FacebookTwitterg+Mail

Confirm : 'ਸਾਹੋ' 'ਚ ਪ੍ਰਭਾਸ ਨਾਲ ਨਜ਼ਰ ਆਵੇਗੀ ਸ਼ਰਧਾ ਕਪੂਰ

shraddha kapoor
17 August, 2017 07:59:30 PM

ਮੁੰਬਈ— 'ਬਾਹੂਬਲੀ' ਅਭਿਨੇਤਾ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' 'ਚੋਂ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਦਾ ਪਤਾ ਕੱਟਿਆ ਗਿਆ ਹੈ। ਇਸ ਫਿਲਮ 'ਚ ਹੁਣ ਪ੍ਰਭਾਸ ਦੇ ਅੋਪੋਜਿੱਟ ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਫਿਲਮ 'ਚ ਪ੍ਰਭਾਸ ਦੇ ਅੋਪੋਜਿੱਟ ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਨੂੰ ਦਿਖਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਸ਼ਰਧਾ ਕਪੂਰ ਨੇ ਇਸ ਫਿਲਮ ਨੂੰ ਆਪਣੇ ਨਾਂ ਕਰ ਲਿਆ ਹੈ।


ਸ਼ਰਧਾ ਕਪੂਰ ਨੇ ਸੋਸ਼ਲ ਮੀਡੀਆ ਰਾਹੀ ਇਸ ਖਬਰ ਨੂੰ ਕੰਨਫਰਮ ਕਰ ਕੀਤਾ ਹੈ ਅਤੇ ਕਿਹਾ ਕਿ ਉਹ ਪ੍ਰਭਾਸ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਬੀਤੇ ਕੁਝ ਦਿਨ ਪਹਿਲਾਂ 'ਸਾਹੋ' ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। 'ਸਾਹੋ' ਦਾ ਬਜਟ 150 ਕਰੋੜ ਦਾ ਹੈ ਜੋ ਕਿ ਤੇਲੁਗੂ , ਹਿੰਦੀ, ਮਲਾਯਮ ਅਤੇ ਤਾਮਿਲ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਹਿੰਦੀ ਟੀਜ਼ਰ ਵੀ ਖੂਬ ਦੇਖਿਆ ਜਾ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸੁਜੀਤ ਕਰ ਰਹੇ ਹਨ ਜਦਕਿ ਫਿਲਮ ਦਾ ਨਿਰਮਾਣ ਯੁਵੀ ਕ੍ਰਿਏਸ਼ਨ ਵਲੋਂ ਕੀਤਾ ਜਾ ਰਿਹਾ ਹੈ।


Tags: Bollywood actress Prabhas Shraddha Kapoor Saaho excited ਪ੍ਰਭਾਸ ਸ਼ਰਧਾ ਕਪੂਰ