FacebookTwitterg+Mail

Pics : ਸ਼ਵੇਤਾ ਬੱਚਨ ਦੀ ਪਾਰਟੀ 'ਚ ਕੈਟਰੀਨਾ-ਸਿਧਾਰਥ ਸਮੇਤ ਦਿਖੇ ਕਈ ਸਿਤਾਰੇ

shweta bachchan
12 May, 2018 05:22:11 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਸ਼ੁਕਰਵਾਰ ਨੂੰ ਆਪਣੇ ਘਰ 'ਚ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਬੀਤੇ ਕਾਫੀ ਦਿਨਾਂ ਤੋਂ ਸ਼ਵੇਤਾ ਅਕਸਰ ਪਾਰਟੀਆਂ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਅਜਿਹੇ 'ਚ ਇਸ ਵਾਰ ਉਸਨੇ ਆਪਣੇ ਘਰ ਇਕ ਪਾਰਟੀ ਰੱਖੀ, ਜਿਸ 'ਚ ਕੈਟਰੀਨਾ ਕੈਫ ਤੋਂ ਲੈ ਕੇ ਸਿਧਾਰਥ ਮਲਹੋਤਰਾ ਤੱਕ ਕਈ ਬਾਲੀਵੁੱਡ ਸਟਾਰਜ਼ ਪਹੁੰਚੇ ਸਨ।

Punjabi Bollywood Tadka
ਸ਼ਵੇਤਾ ਦੇ ਘਰ ਇਸ ਪਾਰਟੀ 'ਚ ਕੈਟਰੀਨਾ ਕੈਫ ਆਪਣੀ ਭੈਣ ਇਜ਼ਾਬੇਲ ਕੈਫ ਨਾਲ ਪਹੁੰਚੀ ਸੀ। ਕੈਟਰੀਨਾ ਜਲਦ ਹੀ ਆਪਣੀ ਭੈਣ ਨੂੰ ਫਿਲਮਾਂ 'ਚ ਲਾਂਚ ਕਰਨ ਵਾਲੀ ਹੈ। ਆਮਿਰ ਖਾਨ ਦੀ ਪਤਨੀ ਕਿਰਣ ਰਾਓ ਇਸ ਪਾਰਟੀ 'ਚ ਜਾਂਦੀ ਦਿਖਾਈ ਦਿੱਤੀ।

Punjabi Bollywood Tadka
ਉੱਥੇ ਹੀ ਮਸ਼ਹੂਰ ਨਿਰਮਾਤਾ ਕਰਨ ਜੌਹਰ, ਸਿਧਾਰਥ ਮਲਹੋਤਰਾ, ਸਿਧਾਰਥ ਰਾਏ ਕਪੂਰ ਨੂੰ ਪਾਰਟੀ 'ਚ ਜਾਂਦੇ ਦੇਖਿਆ ਗਿਆ। ਇਸ ਪਾਰਟੀ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਸ 'ਚ ਇਹ ਸਭ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka

 


Tags: Shweta Bachchan Katrina Kaif Karan Johar Sidharth Malhotra Party Bollywood Actress

Edited By

Kapil Kumar

Kapil Kumar is News Editor at Jagbani.