FacebookTwitterg+Mail

ਸ਼ਰੇਆ ਘੋਸ਼ਾਲ ਨੇ ਕਿਹਾ ਦੱਖਣੀ ਭਾਰਤੀ ਸਿਨੇਮਾ ਦਾ ਹਿੱਸਾ ਬਣ ਕੇ ਮੈਂ ਮਾਣ ਮਹਿਸੂਸ ਕਰਦੀ ਹਾਂ

    1/3
11 November, 2016 10:44:20 AM
ਮੁੰਬਈ—ਬਾਲੀਵੁੱਡ ਦੀ ਖੂਬਸੂਰਤ ਅਵਾਜ਼ ਦੀ ਮਲਿੱਕਾ ਗਾਇਕਾ ਸ਼ਰੇਆ ਘੋਸ਼ਾਲ ਨੇ ਕਿਹਾ ਕਿ ਉਹ ਦੱਖਣੀ ਭਾਰਤੀ ਫਿਲਮ ਇੰਡਸਟਰੀ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹੈ। 9 ਫਿਲਮ ਫੇਅਰ ਐਵਾਰਡ ਜਿੱਤ ਚੁੱਕੀ 32 ਸਾਲਾ ਗਾਇਕਾ ਤੇਲਗੂ, ਕੰਨੜ੍ਹ, ਤਾਮਿਲ ਅਤੇ ਮਲਿਆਲਮ ਭਾਸ਼ਾ 'ਚ ਗੀਤ ਗਾ ਚੁੱਕੀ ਹੈ।
ਸ਼ਰੇਆ ਨੇ ਟਵਿੱਟਰ 'ਤੇ ਲਿਖਿਆ, ''ਮੈਂ ਤੇਲਗੂ, ਕੰਨੜ੍ਹ ਅਤੇ ਮਲਿਆਮਲ ਫਿਲਮ ਇੰਡਸਟਰੀ ਲਈ ਗੀਤ ਗਾ ਕੇ ਮੈਨੂੰ ਬਹੁਤ ਖੁਸ਼ੀ ਮਿਲੀ।
ਇਨ੍ਹਾਂ ਭਾਸ਼ਾਵਾਂ 'ਚ ਗੀਤ ਗਾ ਕੇ ਮੈਂ ਮਾਣ ਮਹਿਸੂਸ ਕਰਦੀ ਹਾਂ, ਇੱਥੇ ਸੰਗੀਤ ਵਸਦਾ ਹੈ।
ਸ਼ਰੇਆ ਨੇ 'ਮਿਰੁਥਾ-ਮਿਰੁਥਾ', 'ਥਲਾਚੀਥਲਾਚੀ' ਅਤੇ ਕਾਥੀਰੁਨੂ ਸਮੇਤ ਆਪਣੇ ਕੁਝ ਪਸੰਦੀਦਾ ਦੱਖਣੀ ਭਾਰਤੀ ਗੀਤ ਗਾ ਕੇ ਟਵੀਟ ਕੀਤਾ, ਇਹ ਸਾਰੇ ਸ਼ਰੇਆ ਨੇ ਆਪਣੀ ਅਵਾਜ਼ 'ਚ ਗਾਏ ਹਨ।

Tags: ਸ਼ਰੇਆ ਘੋਸ਼ਾਲ ਬਾਲੀਵੁੱਡ ਗਾਇਕਾShreya Ghoshal Bollywood singer