ਮੁੰਬਈ (ਬਿਊਰੋ)— ਕਮਲ ਹਾਸਨ ਦੀ ਬੇਟੀ ਸ਼ਰੁਤੀ ਹਾਸਨ ਤੇ ਉਸ ਦੇ ਬੁਆਏਫਰੈਂਡ ਮਾਈਕਲ ਕੋਰਸੇਲ ਨੂੰ ਹਾਲ ਹੀ 'ਚ ਬਾਂਦਰਾ 'ਚ ਇਕੱਠਿਆਂ ਦੇਖਿਆ ਗਿਆ। ਇਸ ਦੌਰਾਨ ਸ਼ਰੁਤੀ ਸ਼ਰਮਾਉਂਦੀ ਹੋਈ ਨਜ਼ਰ ਆਈ। ਦੱਸਣਯੋਗ ਹੈ ਕਿ ਦੋਵਾਂ ਨੂੰ ਅਕਸਰ ਕੁਆਲਿਟੀ ਟਾਈਮ ਸਪੈਂਡ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਮਾਈਕਲ ਸ਼ਰੁਤੀ ਤੇ ਉਸ ਦੇ ਪਿਤਾ ਕਮਲ ਹਾਸਨ ਨਾਲ ਇਕੱਠਿਆਂ ਵਿਆਹ 'ਚ ਵੀ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਸ਼ਰੁਤੀ ਨੇ ਮਾਈਕਲ ਦੀ ਮੁਲਾਕਾਤ ਆਪਣੀ ਮਾਂ ਸਾਰਿਕਾ ਨਾਲ ਵੀ ਕਰਵਾਈ ਸੀ। ਅਸਲ 'ਚ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਦੋਵੇਂ ਛੇਤੀ ਹੀ ਵਿਆਹ ਕਰਵਾ ਸਕਦੇ ਹਨ। ਸ਼ਰੁਤੀ ਤੇ ਮਾਈਕਲ ਦੀ ਪਹਿਲੀ ਮੁਲਾਕਾਤ ਇਕ ਕਾਮਨ ਫਰੈਂਡ ਰਾਹੀਂ ਲੰਡਨ 'ਚ ਹੋਈ ਸੀ। ਅਸਲ 'ਚ ਸ਼ਰੁਤੀ ਉਸ ਦੌਰਾਨ ਬ੍ਰਿਟਿਸ਼ ਰਾਕਬੈਂਡ ਨਾਲ ਇਕ ਗੀਤ ਦੀ ਰਿਕਾਰਡਿੰਗ ਲਈ ਗਈ ਸੀ।