FacebookTwitterg+Mail

'ਬਾਹੂਬਲੀ' ਫੇਮ ਅਭਿਨੇਤਰੀ ਤਮੰਨਾ ਲਈ ਗੀਤ ਗਾਏਗੀ ਸ਼ਰੂਤੀ ਹਸਨ

shruti to sing a song for tamanna
28 August, 2016 06:13:10 PM
ਮੁੰਬਈ— ਅਭਿਨੇਤਰੀ ਤੇ ਗਾਇਕਾ ਸ਼ਰੂਤੀ ਹਸਨ ਆਉਣ ਵਾਲੀ ਫਿਲਮ 'ਕਾਥੀ ਸੰਦਈ' 'ਚ ਕਥਿਤ ਤੌਰ 'ਤੇ ਤਮੰਨਾ ਭਾਟੀਆ ਲਈ ਇਕ ਗੀਤ ਗਾਏਗੀ। ਫਿਲਮ 'ਚ ਵਿਸ਼ਾਲ ਵੀ ਹਨ। ਫਿਲਮ ਯੂਨਿਟ ਨਾਲ ਜੁੜੇ ਇਕ ਸੂਤਰ ਨੇ ਦੱਸਿਆ, 'ਸ਼ਰੂਤੀ ਨੂੰ ਇਸ ਗੀਤ ਲਈ ਆਫਰ ਦਿੱਤਾ ਗਿਆ, ਜਿਸ 'ਤੇ ਉਸ ਨੇ ਹਾਮੀ ਭਰ ਦਿੱਤੀ ਹੈ। ਇਸ ਦੀ ਰਿਕਾਰਡਿੰਗ ਛੇਤੀ ਹੋਵੇਗੀ। ਇਸ ਖਾਸ ਗੀਤ ਨੂੰ ਤਮੰਨਾ ਦੇ ਕਿਰਦਾਰ 'ਤੇ ਬਿਹਤਰੀਨ ਤਰੀਕੇ ਨਾਲ ਫਿਲਮਾਇਆ ਜਾਵੇਗਾ।'
ਹਿਪ ਹੌਪ ਤਮੀਜਹਾ ਦੇ ਸੰਗੀਤ ਨਾਲ ਸਜੀ ਇਸ ਫਿਲਮ ਦਾ ਨਿਰਦੇਸ਼ਨ ਸੂਰਜ ਨੇ ਕੀਤਾ ਹੈ। ਸੂਰਜ ਨੂੰ ਹੀ ਗੀਤ ਲਈ ਸ਼ਰੂਤੀ ਦੀ ਆਵਾਜ਼ ਪਰਫੈਕਟ ਲੱਗੀ। ਫਿਲਮ ਦੀਵਾਲੀ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ 'ਚ ਵੈਦੀਵੇਲੂ ਤੇ ਸੂਰੀ ਵੀ ਹਨ।

Tags: ਸ਼ਰੂਤੀ ਹਸਨ ਤਮੰਨਾ ਭਾਟੀਆ Shruti Hassan Tamanna Bhatia