲਮ ਨਿਰਦੇਸ਼ਨ ਦੇ ਖੇਤਰ 'ਚ ਕਦਮ ਰੱਖੇਗੀ ਤਾਂ ਆਪਣੇ ਪਿਤਾ ਨੂੰ ਨਿਰਦੇਸ਼ਿਤ ਕਰਨਾ ਚਾਹੁੰਦੀ ਹੈ। ਸ਼ਰਧਾ ਨੇ ਵੀਰਵਾਰ ਨੂੰ ਇੰਟਰਵਿਊ ਦੌਰਾਨ ਆਪਣੇ ਪ੍ਰਸ਼ੰਸਕਾਂ ਵੱਲੋਂ ਪੁੱਛੇ ਜਾਣ 'ਤੇ ਕਿਹਾ ਕਿ ਜੇਕਰ ਉਹ ਫਿਲਮ ਦਾ ਨਿਰਦੇਸ਼ਨ ਕਰਦੀ ਹੈ ਤਾਂ ਕਿਹੜੇ ਅਭਿਨੇਤਾ ਨੂੰ ਫਿਲਮ 'ਚ ਲਵੇਗੀ ਤਾਂ ਜਵਾਬ 'ਚ ਸ਼ਰਧਾ ਨੇ ਕਿਹਾ, ''ਜੇਕਰ ਮੈਂ ਕਦੀ ਨਿਰਦੇਸ਼ਨ ਕਰਾਗੀ ਤਾਂ ਆਪਣੇ ਪਿਤਾ ਨੂੰ ਨਿਰਦੇਸ਼ਿਤ ਕਰਨਾ ਚਾਹੁੰਦੀ ਹਾਂ''। ਸ਼ਰਧਾ ਆਪਣੀ ਆਉਣ ਵਾਲੀ ਫਿਲਮ 'ਹਸੀਨਾ ਪਾਰਕਰ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। 
ਫਿਲਮ 'ਚ ਕਿਰਦਾਰ ਦੇ ਪਰਫੈਕਟ ਲੁੱਕ ਬਾਰੇ ਪੁਛਣ 'ਤੇ ਕਿਹਾ, ''ਮੈਂ ਫਿਲਮ ਲਈ 7 ਤੋਂ 8 ਕਿਲੋ ਭਾਰ ਵਧਾਇਆ ਹੈ। ਹੁਣ ਮੈਂ ਇਸਨੂੰ ਘੱਟ ਕਰ ਰਹੀ ਹਾਂ''। ਨਿਰਦੇਸ਼ਕ ਅਪੂਰਵਾ ਲਖਿਆ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ ਦੀ ਕਹਾਣੀ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਸ਼ਰਧਾ ਕਪੂਰ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਨਾਲ ਕੰਮ ਕਰਨ ਦੀ ਇੱਛਾ ਜਾਹਿਰ ਕੀਤੀ ਹੈ।


Tags: Shraddha Kapoor Shakti Kapoor Bollywood celebrity Director Haseena Parkar ਸ਼ਰਧਾ ਕਪੂਰ ਨਿਰਦੇਸ਼ਨ