FacebookTwitterg+Mail

ਅਫੇਅਰ ਤੋਂ ਪਰੇਸ਼ਾਨ ਪਿਤਾ ਨੇ ਜਦੋਂ ਸ਼ਰਧਾ ਕਪੂਰ ਨੂੰ ਕੱਢਿਆ ਸੀ ਘਰੋਂ ਬਾਹਰ

shraddha kapoor
03 March, 2018 02:22:29 PM

ਮੁੰਬਈ(ਬਿਊਰੋ)— 3 ਮਾਰਚ 1987 ਨੂੰ ਜਨਮੀ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅੱਜ 31 ਸਾਲ ਦੀ ਹੋ ਗਈ ਹੈ। ਸ਼ਰਧਾ ਕੂਪਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਤੀਨ ਪੱਤੀ’ ਨਾਲ ਕੀਤੀ ਸੀ। ਇਸ ਫਿਲਮ ’ਚ ਉਨ੍ਹਾਂ ਨੇ ਅਮਿਤਾਭ ਬੱਚਨ ਨਾਲ ਕੰਮ ਕੀਤਾ ਸੀ। ਫਿਲਮ ‘ਲਵ ਕਾ ਦਿ ਐਂਡ’ ’ਚ ਸ਼ਰਧਾ ਪਹਿਲੀ ਵਾਰ ਲੀਡ ਅਦਾਕਾਰਾ ਦੇ ਤੌਰ ’ਤੇ ਨਜ਼ਰ ਆਈ ਹਾਲਾਂਕਿ ਇਹ ਫਿਲਮ ਵੀ ਬਾਕਸ ਆਫਿਸ ’ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ।Punjabi Bollywood Tadka

ਫਿਲਮ ‘ਆਸ਼ਿਕੀ 2’ ਨਾਲ ਸ਼ਰਧਾ ਨੂੰ ਪਛਾਣ ਮਿਲੀ ਤੇ ਉਹ ਰਾਤੋਂ-ਰਾਤ ਮਸ਼ਹੂਰ ਹੋ ਗਈ। ਪਿਛਲੇ ਸਾਲ ਸ਼ਰਧਾ ਕਪੂਰ ਐਕਟਰ ਫਰਹਾਨ ਅਖਤਰ ਨਾਲ ਰਿਲੇਸ਼ਨਸ਼ਿੱਪ ਨੂੰ ਲੈ ਕੇ ਕਾਫੀ ਚਰਚਾ ’ਚ ਰਹੀ। ਖਬਰਾਂ ਤਾਂ ਇੱਥੋਂ ਤੱਕ ਸਨ ਕਿ ਸ਼ਰਧਾ ਨਾਲ ਨੇੜਤਾਂ ਕਾਰਨ ਫਰਹਾਨ ਤੇ ਉਨ੍ਹਾਂ ਦੀ ਪਤਨੀ ਅਧੂਨਾ ਦੇ 16 ਸਾਲ ਦੀ ਵਿਆਹੁਤਾ ਜ਼ਿੰਦਗੀ ’ਚ ਦਰਾੜ ਆਈ। ਫਰਹਾਨ ਅਖਤਰ ਤੇ ਅਧੂਨਾ ਨੇ ਅਪ੍ਰੈਲ 2017 ’ਚ ਅਧਿਕਾਰਤ ਤੌਰ ’ਤੇ ਤਲਾਕ ਲਿਆ ਹੈ।

Punjabi Bollywood Tadka

ਸ਼ਰਧਾ ਕਪੂਰ ਤੇ ਫਰਹਾਨ ਅਖਤਰ ਵਿਚਕਾਰ ਵੱਧਦੀ ਨੇੜਤਾ ਕਾਰਨ ਉਨ੍ਹਾਂ ਦੇ ਘਰਵਾਲੇ ਖੁਸ਼ ਨਹੀਂ ਸਨ। ਕਿਹਾ ਤਾਂ ਇੱਥੋਂ ਤੱਕ ਜਾਂਦਾ ਹੈ ਕਿ ਸ਼ਕਤੀ ਕਪੂਰ ਨੇ ਜ਼ਬਰਦਸਤੀ ਸ਼ਰਧਾ ਕਪੂਰ ਨੂੰ ਉਨ੍ਹਾਂ ਦੇ ਕਥਿਤ ਬੁਆਏਫ੍ਰੈਂਡ ਫਰਹਾਨ ਅਖਤਰ ਦੇ ਘਰੋਂ ਖਿੱਚ ਕੇ ਬਾਹਰ ਕੱਢਿਆ ਸੀ। ਫਰਹਾਨ ਦੇ ਗੁਆਂਢੀ ਇਸ ਘਟਨਾ ਦੇ ਸਾਕਸ਼ੀ ਬਣੇ ਸਨ। ਸ਼ਰਧਾ ਕਪੂਰ ਦੇ ਪਿਤਾ ਤੇ ਮਾਸੀ ਪਦਮਿਨੀ ਕੋਲ੍ਹਾਪੁਰੀ ਅਚਾਨਕ ਫਰਹਾਨ ਦੇ ਘਰ ਪਹੁੰਚੇ ਤੇ ਉਨ੍ਹਾਂ ਦੇ ਘਰ ਕਾਫੀ ਲੜ੍ਹਾਈ ਵੀ ਹੋਈ।

Punjabi Bollywood Tadka

ਹਾਲਾਂਕਿ ਮੀਡੀਆ ’ਚ ਖਬਰਾਂ ਆਉਣ ਤੋਂ ਬਾਅਦ ਸ਼ਕਤੀ ਕਪੂਰ ਨੇ ਆਪਣਾ ਪੱਖ ਰੱਖਿਆ। ਸ਼ਕਤੀ ਕਪੂਰ ਨੇ ਕਿਹਾ- ‘ਜੋ ਵੀ ਗੱਲਾਂ ਰਹੀਆਂ ਹਨ ਉਹ ਝੂਠੀਆਂ ਹਨ। ਸਭ ਬਕਵਾਸ ਹੈ। ਕਿਸੇ ਹੋਰ ਨੇ ਵੀ ਮੈਨੂੰ ਇਸ ਦੇ ਬਾਰੇ ’ਚ ਦੱਸਿਆ ਸੀ ਪਰ ਇਸ ’ਤੇ ਵਿਸ਼ਵਾਸ ਨਾ ਕਰੋ। ਇਹ ਪੂਰੀ ਤਰ੍ਹਾਂ ਝੂਠ ਹੈ।’’ ਸ਼ਕਤੀ ਕਪੂਰ ਨੇ ਸ਼ਰਧਾ ਕਪੂਰ ਤੇ ਫਰਹਾਨ ਅਖਤਰ ਦੇ ਲਿੰਕਅੱਪ ਦੇ ਬਾਰੇ ’ਚ ਕੁਝ ਨਹੀਂ ਕਿਹਾ ਪਰ ਬਾਕੀ ਸਭ ’ਤੇ ਆਪਣਾ ਰਿਐਕਸ਼ਨ ਦੇ ਦਿੱਤਾ।

Punjabi Bollywood Tadka

ਅਜਿਹਾ ਲੱਗਦਾ ਹੈ ਕਿ ਉਹ ਆਪਣੀ ਬੇਟੀ ਦੀ ਪਸੰਦ ਤੋਂ ਖੁਸ਼ ਨਹੀਂ ਹੈ। ਅਜਿਹੀਆਂ ਰਿਪੋਰਟਸ ਹਨ ਕਿ ਸ਼ਰਧਾ ਦੇ ਮਾਤਾ-ਪਿਤਾ ਨੂੰ ਫਰਹਾਨ ਪਸੰਦ ਨਹੀਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਰਧਾ ਤੇ ਫਰਹਾਨ ਅਖਤਰ ਫਿਲਮ ‘ਰਾਕ ਆਨ 2’ ਦੇ ਸੈ¤ਟ ’ਤੇ ਇਕ-ਦੂਜੇ ਦੇ ਕਾਫੀ ਕਰੀਬ ਆ ਗਏ ਸਨ।

Punjabi Bollywood Tadka


Tags: Shraddha KapoorBirthdayFarhan AkhtarShakti KapoorRock On 2ਸ਼ਰਧਾ ਕਪੂਰ ਸ਼ਕਤੀ ਕਪੂਰ

Edited By

Chanda Verma

Chanda Verma is News Editor at Jagbani.