FacebookTwitterg+Mail

ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਵੇਗੀ ਸ਼ਰਧਾ ਕਪੂਰ

shraddha kapoor to play badminton star saina nehwal in biopic saina
27 April, 2017 09:16:06 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸ਼ਰਧਾ ਕਪੂਰ ਫਿਲਮੀ ਪਰਦੇ 'ਤੇ ਬੈਡਮਿੰਟਨ ਚੈਂਪੀਅਨ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਬਾਲੀਵੁੱਡ ਫਿਲਮਕਾਰ ਅਮੋਲ ਗੁਪਤੇ, ਸਾਇਨਾ ਨੇਹਵਾਲ ਦੇ ਜੀਵਨ 'ਤੇ ਫਿਲਮ ਬਣਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸਾਇਨਾ ਦੇ ਕਿਰਦਾਰ ਲਈ ਸ਼ਰਧਾ ਨੂੰ ਫਾਈਨਲ ਕਰ ਲਿਆ ਗਿਆ ਹੈ। ਬੈਡਮਿੰਟਨ ਖਿਡਾਰੀ ਸਾਈਨਾ ਦੀ ਇਸ ਬਾਇਓਪਿਕ ਨੂੰ ਮੋਹਨ ਕਪੂਰ ਪ੍ਰੋਡਿਊਸ ਕਰਨਗੇ।
ਜ਼ਿਕਰਯੋਗ ਹੈ ਕਿ ਸ਼ਰਧਾ ਨੇ ਕਿਹਾ ਕਿ, ''ਜ਼ਿਆਦਾਤਰ ਲੜਕੀਆਂ ਆਪਣੇ ਸਕੂਲ ਦੇ ਦਿਨਾਂ ਵਿਚ ਕਦੀ ਨਾ ਕਦੀ ਬੈਡਮਿੰਟਨ ਖੇਡਦੀਆਂ ਹੀ ਹਨ। ਮੈਨੂੰ ਲਗਦਾ ਹੈ ਕਿ ਮੈਂ ਕਾਫੀ ਲੱਕੀ ਹਾਂ ਕਿ ਮੈਨੂੰ ਰਾਂਝਨਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ, ਜੋ ਸਿਰਫ ਦੁਨੀਆ ਦੀ ਨੰਬਰ ਵਨ ਬੈਡਮਿੰਟਨ ਪਲੇਅਰ ਨਹੀਂ ਸਗੋਂ ਇਕ ਯੂਥ ਆਈਕਨ ਵੀ ਹੈ।''

Tags: Shraddha KapoorbadmintonSaina NehwalSainaਸ਼ਰਧਾ ਕਪੂਰਸਾਇਨਾ ਨੇਹਵਾਲ