FacebookTwitterg+Mail

ਡਬਲ ਮੀਨਿੰਗ ਜੋਕਸ ਨਾਲ ਭਰਪੂਰ ਹੈ ਆਯੂਸ਼ਮਾਨ-ਭੂਮੀ ਦੀ ਫਿਲਮ 'ਸ਼ੁਭ ਮੰਗਲ ਸਾਵਧਾਨ' ਦਾ ਟਰੇਲਰ

shubh mangal saavdhan trailer
01 August, 2017 08:06:38 PM

ਮੁੰਬਈ— 'ਦਮ ਲਗਾ ਕੇ ਹਾਈਸ਼ਾ' ਤੋਂ ਬਾਅਦ ਆਯੂਸ਼ਮਾਨ ਖੁਰਾਣਾ ਤੇ ਭੂਮੀ ਪੇਡਨੇਕਰ ਦੀ ਜੋੜੀ ਇਕ ਵਾਰ ਮੁੜ ਪਰਦੇ 'ਤੇ ਇਕੱਠੀ ਨਜ਼ਰ ਆਉਣ ਵਾਲੀ ਹੈ। ਫਿਲਮ 'ਸ਼ੁਭ ਮੰਗਲ ਸਾਵਧਾਨ' 'ਚ ਇਹ ਸਿਤਾਰੇ ਇਕ ਵਾਰ ਮੁੜ ਨਜ਼ਰ ਆ ਰਹੇ ਹਨ। ਫਿਲਮ ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਇਸ ਫਿਲਮ ਦਾ ਟਰੇਲਰ ਟਵੀਟ ਕੀਤਾ ਹੈ।

ਸੋਮਵਾਰ ਨੂੰ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਆਯੂਸ਼ਮਾਨ ਖੁਰਾਣਾ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਸ਼ੇਅਰ ਕੀਤਾ ਸੀ ਤੇ ਲਿਖਿਆ, 'ਸੁਗੰਧਾ ਅੱਜ ਤਾਂ ਸੌਣ ਦਿਓ ਸ਼ੁਭ ਮੰਗਲ ਸਾਵਧਾਨ ਦਾ ਟਰੇਲਰ ਕੱਲ ਆ ਰਿਹਾ ਹੈ।'
ਇਸ ਪੋਸਟਰ 'ਚ ਭੂਮੀ ਪੇਡਨੇਕਰ ਤਾਜ ਮਹਿਲ ਦੇ ਸਾਹਮਣੇ ਬੈਠੀ ਹੈ ਤੇ ਆਯੂਸ਼ਮਾਨ ਖੁਰਾਣਾ ਉਸ ਦੀ ਗੋਦ 'ਚ ਸਿਰ ਰੱਖ ਕੇ ਲੇਟੇ ਹੋਏ ਹਨ। ਆਯੂਸ਼ਮਾਨ ਖੁਰਾਣਾ ਤੇ ਭੂਮੀ ਦੀ ਜੋੜੀ ਨੂੰ ਦਰਸ਼ਕਾਂ ਨੇ 'ਦਮ ਲਗਾ ਕੇ ਹਾਈਸ਼ਾ' ਫਿਲਮ 'ਚ ਕਾਫੀ ਪਸੰਦ ਕੀਤਾ ਸੀ। ਹੁਣ ਇਹ ਜੋੜੀ ਇਕ ਵਾਰ ਮੁੜ ਆਨੰਦ ਐੱਲ. ਰਾਏ ਦੀ ਫਿਲਮ 'ਸ਼ੁਭ ਮੰਗਲ ਸਾਵਧਾਨ' ਨਾਲ ਆਪਣੇ ਫੈਨਜ਼ ਨੂੰ ਹਸਾਉਣ ਲਈ ਤਿਆਰ ਹਨ।


Tags: Ayushmann Khurrana Bhoumi Pednekar Shubh Mangal Saavdhan Trailer