FacebookTwitterg+Mail

B'day Spcl: 'ਆਸ਼ਿਕੀ 2' ਨਾਲ ਸ਼ਰਧਾ ਕਪੂਰ ਨੇ ਬੀ-ਟਾਊਨ 'ਚ ਬਣਾਈ ਸੀ ਖਾਸ ਪਛਾਣ (ਦੇਖੋ ਤਸਵੀਰਾਂ)

    1/14
03 March, 2017 01:11:13 PM
ਮੁੰਬਈ— ਬਾਲੀਵੁੱਡ ਦੀ ਕਿਊਟ ਸ਼ਰਧਾ ਕਪੂਰ 30 ਸਾਲਾਂ ਦੀ ਹੋ ਚੁੱਕੀ ਹੈ। ਸ਼ਰਧਾ ਕਪੂਰ ਦਾ ਜਨਮ 3 ਮਾਰਚ 1987 ਨੂੰ ਮੁੰਬਈ 'ਚ ਹੋਇਆ। ਉਸ ਦੇ ਪਿਤਾ ਮਸ਼ਹੂਰ ਅਭਿਨੇਤਾ ਸ਼ਕਤੀ ਕਪੂਰ ਅਤੇ ਮਾਤਾ ਗਾਇਕਾ ਤੇ ਅਭਿਨੇਤਰੀ ਸ਼ਿਵਾਂਗੀ ਕਪੂਰ ਹੈ। ਸ਼ਰਧਾ ਦੇ ਵੱਡੇ ਭਰਾ ਦਾ ਨਾਂ ਸਿਧਾਂਤ ਕਪੂਰ। ਉਸ ਨੇ ਮੁੰਬਈ ਦੇ ਹੀ 'ਜਮਨਾਬਾਈ ਨਰਸਰੀ ਸਕੂਲ' ਅਤੇ 'ਅਮਰੀਕਨ ਸਕੂਲ ਆਫ ਬੰਬੇ' ਤੋਂ ਪੜਾਈ ਤੋਂ ਬਾਅਦ ਵਿਦੇਸ਼ ਬੋਸਟਨ ਯੂਨੀਵਰਸਿਟੀ 'ਚ ਦਾਖਿਲਾ ਲਿਆ ਸੀ। ਉਸ ਦਾ ਪਾਲਣ ਪੋਸ਼ਣ ਪੰਜਾਬੀ ਅਤੇ ਮਰਾਠੀ ਸੰਸਕਾਰਾਂ ਨਾਲ ਹੋਇਆ ਹੈ ਕਿਉਂਕਿ ਉਸ ਦੇ ਪਿਤਾ ਸ਼ਕਤੀ ਕਪੂਰ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਮਾਂ ਮਰਾਠੀ ਪਰਿਵਾਰ ਨਾਲ। ਬਚਪਨ 'ਚ ਸ਼ਰਧਾ ਨੂੰ ਫੁੱਟਬਾਲ ਤੇ ਵਾਲੀਬਾਲ ਵਰਗੀਆਂ ਖੇਡਾਂ ਦਾ ਬਹੁਤ ਸ਼ੌਕ ਸੀ। ਸਟਾਰ ਕਿਡ ਹੋਣ ਦੇ ਬਾਵਜੂਦ ਵੀ ਸ਼ਰਧਾ ਕਪੂਰ ਅੱਜ ਜੇਕਰ ਬਾਲੀਵੁੱਡ 'ਚ ਕਈ ਵੱਡੀ ਫਿਲਮਾਂ ਦਾ ਹਿੱਸਾ ਹੈ ਤਾਂ ਉਹ ਆਪਣੇ ਦਮ 'ਤੇ ਹੀ ਹੈ। ਸ਼ਰਧਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 21 ਸਾਲ ਦੀ ਉਮਰ 'ਚ ਫਿਲਮ 'ਤੀਨ ਪੱਤੀ' ਨਾਲ ਕੀਤੀ ਸੀ ਪਰ ਇਸ ਫਿਲਮ ਨਾਲ ਉਸ ਨੂੰ ਖਾਸ ਸਫਲਤਾ ਨਹੀਂ ਮਿਲੀ। ਉਸ ਨੂੰ ਸਹੀਂ ਪਛਾਣ ਮੋਹਿਤ ਸੂਰੀ ਦੀ ਫਿਲਮ 'ਆਸ਼ਿਕੀ 2' ਤੋਂ ਮਿਲੀ ਸੀ। ਇਸ ਤੋਂ ਬਾਅਦ ਸ਼ਰਧਾ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਆਦਿਤਿਆ ਰਾਏ ਕਪੂਰ ਦੇ ਨਾਲ 'ਆਸ਼ਿਕੀ 2' ਨਾਲ ਪਛਾਣ ਬਣਾਉਣ ਵਾਲੀ ਸ਼ਰਧਾ 'ਏਕ ਵਿਲੇਨ', 'ਹੈਦਰ' ਤੇ 'ਬਾਗੀ' ਜਿਹੀ ਸਫਲ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਪਿਛਲੇ ਸਾਲ ਨਵੰਬਰ 'ਚ ਰਿਲੀਜ਼ ਹੋਈ 'ਰਾਕ ਆਨ 2' ਤੇ ਮੋਦੀ ਸਰਕਾਰ ਦੀ ਨੋਟਬੰਦੀ ਦਾ ਅਸਰ ਖਾਸਾ ਪਿਆ, ਜਿਸ ਕਾਰਨ ਫਿਲਮ ਜ਼ਿਆਦਾ ਕਾਰੋਬਾਰ ਨਹੀਂ ਕਰ ਸਕੀ। ਇਸ ਸਾਲ ਰਿਲੀਜ਼ ਹੋਈ 'ਓਕੇ ਜਾਨੂੰ' ਵੀ ਕੁਝ ਬਹੁਤੀ ਸਫਲਤਾ ਹਾਸਲ ਨਹੀਂ ਕਰ ਸਕੀ।
ਸੋਸ਼ਲ ਮੀਡੀਆ 'ਤੇ ਸ਼ਰਧਾ ਕਪੂਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੇਸਬੁੱਕ 'ਤੇ ਸ਼ਰਧਾ ਦੇ ਪ੍ਰਸ਼ੰਸਕਾਂ ਦੀ ਗਿਣਤੀ 1.5 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਸ਼ਰਧਾ ਚੇਤਨ ਭਗਤ ਦੀ ਨਾਵਲ 'ਹਾਫ ਗਰਲਫ੍ਰੈਂਡ' 'ਤੇ ਆਧਾਰਿਤ ਨਾਂ ਦੀ ਫਿਲਮ 'ਚ ਕੰਮ ਕਰ ਰਹੀ ਹੈ। ਇਸ ਫਿਲਮ 'ਚ ਅਰਜੁਨ ਕਪੂਰ ਉਸ ਦੇ ਓਪੋਜਿਟ ਹੈ।

Tags: Shraddha KapoorBirthdayAashiqui 2Shakti KapoorShivangi Kolhapureਸ਼ਰਧਾ ਕਪੂਰਸ਼ਕਤੀ ਕਪੂਰਸ਼ਿਵਾਂਗੀ ਕਪੂਰ