FacebookTwitterg+Mail

ਕਮਲ ਹਾਸਨ ਦੀ ਧੀ ਨੇ ਸਰਜਰੀ ਨਾਲ ਸਵਾਰਿਆ ਚਿਹਰੇ ਨੂੰ, ਕਦੇ ਦਿਖਦੀ ਸੀ ਅਜਿਹੀ

shruti haasan
23 February, 2018 04:19:25 PM

ਨਵੀਂ ਦਿੱਲੀ(ਬਿਊਰੋ)— ਫਿਲਮੀ ਦੁਨੀਆਂ ਦੇ ਕਈ ਸੈਲੇਬ੍ਰੇਟੀਜ਼ ਆਪਣੇ ਚਿਹਰਿਆਂ ਨੂੰ ਸੁਧਾਰਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲੈ ਚੁੱਕੇ ਹਨ। ਕਈਆਂ ਦੇ ਚਿਹਰੇ ਖਰਾਬ ਹੋਏ ਅਤੇ ਕਈਆਂ ਦੇ ਚਿਹਰਿਆਂ ਦੀ ਖੂਬਸੂਰਤੀ ਵੱਧ ਗਈ। ਇਸ ਲਿਸਟ 'ਚ ਇਕ ਨਾਂ ਅਦਾਕਾਰ ਸ਼ਰੂਤੀ ਹਸਨ ਦਾ ਵੀ ਹੈ।
Punjabi Bollywood Tadka

ਫਿਲਮਾਂ 'ਚ ਐਂਟਰੀ ਕਰਨ ਤੋਂ ਪਹਿਲਾਂ ਸ਼ਰੂਤੀ ਦੇ ਨੱਕ ਅਤੇ ਬੁੱਲ੍ਹਾਂ ਦਾ ਅਕਾਰ ਕੁਝ ਹੋਰ ਹੀ ਸੀ ਪਰ ਕੁਝ ਫਿਲਮਾਂ ਕਰਨ ਤੋਂ ਬਾਅਦ ਸ਼ਰੂਤੀ ਨੇ ਵੀ ਸਰਜਰੀ ਦਾ ਸਹਾਰਾ ਲਿਆ ਅਤੇ ਆਪਣੀ ਸੁੰਦਰਤਾ ਨੂੰ ਹੋਰ ਵੀ ਵਧਾ ਲਿਆ। ਬਾਲੀਵੁੱਡ 'ਚ 'ਲੱਕ' ਫਿਲਮ ਨਾਲ ਐਂਟਰੀ ਕਰਨ ਵਾਲੀ ਸ਼ਰੂਤੀ ਇਨ੍ਹੀਂ ਦਿਨੀ ਕੁਝ ਇਸ ਤਰ੍ਹਾਂ ਦਿਖਦੀ ਹੈ।
Punjabi Bollywood Tadka

ਨੱਕ ਅਤੇ ਬੁੱਲ੍ਹਾਂ ਦੀ ਸਰਜਰੀ ਕਰਵਾਉਣ ਤੋਂ ਬਾਅਦ ਸ਼ਰੂਤੀ ਦੇ ਚਿਹਰੇ 'ਚ ਕਾਫੀ ਬਦਲਾਅ ਦੇਖਣ ਨੂੰ ਮਿਲੇ। ਦੱਖਣੀ ਫਿਲਮ ਇੰਡਸਟਰੀ 'ਚ ਸ਼ਰੂਤੀ ਕਾਫੀ ਮਸ਼ਹੂਰ ਅਦਾਕਾਰਾਂ 'ਚੋਂ ਇਕ ਮੰਨੀ ਜਾਂਦੀ ਹੈ। ਸ਼ਰੂਤੀ ਹਸਨ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਬਹੁਤ ਹੀ ਵਧੀਆ ਗਾਇਕ ਵੀ ਹੈ।
Punjabi Bollywood Tadka
ਦੱਸ ਦੇਈਏ ਕਿ ਬਾਲੀਵੁੱਡ ਫਿਲਮ 'ਲੱਕ' 'ਚ ਸ਼ਰੂਤੀ ਤੋਂ ਇਲਾਵਾ ਲੀਡ ਕਿਰਦਾਰ 'ਚ ਇਮਰਾਨ ਖਾਨ, ਡੈਨੀ ਅਤੇ ਸੰਜੇ ਦੱਤ ਵੀ ਨਜ਼ਰ ਆਏ ਸਨ। ਨੱਕ ਦੀ ਸਰਜਰੀ ਨੂੰ ਲੈ ਕੇ ਸ਼ਰੂਤੀ ਟਰੋਲ ਵੀ ਹੋ ਚੁੱਕੀ ਹੈ।
Punjabi Bollywood Tadka

ਇਸ 'ਤੇ ਉਸ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ, ''ਮੈਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਸੀ ਇਸ ਲਈ ਮੈਨੂੰ ਸਰਜਰੀ ਕਰਵਾਉਣੀ ਪਈ। ਹੁਣ ਮੈਂ ਠੀਕ ਹਾਂ। ਇਸ 'ਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ।''
Punjabi Bollywood Tadka
ਦੱਸ ਦੇਈਏ ਕਿ ਸ਼ਰੂਤੀ ਨੇ ਪਹਿਲਾ ਗੀਤ ਛੇ ਸਾਲ ਦੀ ਉਮਰ 'ਚ ਗਾਇਆ ਸੀ। ਇਹ ਗੀਤ ਉਸ ਨੇ ਆਪਣੇ ਪਾਪਾ ਦੀ ਫਿਲਮ 'ਥੇਵਰ ਮਗਨ' 'ਚ ਗਾਇਆ ਸੀ। ਇਹੀ ਨਹੀਂ ਉਸ ਨੇ ਫਿਲਮ 'ਚਾਚੀ 420' 'ਚ ਵੀ ਆਪਣੇ ਪਾਪਾ ਨਾਲ ਗੀਤ ਗਾਇਆ ਸੀ। ਫਿਲਮ 'D-Day' 'ਚ ਵੇਸਵਾ ਦੇ ਕਿਰਦਾਰ ਲਈ ਹਾਮੀ ਭਰ ਕੇ ਬੋਲਡ ਕਦਮ ਚੁੱਕਿਆ ਸੀ।
Punjabi Bollywood Tadka


Tags: Shruti HaasanPotri Paadadi PonneKing KongChachi 420En Mana VaanilLuckOh My FriendShamitabhVedalam

Edited By

Sunita

Sunita is News Editor at Jagbani.