ਮੁੰਬਈ— ਧਰਮ ਪ੍ਰੋਡਕਸ਼ਨ ਦੀ ਨਵੀਂ ਫਿਲਮ 'ਓਕੇ ਜਾਨੂ' ਦਾ ਟ੍ਰੇਲਰ ਹਾਲੀਆ 'ਚ ਰਿਲੀਜ਼ ਹੋਇਆ ਹੈ। ਫਿਲਮ 'ਚ ਸ਼ਰਧਾ ਕਪੂਰ ਅਤੇ ਆਦਿਤਿਆ ਰਾਏ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਦੋਸਤ ਆਦਿਤਿਆ ਚੋਪੜਾ ਦੀ ਫਿਲਮ 'ਬੇਫਿਕਰੇ' ਤੋਂ ਪ੍ਰਭਾਵਿਤ ਹੋ ਕੇ ਫਿਲਮ ਦੇ ਨਿਰਦੇਸ਼ਤ ਸ਼ਾਦ ਅਲੀ ਨੇ ਆਪਣੀ ਇਸ ਨਵੀਂ ਫਿਲਮ 'ਚ ਵੀ ਕਿੱਸ ਦਾ ਸਿਲਸਿਲਾ ਜਾਰੀ ਰੱਖਿਆ ਹੈ। ਸੂਤਰਾਂ ਮੁਤਾਬਕ ਇਸ ਫਿਲਮ 'ਚ ਕੁਲ 30 ਕਿੱਸ ਸੀਨ ਹੈ। ਕਰਨ ਜੌਹਰ 'ਏ ਦਿਲ ਹੈ ਮੁਸ਼ਕਿਲ' 'ਚ ਕਿੱਸ ਨੂੰ ਮਿਸ ਕਰ ਚੁੱਕਾ ਹੈ। ਫਿਲਮ 'ਓਕੇ ਜਾਨੂ' 'ਤੇ ਸੇਂਸਰ ਬੋਰਡ ਵਾਲਿਆਂ ਦੀ ਕੈਂਚੀ ਚੱਲ ਚੁੱਕੀ ਹੈ। ਹੁਣ ਦੇਖਣਾ ਇਹ ਹੈ ਕਿ ਸੇਂਸਰ ਬੋਰਡ ਤੋਂ ਉਨ੍ਹਾਂ ਨੂੰ ਕਿੱਸ ਦੇ ਕਿੰਨੇ ਸੀਨ ਰੱਖਣ ਦੀ ਅਗਿਆ ਮਿਲਦੀ ਹੈ। ਇਹੀ ਨਹੀਂ ਇਸ ਫਿਲਮ 'ਚ ਸ਼ਰਧਾ ਅਤੇ ਆਦਿਤਿਆ 'ਚ ਕੁਝ ਖਾਸ ਇੰਟੀਮੇਟ ਸੀਨ ਵੀ ਫਿਲਮਾਏ ਗਏ ਹਨ ਪਰ ਫਿਲਮ ਫਾਈਨਿਲੀ ਥਿਏਟਰ 'ਚ ਕਿਸ ਰੂਪ 'ਚ ਪਹੁੰਚਦੀ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
ਜ਼ਿਕਰਯੋਗ ਹੈ ਕਿ ਹਾਲੀਆ 'ਚ ਰਿਲੀਜ਼ ਹੋਈ ਆਦਿਤਿਆ ਦੀ ਫਿਲਮ 'ਬੇਫਿਕਰੇ' 'ਚ ਸੇਂਸਰ ਬੋਰਡ ਜ਼ਿਆਦਾ ਕੈਂਚੀ ਨਹੀਂ ਚਲਾ ਸਕੀ। ਉਸ ਦਾ ਤਰਕ ਸੀ ਕਿ ਫਿਲਮ ਦੀ ਕਹਾਣੀ ਦੇ ਪਿਛੋਕੜ ਮੇਜ਼ਬਾਨ ਸੀਨਸ ਸਹੀਂ ਸਾਬਿਤ ਹੋ ਰਹੇ ਹਨ। ਹੁਣ ਦੇਖਦੇ ਹਾਂ ਕਿ 'ਓਕੇ ਜਾਨੂ' ਦੇ ਇੰਟੀਮੇਟ ਸੀਨਸ ਨੂੰ ਸੇਂਸਰ ਬੋਰਡ ਓਕੇ ਕਰਦਾ ਹੈ ਜਾਂ ਨਹੀਂ।